05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਵਿਧਾਇਕ ਘੁੰਮਣ ਵਲੋਂ ਰਾਧੇ ਕ੍ਰਿਸ਼ਨ ਮਹਿਲਾ ਮੰਡਲ ਨੂੰ ਚੈੱਕ ਭੇਟ

ਦਸੂਹਾ, 4 ਅਗਸਤ (ਭੁੱਲਰ)- ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਰਾਜੀ ਕ੍ਰਿਸ਼ਨ ਪਹਿਲਾ ਮੰਡਲ ਨੂੰ 50 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਇਸ ਮੌਕੇ ਉਨ੍ਹਾਂ ਰਾਧੇ ਕ੍ਰਿਸ਼ਨ ਮਹਿਲਾ ਮੰਡਲ ਵਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ।

ਜ਼ੋਨ ਪੱਧਰੀ ਖੇਡਾਂ ’ਚ ਜੇਤੂ ਰੇਲਵੇ ਮੰਡੀ ਸਕੂਲ ਦੀਆਂ ਵਿਦਿਆਰਥਣਾਂ ਸਟਾਫ਼ ਮੈਂਬਰਾਂ ਨਾਲ। ਤਸਵੀਰ : ਹਰਪ੍ਰੀਤ ਕੌਰ 05-08-2026
ਦਸੂਹਾ, 4 ਅਗਸਤ (ਭੁੱਲਰ)- ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਰਾਜੀ ਕ੍ਰਿਸ਼ਨ ਪਹਿਲਾ ਮੰਡਲ ਨੂੰ 50 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਇਸ ਮੌਕੇ ਉਨ੍ਹਾਂ ਰਾਧੇ ਕ੍ਰਿਸ਼ਨ ਮਹਿਲਾ ਮੰਡਲ ਵਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿੱਥੇ ਹਲਕੇ ਦੇ ਪਿੰਡਾਂ ਅਤੇ ਸ਼ਹਿਰ ਦਾ ਵਿਕਾਸ ਕੀਤਾ ਜਾ ਰਿਹਾ ਹੈ ਉੱਥੇ ਹੀ ਪਿੰਡਾਂ ਦੇ ਕਲੱਬਾਂ, ਸੁਸਾਇਟੀਆਂ ਤੋਂ ਇਲਾਵਾ ਮਹਿਲਾ ਮੰਡਲਾਂ ਨੂੰ ਵੀ ਮਾਣ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਗੋਂ ਵੀ ਪੰਜਾਬ ਸਰਕਾਰ ਵਲੋਂ ਅਜਿਹੇ ਸਮਾਜ ਸੇਵਾ ਨਿਭਾਉਣ ਵਾਲੇ ਮਹਿਲਾ ਮੰਡਲਾਂ ਅਤੇ ਸੁਸਾਇਟੀਆਂ ਦਾ ਮਾਨ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਰਾਧੇ ਕ੍ਰਿਸ਼ਨ ਮਹਿਲਾ ਮੰਡਲ ਵਲੋਂ ਵਿਧਾਇਕ ਘੁੰਮਣ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਲਵਲੀ, ਰਵਿੰਦਰ ਸਿੰਘ ਚੇਅਰਮੈਨ, ਡਾਕਟਰ ਬਲਬੀਰ, ਕੇ.ਪੀ. ਸੰਧੂ, ਪ੍ਰਧਾਨ ਪੰਚ ਸੁਨੀਤਾ ਦੇਵੀ, ਕੈਸ਼ੀਅਰ ਅਨੀਤਾ, ਸੈਕਟਰੀ ਸੰਤੋਸ਼ ਦੇਵੀ, ਸ੍ਰਿਸਟਾ ਕੁਮਾਰੀ, ਸ਼ਿ੍ਰਸਟਾ ਦੇਵੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਗਤੀ ਦੇਵੇਗੀ ਮਾਤਾ ਗੰਗਾ ਜੀ ਵੈੱਲਫੇਅਰ ਸੁਸਾਇਟੀ ਦੀ ਨਵੀਂ ਟੀਮ ਰਸੂਲਪੁਰ ਦੀ ਅਗਵਾਈ ’... ਅਗਲੀ ਖ਼ਬਰ ਜ਼ੋਨਲ ਪੱਧਰ ਦੀਆਂ ਖੇਡਾਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।