ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਮੁਕੇਰੀਆਂ ਦੀ ਮੀਟਿੰਗ ਹੋਈ
ਮੁਕੇਰੀਆਂ, 10 ਅਗਸਤ (ਰਾਮਗੜ੍ਹੀਆ)- ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਹੁਸ਼ਿਆਰਪੁਰ ਦੇ ਮੁਕੇਰੀਆਂ ਯੂਨਿਟ ਦੀ ਮੀਟਿੰਗ ਸ੍ਰੀ ਮੌਨਸਰ ਮੰਦਿਰ ਨਜ਼ਦੀਕ ਹਾਜੀਪੁਰ ਬੱਸ ਅੱਡਾ ਮੁਕੇਰੀਆਂ ਵਿਖੇ ਕੁੰਵਰ ਰਾਕੇਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਭ ਤੋਂ ਪਹਿਲਾਂ ਬੀਤੇ ਦਿਨੀਂ ਸੇਵਾ ਮੁਕਤ ਹੋ ਕੇ ਅੱਜ ਪਹਿਲੀ ਵਾਰ ਮੀਟਿੰਗ ਵਿਚ ਹਾਜ਼ਰ ਹੋਏ ਪੈਨਸ਼ਨਰ ਸਾਥੀਆਂ ਨੂੰ ਮੁਬਾਰਕਬਾਦ ਦੇ ਕੇ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਤੋਂ ਬਾਅਦ ਮਿਤੀ 7 ਅਗਸਤ 2026 ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਮੁਲਾਜ਼ਮ ਸਾਂਝਾ ਮੰਚ ਵੱਲੋਂ ਕੀਤੀ ਗਈ ਚੰਡੀਗੜ੍ਹ ਵਿਖੇ ਲਾ-ਮਿਸਾਲ ਰੈਲੀ ਤੇ ਮਾਰਚ ਦੀ ਸਮੀਖਿਆ ਕੀਤੀ ਗਈ।
ਮੁਕੇਰੀਆਂ, 10 ਅਗਸਤ (ਰਾਮਗੜ੍ਹੀਆ)- ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਹੁਸ਼ਿਆਰਪੁਰ ਦੇ ਮੁਕੇਰੀਆਂ ਯੂਨਿਟ ਦੀ ਮੀਟਿੰਗ ਸ੍ਰੀ ਮੌਨਸਰ ਮੰਦਿਰ ਨਜ਼ਦੀਕ ਹਾਜੀਪੁਰ ਬੱਸ ਅੱਡਾ ਮੁਕੇਰੀਆਂ ਵਿਖੇ ਕੁੰਵਰ ਰਾਕੇਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਭ ਤੋਂ ਪਹਿਲਾਂ ਬੀਤੇ ਦਿਨੀਂ ਸੇਵਾ ਮੁਕਤ ਹੋ ਕੇ ਅੱਜ ਪਹਿਲੀ ਵਾਰ ਮੀਟਿੰਗ ਵਿਚ ਹਾਜ਼ਰ ਹੋਏ ਪੈਨਸ਼ਨਰ ਸਾਥੀਆਂ ਨੂੰ ਮੁਬਾਰਕਬਾਦ ਦੇ ਕੇ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਤੋਂ ਬਾਅਦ ਮਿਤੀ 7 ਅਗਸਤ 2026 ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਮੁਲਾਜ਼ਮ ਸਾਂਝਾ ਮੰਚ ਵੱਲੋਂ ਕੀਤੀ ਗਈ ਚੰਡੀਗੜ੍ਹ ਵਿਖੇ ਲਾ-ਮਿਸਾਲ ਰੈਲੀ ਤੇ ਮਾਰਚ ਦੀ ਸਮੀਖਿਆ ਕੀਤੀ ਗਈ। ਸਮੀਖਿਆ ਵਿਚ ਭਾਗ ਲੈਂਦਿਆਂ ਸਰਵਸ੍ਰੀ ਬ੍ਰਿਜ ਮੋਹਨ ਸੋਨੀ, ਕੁਲਦੀਪ ਸਿੰਘ, ਜਸਵੀਰ ਸਿੰਘ, ਨਿਰਮਲ ਚੰਦ ਛਿੱਬਰ, ਗਿਰਧਾਰੀ ਲਾਲ, ਐਂਚਲ ਸਿੰਘ ਅਤੇ ਬਲਵਿੰਦਰ ਸਿੰਘ ਨੇ ਜਿੱਥੇ ਰੈਲੀ ਵਿਚ ਸ਼ਾਮਿਲ ਵੱਡੀ ਗਿਣਤੀ ਵਿਚ ਮੁਲਾਜ਼ਮਾਂ, ਪੈਨਸ਼ਨਰਾਂ ਤੇ ਇਸਤਰੀਆਂ ਵਲੋਂ ਆਪਣੇ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਉਸ ’ਤੇ ਤਸੱਲੀ ਪ੍ਰਗਟ ਕਰਦੇ ਹੋਏ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਇਹ ਅਜੇ ਸ਼ੁਰੂਆਤ ਹੈ, ਆਉਣ ਵਾਲੇ ਸਮੇਂ ਵਿਚ ਸਰਕਾਰ ਨੂੰ ਦੱਸ ਦਿੱਤਾ ਜਾਵੇਗਾ ਕਿ ਸਾਡੀ ਤਾਕਤ ਕੀ ਹੈ? ਪ੍ਰਿੰਸੀਪਲ ਦਵਿੰਦਰ ਸਿੰਘ ਨੇ ਸਰਕਾਰ ਵਲੋਂ ਮਾਨਯੋਗ ਹਾਈਕੋਰਟ ਦੇ ਡਬਲ ਬੈਂਚ ਵਿਚ ਪਾਈ ਪਟੀਸ਼ਨ ’ਤੇ ਅਦਾਲਤ ਵਲੋਂ ਦਿੱਤੇ ਫ਼ੈਸਲੇ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਦੂਸਰੀਆਂ ਰਿੱਟਾਂ ਦੇ ਸਟੇਟਸ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਜੁਝਾਰ ਸਿੰਘ, ਜੁਗਿੰਦਰ ਸਿੰਘ ਸੈਣੀ, ਮਹਿੰਦਰ ਸਿੰਘ, ਸੁਜਾਨ ਸਿੰਘ, ਹਰਭਜਨ ਸਿੰਘ, ਕਪਲਜੀਤ ਵਾਲੀਆ, ਰਾਮ ਪ੍ਰਸ਼ਾਦ, ਰਨਵੀਰ ਸਿੰਘ, ਮਨਜੀਤ ਸਿੰਘ, ਪ੍ਰਿੰਸੀਪਲ ਜਗਜੀਤ ਸਿੰਘ ਅਤੇ ਤਰਸੇਮ ਲਾਲ ਨੇ ਰੈਲੀ ਤੋਂ ਬਾਅਦ ਕੀਤੇ ਸ਼ਾਂਤੀ ਪੂਰਵਕ ਮਾਰਚ ’ਤੇ ਸਰਕਾਰ ਦੀ ਸ਼ਹਿ ’ਤੇ ਪੁਲਿਸ ਵਲੋਂ ਪਾਣੀ ਦੀਆਂ ਬੁਛਾੜਾਂ ਮਾਰਨ, ਧੱਕਾ ਮੁੱਕੀ ਕਰਨ ਬਜ਼ੁਰਗ ਪੈਨਸ਼ਨਰਜ਼ ਦੀਆਂ ਪੱਗਾਂ ਅਤੇ ਬੀਬੀਆਂ ਦੀਆਂ ਚੁੰਨੀਆਂ ਰੋਲਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਦਰਸ਼ਨ ਸਿੰਘ, ਨਰਿੰਦਰ ਪਾਲ, ਜਗਜੀਵਨ ਸਿੰਘ, ਗਨੇਸ਼ ਮਹਿਤਾ, ਕ੍ਰਿਸ਼ਨ ਚੋਪੜਾ, ਕ੍ਰਿਸ਼ਨ ਕੁਮਾਰ ਅਤੇ ਤੀਰਥ ਸਿੰਘ ਨੇ ਚਰਚਾ ਵਿਚ ਭਾਗ ਲੈਂਦਿਆਂ ਸਰਕਾਰ ਦੀ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਨਿੰਦਾ ਕੀਤੀ। ਕੁੰਵਰ ਰਕੇਸ਼ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਹਾਜ਼ਰ ਸਾਥੀਆਂ ਨੂੰ ਸਰਕਾਰ ਵਲੋਂ ਹਾਈ ਕੋਰਟ ਦੇ ਫ਼ੈਸਲੇ ਵਿਰੁੱਧ ਮਾਨਯੋਗ ਸੁਪਰੀਮ ਕੋਰਟ ਵਿਚ ਪਾਈ ਗਈ, ਦੇ ਸੰਬੰਧੀ ਸਾਂਝੇ ਫ਼ਰੰਟ ਅਤੇ ਸਾਂਝਾ ਮੰਚ ਵਲੋਂ ਪੈਰਵਾਈ ਕਰਨ ਲਈ ਹੋਣ ਵਾਲੇ ਖ਼ਰਚੇ ਦੀ ਪ੍ਰਤੀ ਪੂਰਤੀ ਲਈ ਮਾਇਕ ਸਹਾਇਤਾ ਕਰਨ ਲਈ ਬੇਨਤੀ ਕੀਤੀ ਜਿਸ ਦਾ ਹਾਜ਼ਰ ਸਾਥੀਆਂ ਨੇ ਭਰਮਾਂ ਹੁੰਗਾਰਾ ਦਿੱਤਾ। ਇਸ ਤੋਂ ਇਲਾਵਾ ਸਥਾਨਕ ਸਮੱਸਿਆਵਾਂ ਅਤੇ ਬੈਂਕਾਂ ਨਾਲ ਸਬੰਧਿਤ ਮਾਮਲਿਆਂ ਬਾਰੇ ਵੀ ਚਰਚਾ ਕੀਤੀ ਗਈ ਅਤੇ ਕੁੰਵਰ ਰਾਕੇਸ਼ ਸਿੰਘ ਨੇ ਹਾਜ਼ਰ ਸਾਥੀਆਂ ਦਾ ਧੰਨਵਾਦ ਕੀਤਾ। ਇਸ ਸਮੇਂ ਕਰਮਜੀਤ ਸਿੰਘ, ਬਲਦੇਵ ਕ੍ਰਿਸ਼ਨ, ਪਰਮਜੀਤ ਸਿੰਘ, ਕੇਵਲ ਕ੍ਰਿਸ਼ਨ, ਨਿਰਮਲ ਦਾਸ, ਸੁਰਿੰਦਰ ਸਿੰਘ, ਰਵਿੰਦਰ ਸਿੰਘ, ਮੋਹਨ ਲਾਲ, ਰਕੇਸ਼ ਚੰਦਰ, ਪਿਆਰਾ ਸਿੰਘ, ਸੰਪੂਰਨ ਸਿੰਘ, ਡਾ. ਜੁਗਿੰਦਰ ਸਿੰਘ, ਸ਼ਮਸ਼ੇਰ ਸਿੰਘ, ਹਰਬੰਸ ਸਿੰਘ ਅਤੇ ਹੋਰ ਬਹੁਤ ਸਾਰੇ ਪੈਨਸ਼ਨਰ ਹਾਜ਼ਰ ਸਨ।