17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਗੜ੍ਹਸ਼ੰਕਰ ਵਿਖੇ ਐੱਸ.ਡੀ.ਐੱਮ. ਸੰਜੀਵ ਕੁਮਾਰ ਗੌੜ ਨੇ ਤਿਰੰਗਾ ਝੰਡਾ ਲਹਿਰਾਇਆ

ਗੜ੍ਹਸ਼ੰਕਰ, 16 ਅਗਸਤ (ਧਾਲੀਵਾਲ)- ਆਜ਼ਾਦੀ ਦਿਹਾੜੇ ਮੌਕੇ ਗੜ੍ਹਸ਼ੰਕਰ ਪ੍ਰਸ਼ਾਸਨ ਵਲੋਂ ਦਾਣਾ ਮੰਡੀ ਗੜ੍ਹਸ਼ੰਕਰ ਵਿਖੇ ਸਬ-ਡਵੀਜ਼ਨ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਉਪ ਮੰਡਲ ਮੈਜਿਸਟ੍ਰੇਟ ਸੰਜੀਵ ਕੁਮਾਰ ਗੌੜ ਵਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।

ਅਜੀਤ ਡੈਸਕ 17-08-2026
ਗੜ੍ਹਸ਼ੰਕਰ, 16 ਅਗਸਤ (ਧਾਲੀਵਾਲ)- ਆਜ਼ਾਦੀ ਦਿਹਾੜੇ ਮੌਕੇ ਗੜ੍ਹਸ਼ੰਕਰ ਪ੍ਰਸ਼ਾਸਨ ਵਲੋਂ ਦਾਣਾ ਮੰਡੀ ਗੜ੍ਹਸ਼ੰਕਰ ਵਿਖੇ ਸਬ-ਡਵੀਜ਼ਨ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਉਪ ਮੰਡਲ ਮੈਜਿਸਟ੍ਰੇਟ ਸੰਜੀਵ ਕੁਮਾਰ ਗੌੜ ਵਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਉਨ੍ਹਾਂ ਪਰੇਡ ਤੋਂ ਸਲਾਮੀ ਲੈਣ ਉਪਰੰਤ ਸੰਬੋਧਨ ਕਰਦਿਆਂ ਦੇਸ਼ ਦੀ ਆਜ਼ਾਦੀ ਲਈ ਯੋਗਦਾਨ ਪਾਉਣ ਵਾਲੇ ਸੂਰਬੀਰ ਯੋਧਿਆਂ, ਆਜ਼ਾਦੀ ਘੁਲਾਟੀਆਂ ਨੂੰ ਸਿਜਦਾ ਕਰਦਿਆਂ ਇਲਾਕਾ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਡੀ.ਐੱਸ.ਪੀ. ਸ਼ਾਮ ਸੁੰਦਰ ਸ਼ਰਮਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਸਮਾਗਮ ਦੌਰਾਨ ਪਰੇਡ ਵਿਚ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਐਨ.ਸੀ.ਸੀ. ਕੈਡਿਟਸ ਤੇ ਬੈਂਡ ਪਾਰਟੀਆਂ ਨੇ ਹਿੱਸਾ ਲਿਆ। ਇਸ ਮੌਕੇ ਐੱਸ.ਡੀ.ਐੱਮ. ਸੰਜੀਵ ਕੁਮਾਰ ਗੌੜ, ਡੀ.ਐੱਸ.ਪੀ. ਸ਼ਾਮ ਸੁੰਦਰ ਸ਼ਰਮਾ ਨੇ ਹੋਰ ਸ਼ਖ਼ਸੀਅਤਾਂ ਦੀ ਹਾਜ਼ਰੀ ‘ਚ ਆਜ਼ਾਦੀ ਘੁਲਾਟੀਏ ਪਰਿਵਾਰਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਸਰਕਾਰੀ ਮੁਲਾਜ਼ਮਾਂ ਤੇ ਹੋਰ ਸ਼ਖ਼ਸੀਅਤਾਂ ਦਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਰੇਡ ਅੱਗੇ ਚੱਲਣ ਵਾਲੇ ਦੋਆਬਾ ਪਬਲਿਕ ਸਕੂਲ ਪਾਰੋਵਾਲ ਦੇ ਘੋੜਸਵਾਰ ਖਿੱਚ ਦਾ ਕੇਂਦਰ ਰਹੇ। ਗੁਰਸੇਵਾ ਗਰੁੱਪ ਆਫ਼ ਕਾਲਜ ਪਨਾਮ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਬੀ.ਏ. ਐਮ. ਖ਼ਾਲਸਾ ਕਾਲਜ ਗੜ੍ਹਸ਼ੰਕਰ, ਦੋਆਬਾ ਪਬਲਿਕ ਸਕੂਲ ਪਾਰੋਵਾਲ, ਸੇਂਟ ਸੋਲਜਰ ਸਕੂਲ ਗੜ੍ਹਸ਼ੰਕਰ, ਮਾਊਂਟ ਕਾਰਮਲ ਸਕੂਲ ਗੜ੍ਹਸ਼ੰਕਰ, ਸੈਕਡਰ ਸਟੈਨਫੋਰਡ ਮਾਡਲ ਸਕੂਲ ਡਘਾਮ, ਯੂਨਾਈ ਟਿਡ ਪਬਲਿਕ ਸਕੂਲ ਰਾਮਪੁਰ ਬਿਲੜੋਂ, ਐੱਸ.ਬੀ.ਐੱਸ. ਮਾਡਲ ਹਾਈ ਸਕੂਲ ਸਦਰਪੁਰ ਦੇ ਵਿਦਿਆਰਥੀਆਂ ਨੇ ਪ੍ਰੋਗਰਾਮ ਵਿਚ ਹਿੱਸਾ ਲਿਆ। ਸਮਾਗਮ ਦੌਰਾਨ ਮਨੂੰ ਮਿੱਤੂ ਐਡੀਸ਼ਨਲ ਸਿਵਲ ਜੱਜ, ਜੈਸਿਕਾ ਵਿਜ ਸਿਵਲ ਜੱਜ, ਮਮਤਾ ਮਹਿਮੀ ਸਿਵਲ ਜੱਜ, ਰਣਜੀਤ ਕੌਰ ਅਡੀਸ਼ਨਲ ਡਿਸਟ੍ਰਿਕ ਜੱਜ, ਡਾ. ਹਰਮਿੰਦਰ ਸਿੰਘ ਬਖਸ਼ੀ ਵਾਈਸ ਚੇਅਰਮੈਨ ਪੰਜਾਬ ਇੰਡਸਟਰੀਅਲ ਬੋਰਡ, ਸੋਮ ਨਾਥ ਬੰਗੜ ਪ੍ਰਧਾਨ ਨਗਰ ਕੌਂਸਲ ਗੜ੍ਹਸ਼ੰਕਰ, ਲਵਦੀਪ ਸਿੰਘ ਧੂਤ ਤਹਿਸੀਲਦਾਰ ਗੜ੍ਹਸ਼ੰਕਰ, ਸੁਖਮਨਿੰਦਰ ਸਿੰਘ ਤੁਲੀ ਨਾਇਬ ਤਹਿਸੀਲਦਾਰ ਮਾਹਿਲਪੁਰ, ਗਗਨਦੀਪ ਸਿੰਘ ਸੇਖੋਂ ਐੱਸ.ਐੱਚ.ਓ. ਗੜ੍ਹਸ਼ੰਕਰ, ਰਮਨਦੀਪ ਕੌਰ ਐੱਸ.ਐੱਚ.ਓ. ਮਾਹਿਲਪੁਰ, ਗਗਨਦੀਪ ਸੀ.ਡੀ.ਪੀ.ਓ., ਚਰਨਜੀਤ ਸਿੰਘ ਚੰਨੀ, ਬਲਦੀਪ ਸਿੰਘ ਸੈਣੀ ਚੇਅਰਮੈਨ, ਹਰਪ੍ਰੀਤ ਕੌਰ ਪ੍ਰਿੰਸੀਪਲ ਦੋਆਬਾ ਪਬਲਿਕ ਸਕੂਲ ਪਾਰੋਵਾਲ, ਐਡਵੋਕੇਟ ਰਾਜ ਕੁਮਾਰ ਭੱਟੀ ਪ੍ਰਧਾਨ ਬਾਰ ਐਸੋਸੀਏਸ਼ਨ, ਵਿਜੇ ਕੁਮਾਰ ਭੱਟੀ, ਮੋਹਣ ਲਾਲ ਹਾਜੀਪੁਰ, ਬਖਸ਼ੀਸ਼ ਸਿੰਘ ਫੌਜੀ, ਗਿਆਨੀ ਭਗਤ ਸਿੰਘ, ਪਵਨ ਕੁਮਾਰ ਸੈਨੇਟਰੀ ਸੁਪਰਵਾਈਜਰ ਤੇ ਹੋਰ ਹਾਜ਼ਰ ਹੋਏ। ਡਾ. ਵਿਜੈ ਭੱਟੀ ਲੈਕਚਰਾਰ ਵਲੋਂ ਸਟੇਜ ਦੀ ਕਾਰਵਾਈ ਚਲਾਈ ਗਈ।
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ... ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਸਮਾਗਮ ਸਕੂਲਾਂ ’ਚ ਵਧੀਆ ਸੇਵਾਵਾਂ ਨਿਭਾਅ ਰਹੇ ਅਧਿਆਪਕਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕਰਦੇ ਹੋਏ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।