15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਹਰਬੰਸ ਰਾਣਾ ਯੂ.ਕੇ. ਵਲੋਂ ਕੰਨਿਆ ਵਿਦਿਆਲਿਆ ਦੀਆਂ ਵਿਦਿਆਰਥਣਾਂ ਨੂੰ ਵਰਦੀਆਂ ਭੇਟ

ਗੜ੍ਹਸ਼ੰਕਰ, 14 ਅਗਸਤ (ਧਾਲੀਵਾਲ)-ਕੰਨਿਆ ਵਿਦਿਆਲਿਆ ਸਕੂਲ ਗੜ੍ਹਸ਼ੰਕਰ ਦੀ ਕਮੇਟੀ ਦੇ ਮੈਂਬਰ ਪੂਨਮ ਕੁੰਦਰਾ ਦੇ ਯਤਨ ਸਦਕਾ ਯੂ. ਕੇ.

ਕੰਨਿਆ ਵਿਦਿਆਲਿਆ ਸਕੂਲ ਗੜ੍ਹਸ਼ੰਕਰ ਦੀਆਂ ਵਿਦਿਆਰਥਣਾਂ ਨੂੰ ਵਰਦੀਆਂ ਤਕਸੀਮ ਕਰਨ ਸਮੇਂ ਪੂਨਮ ਕੁੰਦਰਾ। (ਇਨਸੈੱਟ ’ਚ) ਹਰਬੰਸ ਰਾਣਾ ਯੂ.ਕੇ.। ਤਸਵੀਰ : ਧਾਲੀਵਾਲ 15-08-2026
ਗੜ੍ਹਸ਼ੰਕਰ, 14 ਅਗਸਤ (ਧਾਲੀਵਾਲ)-ਕੰਨਿਆ ਵਿਦਿਆਲਿਆ ਸਕੂਲ ਗੜ੍ਹਸ਼ੰਕਰ ਦੀ ਕਮੇਟੀ ਦੇ ਮੈਂਬਰ ਪੂਨਮ ਕੁੰਦਰਾ ਦੇ ਯਤਨ ਸਦਕਾ ਯੂ.ਕੇ. ਨਿਵਾਸੀ ਹਰਬੰਸ ਰਾਣਾ ਛੋਟੂ ਵਲੋਂ ਆਪਣੀ ਮਾਤਾ ਸ਼ੰਕਰੀ ਦੇਵੀ ਅਤੇ ਪਿਤਾ ਪ੍ਰਤਾਪ ਸਿੰਘ ਰਾਣਾ ਦੀ ਯਾਦ ਵਿਚ ਕੰਨਿਆ ਵਿਦਿਆਲਿਆ ਸਕੂਲ ਗੜ੍ਹਸ਼ੰਕਰ ਦੀਆਂ ਲੋੜਵੰਦ ਵਿਦਿਆਰਥਣਾਂ ਨੂੰ ਵਰਦੀਆਂ ਦਿੱਤੀਆਂ ਗਈਆਂ। ਸਕੂਲ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਸਮੂਹ ਕਮੇਟੀ ਮੈਂਬਰਾਂ, ਸਟਾਫ਼ ਅਤੇ ਸਕੂਲ ਵਿਚ ਪੜ੍ਹ ਰਹੀਆਂ 250 ਵਿਦਿਆਰਥਣਾਂ ਵਲੋਂ ਹਰਬੰਸ ਰਾਣਾ ਛੋਟੂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਗ਼ਰੀਬ ਘਰਾਂ ਦੀਆਂ ਵਿਦਿਆਰਥਣਾਂ ਪੜ੍ਹ ਰਹੀਆਂ ਹਨ ਤੇ ਸਮਾਜ ਸੇਵੀ ਵਿਅਕਤੀਆਂ ਵਲੋਂ ਪਾਇਆ ਜਾ ਰਿਹਾ ਯੋਗਦਾਨ ਵਿਦਿਆਰਥਣਾਂ ਲਈ ਵਰਦਾਨ ਹੈ। ਪੂਨਮ ਕੁੰਦਰਾ ਨੇ ਵਿਦਿਆਰਥਣਾਂ ਨੂੰ ਵਰਦੀਆਂ ਤਕਸੀਮ ਕਰਦਿਆਂ ਸਮਾਜ ਸੇਵੀ ਪਰਿਵਾਰ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ 70ਵੀਂਆਂ ਪੰਜਾਬ ਰਾਜ ਸਕੂਲ ਖੇਡਾਂ ਦੌਰਾਨ ਜੇਤੂ ਰਹੇ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਡੀ. ਏ. ਵੀ. ਕਾਲਜ ’ਚ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।