19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਭਡਿਆਰ ਪੰਡੋਰੀ-ਬੀਤ ਦੇ ਜੰਗਲ ’ਚੋਂ ਰੋਜ਼ਾਨਾ ਚੋਰੀ ਵੱਢੇ ਜਾ ਰਹੇ ਖੈਰ ਦੇ ਦਰੱਖਤ

ਬੀਣੇਵਾਲ, 17 ਅਗਸਤ (ਬੈਜ ਚੌਧਰੀ)- ਬੀਤ ਇਲਾਕੇ ਵਿਚ ਪੈਂਦੇ ਸ਼ਿਵਾਲਿਕ ਦੇ ਜੰਗਲਾਂ ਵਿਚ ਲਗਾਤਾਰ ਖੈਰ ਮਾਫ਼ੀਆ ਦੇ ਨਿਤ ਦਿਨ ਨਵੇ ਕਾਰਨਾਮੇ ਸਾਹਮਣੇ ਆਉਂਦੇ ਹਨ ਪਰ ਵਣ ਵਿਭਾਗ ਇਸ ਮਾਫ਼ੀਆ ਨੂੰ ਨੱਥ ਪਾਉਣ ਵਿਚ ਬੁਰੀ ਤਰਾਂ ਫ਼ੇਲ੍ਹ ਸਾਬਿਤ ਹੋ ਰਿਹਾ ਹੈ। ਤਾਜ਼ਾ ਮਾਮਲਾ ਪਿੰਡ ਭਡਿਆਰ ਪੰਡੋਰੀ-ਬੀਤ ਦੇ ਪੰਚਾਇਤੀ ਜੰਗਲ ਦਾ ਦੱਸਿਆ ਜਾਂਦਾ ਹੈ ਜਿੱਥੇ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਲਗਾਤਾਰ ਖੈਰ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ ਪਰ ਜੰਗਲਾਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।

ਭਡਿਆਰ ਪੰਡੋਰੀ-ਬੀਤ ਦੇ ਜੰਗਲ ’ਚੋਂ ਰੋਜ਼ਾਨਾ ਚੋਰੀ ਵੱਢੇ ਜਾ ਰਹੇ ਖੈਰ ਦੇ ਦਰੱਖਤ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਗੁਰਭਗਤ ਸਿੰਘ ਭਲਾਈਆਣਾ। ਤਸਵੀਰ : ਪਰਮਜੀਤ ਸਿੰਘ ਥੇੜੀ 18-08-2026
ਬੀਣੇਵਾਲ, 17 ਅਗਸਤ (ਬੈਜ ਚੌਧਰੀ)- ਬੀਤ ਇਲਾਕੇ ਵਿਚ ਪੈਂਦੇ ਸ਼ਿਵਾਲਿਕ ਦੇ ਜੰਗਲਾਂ ਵਿਚ ਲਗਾਤਾਰ ਖੈਰ ਮਾਫ਼ੀਆ ਦੇ ਨਿਤ ਦਿਨ ਨਵੇ ਕਾਰਨਾਮੇ ਸਾਹਮਣੇ ਆਉਂਦੇ ਹਨ ਪਰ ਵਣ ਵਿਭਾਗ ਇਸ ਮਾਫ਼ੀਆ ਨੂੰ ਨੱਥ ਪਾਉਣ ਵਿਚ ਬੁਰੀ ਤਰਾਂ ਫ਼ੇਲ੍ਹ ਸਾਬਿਤ ਹੋ ਰਿਹਾ ਹੈ। ਤਾਜ਼ਾ ਮਾਮਲਾ ਪਿੰਡ ਭਡਿਆਰ ਪੰਡੋਰੀ-ਬੀਤ ਦੇ ਪੰਚਾਇਤੀ ਜੰਗਲ ਦਾ ਦੱਸਿਆ ਜਾਂਦਾ ਹੈ ਜਿੱਥੇ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਲਗਾਤਾਰ ਖੈਰ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ ਪਰ ਜੰਗਲਾਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਪਿੰਡ ਦੇ ਸਾਬਕਾ ਸਰਪੰਚ, ਨੰਬਰਦਾਰ ਓਮ ਪ੍ਰਕਾਸ਼ ਮੀਲੂ ਨੇ ਦੱਸਿਆ ਕਿ ਪੰਚਾਇਤ ਦੇ ਮਲਕੀਤੀ ਰਕਬੇ ਜੰਗਲ ਵਿਚੋਂ ਖੈਰ ਚੋਰ ਲਗਾਤਾਰ ਦਰਖੱਤ ਵੱਢ ਰਹੇ ਹਨ। ਉਨ੍ਹਾਂ ਦੱਸਿਆ ਕਿ ਖੈਰ ਚੋਰਾਂ ਵਿਚ ਪਿੰਡ ਪੰਡੋਰੀ-ਬੀਤ, ਸਾਉਲੀ ਤੇ ਭਡਿਆਰ ਦੇ ਲੋਕ ਹਾਜ਼ਰ ਹਨ ਜੋ ਕਿ ਬੈਟਰੀ ਵਾਲੇ ਆਰਿਆਂ ਨਾਲ ਮਿੰਟਾਂ ਵਿਚ ਦਰਖਤ ਨੂੰ ਕੱਟ ਦਿੰਦੇ ਹਨ ਤੇ ਮੌਕਾ ਦੇਖ ਕੇ ਚੁੱਕ ਲੈਂਦੇ ਹਨ। ਸਾਬਕਾ ਸਰਪੰਚ ਮੁਤਾਬਿਕ ਪਿਛਲੇ ਦੋ ਹਫ਼ਤਿਆਂ ਵਿਚ ਸੈਂਕੜੇ ਦਰਖਤਾਂ ਦੀ ਬਲੀ ਖੈਰ ਮਾਫ਼ੀਆ ਲੈ ਚੁੱਕਾ ਹੈ ਤੇ ਅੱਗੇ ਲਈ ਵੀ ਜਾਰੀ ਹਨ। ਪਿੰਡ ਦੇ ਹੀ ਇੱਕ ਹੋਰ ਵਸਨੀਕ ਪਵਨਜੀਤ ਪੁੱਤਰ ਹਾਕੋ ਰਾਮ ਨੇ ਵਿਭਾਗ ਨੂੰ ਭੇਜੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਸ਼ਾਮਲਾਤ ਨੇੜੇ ਪੈਂਦੇ ਨਿੱਜੀ ਰਕਬੇ ਤੋਂ ਵੀ 19 ਦਰਖਤ ਖੈਰ ਚੋਰਾਂ ਨੇ ਕੱਟ ਲਏ ਹਨ। ਓਮ ਪ੍ਰਕਾਸ਼ ਮੀਲੂ ਨੇ ਜੰਗਲਾਤ ਵਿਭਾਗ ਤੋਂ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਖੈਰ ਚੋਰਾਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਸੰਪਰਕ ਕਰਨ ਤੇ ਸੁਭਾਸ਼ ਚੰਦਰ ਵਣ ਰੇਂਜ ਅਫ਼ਸਰ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਨੋਟਿਸ ਵਿਚ ਹੈ ਉਹ ਜਲਦ ਕਾਰਵਾਈ ਕਰਨਗੇ।
ਪਿਛਲੀ ਖ਼ਬਰ ਜ਼ਿਲ੍ਹਾ ਫ਼ਾਜ਼ਿਲਕਾ ਦੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਾਕਤ ਨਾਲ ਨਿਭਾਵਾਂਗਾ : ਸਤੀਸ਼ ਅਸੀਜਾ ਅਗਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।