ਹਰਿਆਣਾ, 4 ਅਗਸਤ (ਹਰਮੇਲ ਸਿੰਘ ਖੱਖ)-ਐੱਚ.ਪੀ. ਗੈੱਸ ਸਿਲੰਡਰ ਦੀ ਘਰੇਲੂ ਵਰਤੋਂ ਕਰਨ ਵਾਲੇ ਉਪਭੋਗਤਾ ਆਪਣਾ ਈ-ਕੇ.ਵਾਈ.ਸੀ. ਜਲਦ ਤੋਂ ਜਲਦ ਪੂਰਾ ਕਰਵਾ ਲੈਣ, ਅਜਿਹਾ ਨਾ ਕਰਨ ਦੀ ਸੁਰਤ ਵਿਚ ਉਨ੍ਹਾਂ ਨੂੰ ਘਰੇਲੂ ਗੈੱਸ ਸਿਲੰਡਰ ਕਮਰਸ਼ੀਅਲ ਰੇਟ ’ਤੇ ਮਿਲੇਗਾ। ਇਹ ਜਾਣਕਾਰੀ ਐੱਚ.ਪੀ. ਭੇਲਾ ਗੈੱਸ ਏਜੰਸੀ ਹਰਿਆਣਾ ਦੇ ਮਾਲਕ ਇੰਜ. ਕੁਲਵੰਤ ਸਿੰਘ ਭੇਲਾ ਵਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਿਹੜੇ ਐੱਚ.ਪੀ. ਗੈੱਸ ਦੇ ਘਰੇਲੂ ਉਪਭੋਗਤਾਵਾਂ ਵਲੋਂ ਹੁਣ ਤੱਕ ਆਪਣੀ ਈ-ਕੇ.ਵਾਈ.ਸੀ. ਪੂਰਾ ਨਹੀਂ ਕਰਵਾਇਆ ਗਿਆ ਉਨ੍ਹਾਂ ਦੀ ਸਹੂਲਤ ਲਈ ਇਹ ਪ੍ਰਕਿਰਿਆ ਬਹੁਤ ਹੀ ਆਸਾਨ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਉਪਭੋਗਤਾ ਐੱਚ. ਪੀ. ਪੇ-ਮੋਬਾਈਲ ਐਪ ਦੀ ਮਦਦ ਨਾਲ ਆਨਲਾਈਨ ਜਾਂ ਫਿਰ ਗੈੱਸ ਏਜੰਸੀ ਦੇ ਡਲੀਵਰੀ ਵਾਲੇ ਵਿਅਕਤੀ ਤੋਂ ਘਰ ਬੈਠੇ ਹੀ ਆਪਣਾ ਈ- ਕੇ.ਵਾਈ.ਸੀ. ਪੂਰਾ ਕਰਵਾ ਸਕਦੇ ਹਨ। ਇੰਜ. ਕੁਲਵੰਤ ਸਿੰਘ ਭੇਲਾ ਨੇ ਕਿਹਾ ਕਿ ਈ-ਕੇ.ਵਾਈ.ਸੀ.ਕਰਵਾਉਣ ਵਾਲੇ ਉਪਭੋਗਤਾ ਨੂੰ ਕੰਪਨੀ ਦੇ ਨਿਰਦੇਸ਼ ਅਨੁਸਾਰ 190 ਰੁਪਏ ਦੀ ਪਾਈਪ ਤੋਂ ਇਲਾਵਾ 236 ਰੁਪਏ ਇੰਸਪੈਕਸ਼ਨ ਫ਼ੀਸ ਜਮਾਂ ਕਰਵਾਉਣੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਉਪਭੋਗਤਾ 16 ਅਗਸਤ ਤੱਕ ਆਪਣੀ ਈ-ਕੇ.ਵਾਈ.ਸੀ ਹਰ ਹਾਲਤ ਵਿਚ ਪੂਰਾ ਕਰਵਾ ਲੈਣ।