ਹਮਲੇ ਹੌਸਲੇ ਨਹੀਂ ਤੋੜ ਸਕਦੇ, ਨਾ ਹੀ ਸੱਚ ਦੀ ਆਵਾਜ਼ ਦਬਾ ਸਕਦੇ ਨੇ-ਹਰਪ੍ਰੀਤ ਸਿੰਘ ਸਿੰਮਕ
ਭੰਗਾਲਾ, 13 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਮਾਡਰਨ ਗਰੁੱਪ ਆਫ਼ ਕਾਲਜਿਜ਼ ਵਲੋਂ ਨਵੇਂ ਦਾਖ਼ਲ ਵਿਦਿਆਰਥੀਆਂ ਲਈ ਸੈਸ਼ਨ 2026-27 ਦਾ ਦੋ-ਰੋਜ਼ਾ ਇੰਡਕਸ਼ਨ ਪ੍ਰੋਗਰਾਮ ਬੜੇ ਉਤਸ਼ਾਹ ਅਤੇ ਸ਼ਾਨਦਾਰ ਪ੍ਰਬੰਧਾਂ ਨਾਲ ਸਮਾਪਤ ਕੀਤਾ ਗਿਆ। ਉਸ ਤੋਂ ਬਾਅਦ ਦੁਪਹਿਰ ਦੇ ਖਾਣੇ ਦੇ ਬਾਅਦ ਕੈਂਪਸ ਡਾਇਰੈਕਟਰ ਡਾ.
ਭੰਗਾਲਾ, 13 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਮਾਡਰਨ ਗਰੁੱਪ ਆਫ਼ ਕਾਲਜਿਜ਼ ਵਲੋਂ ਨਵੇਂ ਦਾਖ਼ਲ ਵਿਦਿਆਰਥੀਆਂ ਲਈ ਸੈਸ਼ਨ 2026-27 ਦਾ ਦੋ-ਰੋਜ਼ਾ ਇੰਡਕਸ਼ਨ ਪ੍ਰੋਗਰਾਮ ਬੜੇ ਉਤਸ਼ਾਹ ਅਤੇ ਸ਼ਾਨਦਾਰ ਪ੍ਰਬੰਧਾਂ ਨਾਲ ਸਮਾਪਤ ਕੀਤਾ ਗਿਆ। ਉਸ ਤੋਂ ਬਾਅਦ ਦੁਪਹਿਰ ਦੇ ਖਾਣੇ ਦੇ ਬਾਅਦ ਕੈਂਪਸ ਡਾਇਰੈਕਟਰ ਡਾ. ਵਿਜੇਤਾ ਸ਼ਰਮਾ ਨੇ ਆਪਣੇ ਸਵਾਗਤੀ ਸੰਬੋਧਨ ਵਿਚ ਪ੍ਰਬੰਧਕ ਕਮੇਟੀ, ਯੋਗ ਫੈਕਲਟੀ, ਕਾਲਜ ਦੇ ਸਹਿਜ ਵਾਤਾਵਰਣ ਤੇ ਮਹੱਤਵਪੂਰਨ ਨੀਤੀਆਂ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ, ਜਦੋਂ ਕਿ ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਨੇ ਅਕਾਦਮਿਕ ਨਿਯਮਾਂ, ਹਾਜ਼ਰੀ ਤੇ ਮੁਲਾਂਕਣ ਪ੍ਰਣਾਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤ। ਡੀਨ ਅਕਾਦਮਿਕ ਸੁਖਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਐਨ.ਐੱਸ.ਐੱਸ. ਗਤੀਵਿਧੀਆਂ, ਖੇਡ ਮੁਕਾਬਲਿਆਂ, ਲਾਇਬ੍ਰੇਰੀ ਓਰੀਐਂਟੇਸ਼ਨ, ਡਿਜੀਟਲ ਸਰੋਤਾਂ ਅਤੇ ਲਾਇਬ੍ਰੇਰੀ ਕਾਰਡ, ਆਈ.ਡੀ. ਕਾਰਡ ਤੇ ਟਰਾਂਸਪੋਰਟ ਕਾਰਡ ਲਈ ਫਾਰਮ ਭਰਨ ਦੀ ਪ੍ਰਕਿਰਿਆ ਬਾਰੇ ਦੱਸਿਆ। ਇਸ ਤੋਂ ਇਲਾਵਾ ਡਾ. ਕਮਲ ਕਿਸ਼ੋਰ ਤੇ ਜਸਪ੍ਰੀਤ ਸਿੰਘ ਨੇ ਖੇਡਾਂ, ਸਭਿਆਚਾਰਕ ਕਮੇਟੀਆਂ, ਵੱਖ-ਵੱਖ ਕਲੱਬਾਂ ਤੇ ਪ੍ਰੀਖਿਆ ਪ੍ਰਣਾਲੀ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ, ਜਦੋਂ ਕਿ ਪਹਿਲੇ ਦਿਨ ਦਾ ਅੰਤ ਮਨੋਰੰਜਕ ਗਤੀਵਿਧੀਆਂ ਨਾਲ ਹੋਇਆ, ਜਿਸ ਨੇ ਵਿਦਿਆਰਥੀਆਂ ਵਿਚ ਆਪਸੀ ਤਾਲਮੇਲ ਅਤੇ ਉਤਸ਼ਾਹ ਭਰ ਦਿੱਤਾ। ਪ੍ਰੋ. ਸੁਖਜਿੰਦਰ ਸਿ ੰਘ ਅਤੇ ਡਾ. ਵਿਜੇਤਾ ਸ਼ਰਮਾ ਨੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਜਾਗਰੂਕਤਾ ‘ਤੇ ਲੈਕਚਰ ਦਿੱਤਾ, ਉਸ ਤੋਂ ਬਾਅਦ ਐਡਮਿਸ਼ਨ ਸੈੱਲ ਅਤੇ ਸਕਾਲਰਸ਼ਿਪ ਸੈੱਲ ਦੀ ਟੀਮ ਪ੍ਰੋ. ਪਰਵਿੰਦਰ ਸਿੰਘ ਤੇ ਸਰਿਸ਼ਟਾ ਨੇ ਵੱਖ-ਵੱਖ ਸਰਕਾਰੀ ਤੇ ਸੰਸਥਾਗਤ ਸਕਾਲਰਸ਼ਿਪਾਂ ਤੇ ਵਿਦਿਆਰਥੀ ਭਲਾਈ ਸਕੀਮਾਂ ਬਾਰੇ ਜਾਣੂੰ ਕਰਵਾਇਆ। ਟਰੇਨਿੰਗ ਐਂਡ ਪਲੇਸਮੈਂਟ ਅਫ਼ਸਰ ਸਿਮਰਨਜੀਤ ਕੌਰ ਨੇ ਪਿਛਲੇ ਸਾਲਾਂ ਦੀਆਂ ਪਲੇਸਮੈਂਟਾਂ, ਉਦਯੋਗਿਕ ਸਾਂਝੇਦਾਰੀਆਂ ਤੇ ਆਉਣ ਵਾਲੀਆਂ ਯੋਜਨਾਵਾਂ ’ਤੇ ਚਾਨਣਾ ਪਾਉਂਦਿਆਂ ਕਰੀਅਰ ਮਾਰਗ ਦਰਸ਼ਨ, ਇੰਟਰਨਸ਼ਿਪ ਮੌਕਿਆਂ ਤੇ ਫੀਡ ਬੈਕ ਸੈਸ਼ਨ ਬਾਰੇ ਵੀ ਵਿਸਥਾਰ ਨਾਲ ਦੱਸਿਆ। ਇਸ ਤੋਂ ਬਾਅਦ ਦੁਪਹਿਰ 1:30 ਵਜੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿਭਾਗਾਂ ਵਿਚ ਲਿਜਾਇਆ ਗਿਆ ਜਿੱਥੇ ਬੀ.ਟੈੱਕ, ਕੰਪਿਊਟਰ ਐਪਲੀਕੇਸ਼ਨਜ਼, ਹੋਟਲ ਪ੍ਰਬੰਧਨ ਤੇ ਐਲਾਈਡ ਹੈਲਥ ਸਾਇੰਸਜ਼ ਦੇ ਵਿਦਿਆਰਥੀਆਂ ਨੂੰ ਵਿਭਾਗੀ ਪੱਧਰ ’ਤੇ ਮਾਰਗ ਦਰਸ਼ਨ ਮਿਲਿਆ।