15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਵੁੱਡਲੈਂਡ ਅਰਲੀ ਲਰਨਿੰਗ ਸੈਂਟਰ ਹੁਸ਼ਿਆਰਪੁਰ ਵਿਖੇ ਮਨਾਏ ਆਜ਼ਾਦੀ ਦਿਵਸ ਦੌਰਾਨ ਕੌਮੀ ਝੰਡਾ ਲਹਿਰਾਉਣ ਉਪਰੰਤ ਨੰਨ੍ਹੇ ਵਿਦਿਆਰਥੀਆਂ ਨਾਲ ਡੀਨ ਡਾ: ਸਿਮਰਜੀਤ ਕੌਰ ਗਿੱਲ ਤੇ ਹੋਰ। ਵੁੱਡਲੈਂਡ ਅਰਲੀ ਲਰਨਿੰਗ ਸੈਂਟਰ ‘ਚ ਆਜ਼ਾਦੀ ਦਿਵਸ ਮਨਾਇਆ

ਹੁਸ਼ਿਆਰਪੁਰ, 14 ਅਗਸਤ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਅਰਲੀ ਲਰਨਿੰਗ ਸੈਂਟਰ ਹੁਸ਼ਿਆਰਪੁਰ ਵਿਖੇ ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਨੰਨ੍ਹੇ ਵਿਦਿਆਰਥੀਆਂ ਨੇ ਤਿਰੰਗੇ ਰੰਗਾਂ ਦੀਆਂ ਸੁੰਦਰ ਪੋਸ਼ਾਕਾਂ ਪਹਿਨ ਕੇ ਸਮਾਗਮ ਦੀ ਰੌਣਕ ਵਧਾਈ।

ਅਜੀਤ ਡੈਸਕ 15-08-2026
ਹੁਸ਼ਿਆਰਪੁਰ, 14 ਅਗਸਤ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਅਰਲੀ ਲਰਨਿੰਗ ਸੈਂਟਰ ਹੁਸ਼ਿਆਰਪੁਰ ਵਿਖੇ ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਨੰਨ੍ਹੇ ਵਿਦਿਆਰਥੀਆਂ ਨੇ ਤਿਰੰਗੇ ਰੰਗਾਂ ਦੀਆਂ ਸੁੰਦਰ ਪੋਸ਼ਾਕਾਂ ਪਹਿਨ ਕੇ ਸਮਾਗਮ ਦੀ ਰੌਣਕ ਵਧਾਈ। ਸਮਾਗਮ ਦੀ ਸ਼ੁਰੂਆਤ ਸਕੂਲ ਦੀ ਡੀਨ ਡਾ: ਸਿਮਰਜੀਤ ਕੌਰ ਗਿੱਲ ਵਲੋਂ ਕੌਮੀ ਝੰਡਾ ਲਹਿਰਾਉਣ ਨਾਲ ਹੋਈ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀ ਮਹੱਤਤਾ, ਦੇਸ਼ ਪ੍ਰਤੀ ਪਿਆਰ ਅਤੇ ਸਾਡੇ ਰਾਸ਼ਟਰੀ ਝੰਡੇ ਦੇ ਤਿੰਨ ਰੰਗਾਂ ਦੀ ਮਹੱਤਤਾ ਬਾਰੇ ਬੜੇ ਹੀ ਸੌਖੇ ਅਤੇ ਰੁਚਿਕਰ ਢੰਗ ਨਾਲ ਜਾਣੂ ਕਰਵਾਇਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਭਰਪੂਰ ਡਾਂਸ ਪੇਸ਼ਕਾਰੀਆਂ ਦਿੱਤੀਆਂ ਅਤੇ ਵੱਖ-ਵੱਖ ਗਤੀਵਿਧੀਆਂ ‘ਚ ਉਤਸ਼ਾਹ ਨਾਲ ਭਾਗ ਲਿਆ। ਇਹ ਸਮਾਗਮ ਨੰਨ੍ਹੇ ਵਿਦਿਆਰਥੀਆਂ ਲਈ ਖ਼ੁਸ਼ੀ, ਸਿੱਖਿਆ ਅਤੇ ਦੇਸ਼ ਪ੍ਰੇਮ ਨਾਲ ਭਰਿਆ ਇਕ ਯਾਦਗਾਰ ਅਨੁਭਵ ਬਣਿਆ।
ਪਿਛਲੀ ਖ਼ਬਰ ਪੰਜਾਬ ਪੈਨਸ਼ਨਰਜ਼ ਯੂਨੀਅਨ ਹੁਸ਼ਿਆਰਪੁਰ ਦੀ ਮੀਟਿੰਗ ਹੋਈ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ ’ਚ ਨੌਜਵਾਨ ਵੱਡੀ ਪੱਧਰ ’... ਅਗਲੀ ਖ਼ਬਰ ਖੜ੍ਹਕਾਂ ਸਕੂਲ ’ਚ ਸਿਹਤ ਜਾਗਰੂਕਤਾ ਸੈਮੀਨਾਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।