12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਨੌਸਰਬਾਜ਼ ਮੋਬਾਈਲ ਤੇ 5000 ਰੁਪਏ ਦੀ ਰਾਸ਼ੀ ਲੁੱਟ ਕੇ ਫ਼ਰਾਰ

ਸੈਲਾ ਖ਼ੁਰਦ, 11 ਅਗਸਤ (ਹਰਵਿੰਦਰ ਸਿੰਘ ਬੰਗਾ)-ਦੋ ਅਣਪਛਾਤੇ ਨੌਸਰਬਾਜ਼ ਲੁਟੇਰਿਆਂ ਵੱਲੋਂ ਇਕ ਦੁਕਾਨਦਾਰ ਨੂੰ ਗੁਮਰਾਹ ਕਰਕੇ ਨਾਟਕੀ ਢੰਗ ਨਾਲ 1 ਮੋਬਾਈਲ ਸਮੇਤ 5 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋਣ ਦੀ ਖ਼ਬਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੁੱਟ ਦਾ ਸ਼ਿਕਾਰ ਹੋਏ ਕੁਲਵੀਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਸੈਲਾ ਖ਼ੁਰਦ ਨੇ ਦੱਸਿਆ ਕਿ ਉਹ ਸਥਾਨਕ ਮਿਲ ਰੋਡ ’ਤੇ ਭੱਟੀ ਬੁੱਕ ਡੀਪੂ ਦੀ ਦੁਕਾਨ ਕਰਦਾ ਹੈ।

ਲੁੱਟ ਦਾ ਸ਼ਿਕਾਰ ਹੋਏ ਦੁਕਾਨਦਾਰ ਕੁਲਵੀਰ ਸਿੰਘ ਜਾਣਕਾਰੀ ਦਿੰਦਾ ਹੋਇਆ। 12-08-2026
ਸੈਲਾ ਖ਼ੁਰਦ, 11 ਅਗਸਤ (ਹਰਵਿੰਦਰ ਸਿੰਘ ਬੰਗਾ)-ਦੋ ਅਣਪਛਾਤੇ ਨੌਸਰਬਾਜ਼ ਲੁਟੇਰਿਆਂ ਵੱਲੋਂ ਇਕ ਦੁਕਾਨਦਾਰ ਨੂੰ ਗੁਮਰਾਹ ਕਰਕੇ ਨਾਟਕੀ ਢੰਗ ਨਾਲ 1 ਮੋਬਾਈਲ ਸਮੇਤ 5 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋਣ ਦੀ ਖ਼ਬਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੁੱਟ ਦਾ ਸ਼ਿਕਾਰ ਹੋਏ ਕੁਲਵੀਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਸੈਲਾ ਖ਼ੁਰਦ ਨੇ ਦੱਸਿਆ ਕਿ ਉਹ ਸਥਾਨਕ ਮਿਲ ਰੋਡ ’ਤੇ ਭੱਟੀ ਬੁੱਕ ਡੀਪੂ ਦੀ ਦੁਕਾਨ ਕਰਦਾ ਹੈ। ਉਸਨੇ ਦੱਸਿਆ ਕਿ ਇਕ ਨੌਸਰਬਾਜ਼ ਉਸ ਕੋਲ ਆਇਆ ਤੇ ਕਹਿਣ ਲੱਗਾ ਕਿ ਉਹ ਗੁੱਗਲ ਪੇ ਦਾ ਕੰਮ ਕਰਦਾ ਹੈ, ਜੇ ਕੋਈ ਕੰਮ ਕਰਵਾਉਣਾ ਹੋਵੇ ਤਾਂ ਦੱਸੋ। ਉਸਨੇ ਦੱਸਿਆ ਕਿ ਉਸਨੇ ਨਵਾਂ ਫ਼ੋਨ ਉਸ ਨੂੰ ਅੱਪਡੇਟ ਕਰਵਾਉਣ ਲਈ ਕਿਹਾ । ਨੌਸਰਬਾਜ਼ ਨੇ ਉਸ ਨੂੰ ਗੱਲਾ ’ਚ ਲਾ ਕੇ ਉਸਦੇ ਖਾਤੇ ਚੋਂ 5000 ਰੁਪਏ ਕੱਢ ਕੇ ਦੂਸਰੇ ਖਾਤੇ ’ਚ ਟਰਾਂਸਫ਼ਰ ਕਰ ਲਏ ਅਤੇ ਜਾਂਦੇ ਹੋਏ ਕਹਿਣ ਲੱਗਾ ਕਿ ਤੁਹਾਡੇ ਮੋਬਾਈਲ ਨਾਲ ਦੁਕਾਨ ਦੀ ਫ਼ੋਟੋ ਖਿੱਚਣੀ ਹੈ। ਫ਼ੋਟੋ ਲੈਣ ਦੇ ਬਹਾਨੇ ਮੋਬਾਈਲ ਫ਼ੋਨ ਲੈ ਕੇ ਪਹਿਲਾਂ ਹੀ ਬਾਹਰ ਖੜੇ ਆਪਣੇ ਸਾਥੀ ਦੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਇਸ ਸੰਬੰਧੀ ਉਸ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਘਟਨਾ ਸੀ.ਸੀ.ਟੀ.ਵੀ ਕੈਮਰੇ ’ਚ ਕੈਦ ਹੋ ਗਈ ਹੈ।
ਪਿਛਲੀ ਖ਼ਬਰ ਅੱਤਵਾਦ ਦੇ ਨਾਂਅ ’ਤੇ ਖਪਾਏ ਨੌਜਵਾਨਾਂ ਦੇ ਅਸਲ ਤੱਥ ਬਾਹਰ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇ - ਮੁਲਤਾਨੀ ਅਗਲੀ ਖ਼ਬਰ ਸਰਕਾਰੀ ਕੰਨਿਆ ਹਾਈ ਸਕੂਲ ਨਈ ਆਬਾਦੀ ਵਿਖੇ ਬੱਚਿਆਂ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਖਿਲਾਉਂਦੇ ਹੋਏ ਸਿਹਤ ਕਰਮਚਾਰੀ। ਨਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।