20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਚੱਬੇਵਾਲ ’ਚ ਦੁਕਾਨਾਂ ਅੱਗੇ ਲੱਗੀਆਂ ਰੇਹੜੀਆਂ ਦੇ ਰਹੀਆਂ ਹਾਦਸਿਆਂ ਨੂੰ ਸੱਦਾ

ਚੱਬੇਵਾਲ, 19 ਅਗਸਤ (ਰਾਜੀਵ ਭਾਰਦਵਾਜ)- ਚੱਬੇਵਾਲ ਦੀ ਮਾਰਕੀਟ ਵਿਚ ਦੁਕਾਨਾਂ ਦੇ ਅੱਗੇ ਲੱਗੀਆਂ ਰੇਹੜੀਆਂ ਟਰੈਫ਼ਿਕ ਜਾਮ ਦੇ ਨਾਲ-ਨਾਲ ਹਾਦਸਿਆਂ ਦਾ ਕਾਰਨ ਵੀ ਬਣਦੀਆਂ ਜਾ ਰਹੀਆਂ ਹਨ। ਚੱਬੇਵਾਲ ਵਿਚ ਜਾਮ ਦੀ ਸਮੱਸਿਆ ਤਾਂ ਆਮ ਬਣੀ ਰਹਿੰਦੀ ਹੈ ਜਿਸ ਨਾਲ ਮਾਰਕੀਟ ਵਿਚ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈਂ।

ਚੱਬੇਵਾਲ ਵਿਚ ਦਿਨ ਸਮੇਂ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਮਾਰਗ ’ਤੇ ਰੇਹੜੀ ਅੱਗੇ ਪਾਰਕ ਕੀਤੀ ਗੱਡੀ । ਤਸਵੀਰ: ਰਾਜੀਵ ਭਾਰਦਵਾਜ। 20-08-2026
ਚੱਬੇਵਾਲ, 19 ਅਗਸਤ (ਰਾਜੀਵ ਭਾਰਦਵਾਜ)- ਚੱਬੇਵਾਲ ਦੀ ਮਾਰਕੀਟ ਵਿਚ ਦੁਕਾਨਾਂ ਦੇ ਅੱਗੇ ਲੱਗੀਆਂ ਰੇਹੜੀਆਂ ਟਰੈਫ਼ਿਕ ਜਾਮ ਦੇ ਨਾਲ-ਨਾਲ ਹਾਦਸਿਆਂ ਦਾ ਕਾਰਨ ਵੀ ਬਣਦੀਆਂ ਜਾ ਰਹੀਆਂ ਹਨ। ਚੱਬੇਵਾਲ ਵਿਚ ਜਾਮ ਦੀ ਸਮੱਸਿਆ ਤਾਂ ਆਮ ਬਣੀ ਰਹਿੰਦੀ ਹੈ ਜਿਸ ਨਾਲ ਮਾਰਕੀਟ ਵਿਚ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈਂ। ਇਸ ਦੇ ਬਾਵਜੂਦ ਥਾਣਾ ਚੱਬੇਵਾਲ ਦੀ ਪੁਲਿਸ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕਦੀ ਜਦਕਿ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਸ ਜਾਮ ਦਾ ਮੁੱਖ ਕਾਰਨ ਦੁਕਾਨਾਂ ਦੇ ਅੱਗੇ ਲੱਗੀਆਂ ਰੇਹੜੀਆਂ ਹਨ। ਮੇਨ ਚੌਂਕ ਤੋਂ ਭਾਮ ਰੋਡ ਤੋਂ ਇਲਾਵਾ ਚੱਬੇਵਾਲ ਵਿਖੇ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਮਾਰਗ ’ਤੇ ਦੁਕਾਨਾਂ ਦੇ ਅੱਗੇ ਰੇਹੜੀਆਂ ਲਗਾਈਆਂ ਗਈਆਂ ਹਨ । ਚੱਬੇਵਾਲ-ਮਾਹਿਲਪੁਰ ਤੇ ਮੁੱਖ ਮਾਰਗ ’ਤੇ ਦੁਕਾਨ ਅੱਗੇ ਪਾਰਕਿੰਗ ਵਾਲੀ ਜਗ੍ਹਾ ਰੇਹੜੀਆਂ ਵਧਦੀਆਂ ਜਾ ਰਹੀਆਂ ਹਨ । ਜਦੋਂ ਕੋਈ ਗਾਹਕ ਇਨ੍ਹਾਂ ਰੇਹੜੀਆਂ ’ਤੇ ਕੁੱਝ ਖਾਣ ਜਾਂ ਜੂਸ ਪੀਣ ਲਈ ਰੁਕਦਾ ਹੈ ਤਾਂ ਗੱਡੀ ਮੁੱਖ ਮਾਰਗ ’ਤੇ ਪਾਰਕ ਕਰ ਦਿੰਦਾ ਹੈ ਜਿਸ ਨਾਲ ਮਾਹਿਲਪੁਰ ਜਾਂ ਹੁਸ਼ਿਆਰਪੁਰ ਵੱਲ ਨੂੰ ਜਾਣ ਵਾਲੇ ਰਾਹਗੀਰਾਂ ਲਈ ਹਾਦਸੇ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ । ਹਾਲ ਹੀ ਵਿਚ ਕੈਨੇਡਾ ਤੋਂ ਭਾਰਤ ਆਏ ਚੱਬੇਵਾਲ ਨਿਵਾਸੀ ਸੁਖਜਿੰਦਰ ਸਿੰਘ ਰਾਜਾ ਝੂਟੀ, ਹਰਜਿੰਦਰ ਸਿੰਘ ਝੂਟੀ ਅਤੇ ਇੰਗਲੈਂਡ ਤੋਂ ਭਾਰਤ ਆਏ ਨਰੇਸ਼ ਕੁਮਾਰ ਆਦਿ ਨੇ ਕਿਹਾ ਕਿ ਇਨ੍ਹਾਂ ਰੇਹੜੀਆਂ ਕਾਰਨ ਕੋਈ ਹਾਦਸਾ ਵਾਪਰ ਸਕਦਾ ਹੈ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਰੇਹੜੀਆਂ ਲਈ ਕੋਈ ਅਲੱਗ ਜਗ੍ਹਾ ਤੈਅ ਕੀਤੀ ਜਾਵੇ ਜਿਸ ਨਾਲ ਇਹ ਵੀ ਆਪਣਾ ਕੰਮ ਕਰ ਸਕਣ । ਕੁੱਝ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਇਕੱਠੇ ਹੋ ਕੇ ਪੁਲਿਸ ਥਾਣਾ ਚੱਬੇਵਾਲ ਵਿਖੇ ਗਏ ਸਨ ਤਾਂ ਜੋ ਦੁਕਾਨਦਾਰਾਂ ਵੱਲੋਂ ਬਾਹਰ ਰੱਖਿਆ ਸਾਮਾਨ ਚੁੱਕਿਆ ਜਾਵੇ ਤੇ ਦੁਕਾਨਾਂ ਅੱਗੇ ਲੱਗੀਆਂ ਰੇਹੜੀਆਂ ਹਟਾਈਆਂ ਜਾਣ ਤਾਂ ਜੋ ਕੋਈ ਵੱਡਾ ਹਾਦਸਾ ਹੋਣ ਤੋਂ ਬਚ ਜਾਵੇ ਪਰ ਪੁਲਿਸ ਵੱਲੋਂ ਇਹ ਕਹਿਕੇ ਟਾਲ਼ ਦਿੱਤਾ ਗਿਆ ਕਿ ਇਸ ਨੂੰ ਲਿਖਤੀ ਰੂਪ ਵਿਚ ਦਿਓ ਤਾਂ ਹੀ ਪੁਲਿਸ ਕੋਈ ਕਾਰਵਾਈ ਕਰ ਸਕਦੀ ਹੈ। ਇਸ ਸੰਬੰਧ ਵਿਚ ਡੀ.ਐੱਸ.ਪੀ. ਭਾਰਤ ਭੂਸ਼ਣ ਨੇ ਕਿਹਾ ਕਿ ਜਲਦ ਹੀ ਮੌਕਾ ਦੇਖ ਕੇ ਸਾਰੀ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ ।
ਪਿਛਲੀ ਖ਼ਬਰ ਭਾਜਪਾ ਸਰਕਾਰ ਆਉਣ ’ਤੇ ਕੰਢੀ ਖੇਤਰ ’ਚੋਂ ਮਾਈਨਿੰਗ ਖ਼ਤਮ ਕੀਤੀ ਜਾਵੇਗੀ - ਸੁਸ਼ੀਲ ਪਿੰਕੀ ਅਗਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ ਤੇ 21 ਦੇ ਬੰਦ ਨੂੰ ਦਿੱਤੀ ਜਾਵੇਗੀ ਪੂਰਨ ਹਮਾਇਤ - ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।