18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਡੀਪੂ ਹੋਲਡਰਾਂ ਨੇ ਮੰਗਾਂ ਨੂੰ ਲੈ ਕੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਨੂੰ ਦਿੱਤਾ ਮੰਗ ਪੱਤਰ

ਨੌਸ਼ਹਿਰਾ ਪੱਤਣ, 17 ਅਗਸਤ (ਗੁਰਜੀਤ ਸਿੰਘ ਭੰਮਰਾ)- ਰਾਸ਼ਨ ਡੀਪੂ ਹੋਲਡਰ ਯੂਨੀਅਨ ਮੁਕੇਰੀਆਂ ਵਲੋਂ ਆਪਣੀਆਂ ਮੰਗਾਂ ਤੇ ਮੁਸ਼ਕਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਬਜੋਤ ਸਿੰਘ ਸਾਬੀ ਹਲਕਾ ਇੰਚਾਰਜ ‘ਆਪ’ ਨੂੰ ਇਕ ਮੰਗ ਪੱਤਰ ਸੌਂਪਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਕਰਨ ਸਿੰਘ ਨੇ ਮੰਗ ਪੱਤਰ ਵਿਚ ਦੱਸਿਆ ਕਿ ਉਹ ਮਸ਼ੀਨਾਂ ਚਲਾਉਣ ਅਤੇ ਮਸ਼ੀਨਾਂ ਦੇ ਵਾਰ-ਵਾਰ ਰੁਕਣ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ ਜਿਸ ਕਰਕੇ ਉਨ੍ਹਾਂ ਨੂੰ ਪਰਚੀਆਂ ਕੱਟਣ ਵਿੱਚ ਬਹੁਤ ਹੀ ਮੁਸ਼ਕਿਲ ਆਉਂਦੀ ਹੈ।

ਅਜੀਤ ਡੈਸਕ 18-08-2026
ਨੌਸ਼ਹਿਰਾ ਪੱਤਣ, 17 ਅਗਸਤ (ਗੁਰਜੀਤ ਸਿੰਘ ਭੰਮਰਾ)- ਰਾਸ਼ਨ ਡੀਪੂ ਹੋਲਡਰ ਯੂਨੀਅਨ ਮੁਕੇਰੀਆਂ ਵਲੋਂ ਆਪਣੀਆਂ ਮੰਗਾਂ ਤੇ ਮੁਸ਼ਕਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਬਜੋਤ ਸਿੰਘ ਸਾਬੀ ਹਲਕਾ ਇੰਚਾਰਜ ‘ਆਪ’ ਨੂੰ ਇਕ ਮੰਗ ਪੱਤਰ ਸੌਂਪਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਕਰਨ ਸਿੰਘ ਨੇ ਮੰਗ ਪੱਤਰ ਵਿਚ ਦੱਸਿਆ ਕਿ ਉਹ ਮਸ਼ੀਨਾਂ ਚਲਾਉਣ ਅਤੇ ਮਸ਼ੀਨਾਂ ਦੇ ਵਾਰ-ਵਾਰ ਰੁਕਣ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ ਜਿਸ ਕਰਕੇ ਉਨ੍ਹਾਂ ਨੂੰ ਪਰਚੀਆਂ ਕੱਟਣ ਵਿੱਚ ਬਹੁਤ ਹੀ ਮੁਸ਼ਕਿਲ ਆਉਂਦੀ ਹੈ। ਉਨ੍ਹਾਂ ਕਿਹਾ ਇਕ ਘਰ ਦੇ ਜੇਕਰ 4 ਮੈਂਬਰ ਹਨ ਤਾਂ ਚਾਰ ਵਾਰੀ ਹੀ ਅੰਗੂਠਾ ਲੱਗਦਾ ਹੈ ਜਦ ਕਿ ਪਹਿਲਾਂ ਇਕ ਪਰਿਵਾਰ ਦਾ ਇਕ ਮੈਂਬਰ ਅੰਗੂਠਾ ਲਗਾ ਕੇ ਰਾਸ਼ਨ ਲੈ ਜਾਂਦਾ ਸੀ। ਉਨ੍ਹਾਂ ਕਿਹਾ ਕਿ ਕਿੱਟਾਂ ਦਾ ਕਰਾਇਆ ਵੀ ਡੀਪੂ ਹੋਲਡਰਾਂ ਨੂੰ ਤੋਂ ਵਸੂਲਿਆ ਜਾ ਰਿਹਾ ਹੈ। ਮਹਿਕਮੇ ਵਲੋਂ ਸਾਨੂੰ ਇਸ ਮਹੀਨੇ ਆਈ ਕਣਕ 30 ਅਗਸਤ ਤੱਕ ਵੰਡਣ ਲਈ ਕਿਹਾ ਹੈ ਪਰ ਜੇਕਰ ਮਸ਼ੀਨਾਂ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਇਸ ਦੀ ਜਿੰਮੇਵਾਰੀ ਮਹਿਕਮੇ ਦੀ ਹੋਵੇਗੀ। ਇਸ ਮੌਕੇ ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਡੀਪੂ ਹੋਲਡਰਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਸੰਬੰਧ ਵਿਚ ਸਰਕਾਰ ਧਿਆਨ ਦੇਵੇ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਛੇਤੀ ਹੱਲ ਕਰੇ ਤਾਂ ਜੋ ਲੋਕਾਂ ਨੂੰ ਰਾਸ਼ਨ ਵੰਡਣ ਸਮੇਂ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਮੌਕੇ ਉਨ੍ਹਾਂ ਨਾਲ ਸੁਰਿੰਦਰ ਸਿੰਘ ਗੋਲੜਾ, ਬਲਵੀਰ ਸਿੰਘ, ਨਿਰਮਲ ਸਿੰਘ , ਸੁਰੇਸ਼ ਕੁਮਾਰ, ਹਰਜਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਡਿਪੂ ਹੋਲਡਰ ਹਾਜ਼ਰ ਸਨ।
ਪਿਛਲੀ ਖ਼ਬਰ ਕਰੀਮਪੁਰੀ ਦੀ ਅਗਵਾਈ ’ਚ ‘ਪਰਾਧੀਨਤਾ ਦਾ ਅੰਤ ਤੇ ਬੇਗਮਪੁਰਾ ਸੰਕਲਪ ਯਾਤਰਾ’ ਦਾ ਸਵਾਗਤ ਅਗਲੀ ਖ਼ਬਰ ਸਰਕਾਰ ਪ੍ਰਵਾਸੀ ਮਜ਼ਦੂਰਾਂ ਦੇ 3 ਲੱਖ ਰਾਸ਼ਨ ਕਾਰਡ ਬਣਾਏ ਜਾਣ ਦੀ ਨੀਤੀ ਨੂੰ ਰੱਦ ਕਰੇ - ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।