ਕਿਰਤੀ ਕਿਸਾਨ ਯੂਨੀਅਨ ਹਲਕਾ ਚੱਬੇਵਾਲ ਦੇ ਹੋਏ ਇਜਲਾਸ ਉਪਰੰਤ ਕਿਸਾਨਾਂ ਨਾਲ ਜਗਤਾਰ ਸਿੰਘ ਭਿੰਡਰ, ਸੁਖਵਿੰਦਰ ਸਿੰਘ ਸੋਢੀ, ਅਮਰਜੀਤ ਸਿੰਘ ਤਨੂੰਲੀ, ਮਨਜੀਤ ਸਿੰਘ ਸੀਣਾ ਤੇ ਹੋਰ। ਕਿਰਤੀ ਕਿਸਾਨ ਯੂਨੀਅਨ ਹਲਕਾ ਚੱਬੇਵਾਲ ਦਾ ਇਜਲਾਸ ਹੋਇਆ ਸਵਾਲ ਪੁੱਛਣ ’ ਤੇ ਨੌਜਵਾਨ ਨਾਲ ਬਦਸਲੂਕੀ ਕਰਨ ਦੀ ਘਟਨਾ ਬੇਹੱਦ ਸ਼ਰਮਨਾਕ - ਲਵ ਕੁਮਾਰ ਗੋਲਡੀ
ਗੜ੍ਹਸ਼ੰਕਰ, 5 ਅਗਸਤ (ਧਾਲੀਵਾਲ) - ਇੱਥੋਂ ਦੇ ਨਜ਼ਦੀਕੀ ਪਿੰਡ ਅਕਾਲਗੜ੍ਹ ਵਿਖੇ ਹਲਕਾ ਵਿਧਾਇਕ ਨੂੰ ਪਿੰਡ ਦੇ ਨੌਜਵਾਨ ਵਲੋਂ ਗੜ੍ਹਸ਼ੰਕਰ ਸ਼ਹਿਰ ’ਚ ਪਾਬੰਦੀ ਦੇ ਬਾਵਜੂਦ ਦਿਨ ਵੇਲੇ ਟਿੱਪਰ ਚੱਲਣ ਦਾ ਮਾਮਲਾ ਉਠਾਏ ਜਾਣ ’ਤੇ ਕਥਿਤ ਤੌਰ ’ਤੇ ਵਿਧਾਇਕ ਵਲੋਂ ਗੰਨਮੈਨਾਂ ਨੂੰ ਨੌਜਵਾਨ ਨੂੰ ਗੱਡੀ ’ਚ ਸੁੱਟਣ ਦਾ ਕਹਿਣ ’ ਤੇ ਨੌਜਵਾਨ ਹਰਪ੍ਰੀਤ ਸਿੰਘ ਨਾਲ ਕੀਤੀ ਬਦਲਸੂਲਕੀ ਦੀ ਘਟਨਾ ਨੂੰ ਲੈ ਕੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਵਲੋਂ ਪੀੜਤ ਹਰਪ੍ਰੀਤ ਸਿੰਘ ਅਤੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਤੇ ਕਿਹਾ ਕਿ ਕਾਂਗਰਸ ਪਾਰਟੀ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹੀ ਹੈ। ਇਸ ਮੌਕੇ ਲਵ ਕੁਮਾਰ ਗੋਲਡੀ ਨੇ ਕਿਹਾ ਕਿ ਸਵਾਲ ਪੁੱਛਣ ’ਤੇ ਨੌਜਵਾਨ ਨਾਲ ਬਦਸਲੂਕੀ ਕਰਨਾ ਬੇਹੱਦ ਸ਼ਰਮਨਾਕ ਹੈ।
ਪਿੰਡ ਅਕਾਲਗੜ੍ਹ ਵਿਖੇ ਨੌਜਵਾਨ ਹਰਪ੍ਰੀਤ ਸਿੰਘ ਤੇ ਉਸਦੇ ਪਰਿਵਾਰ ਨੂੰ ਮਿਲਣ ਸਮੇਂ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ। ਤਸਵੀਰ : ਧਾਲੀਵਾਲ
06-08-2026