02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਹੁਸ਼ਿਆਰਪੁਰ ’ਚ ਰੋਟਰੀ ਕਲੱਬ ਮਿਡ ਟਾਊਨ ਦਾ ਨਵਾਂ ਕੀਰਤੀਮਾਨ, 1276 ‘ਕਾਰਨੀਅਲ ਬਲਾਈਂਡ ਮਰੀਜ਼ਾਂ’ ਨੂੰ ਮਿਲੀ ਨਵੀਂ ਰੌਸ਼ਨੀ

ਹੁਸ਼ਿਆਰਪੁਰ, 1 ਅਗਸਤ (ਹਰਪ੍ਰੀਤ ਕੌਰ)- ਮਾਨਵਤਾ ਦੀ ਸੇਵਾ ਅਤੇ ਨੇਤਰਦਾਨ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਖੇਤਰ ਵਿੱਚ ਲਗਾਤਾਰ ਸ਼ਲਾਘਾਯੋਗ ਕੰਮ ਕਰ ਰਹੇ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਨੇ ਇੱਕ ਹੋਰ ਵੱਡੀ ਉਪਲਬਧੀ ਆਪਣੇ ਨਾਮ ਦਰਜ ਕਰਵਾਈ ਹੈ। ਕਲੱਬ ਦੇ ਯਤਨਾਂ ਸਦਕਾ ਹੁਣ ਤੱਕ 1276 ਕਾਰਨੀਅਲ ਬਲਾਈਂਡ ਮਰੀਜ਼ਾਂ ਦੇ ਸਫ਼ਲ ਅਤੇ ਮੁਫ਼ਤ ਕਾਰਨੀਆ ਟਰਾਂਸਪਲਾਂਟ ਕਰਵਾ ਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਅਤੇ ਰੌਸ਼ਨੀ ਪ੍ਰਦਾਨ ਕੀਤੀ ਗਈ ਹੈ।

ਤਿੰਨ ਕਾਰਨੀਅਲ ਬਲਾਈਂਡ ਮਰੀਜ਼ਾਂ ਦੀਆਂ ਅੱਖਾਂ ਤੋਂ ਪੱਟੀ ਖੋਲ੍ਹਣ ਮੌਕੇ ਮਨੋਜ ਓਹਰੀ, ਡਾ. ਅਮਨਦੀਪ ਸਿੰਘ ਅਰੋੜਾ ਤੇ ਹੋਰ। ਤਸਵੀਰ : ਹਰਪ੍ਰੀਤ ਕੌਰ 02-08-2026

ਹੁਸ਼ਿਆਰਪੁਰ, 1 ਅਗਸਤ (ਹਰਪ੍ਰੀਤ ਕੌਰ)- ਮਾਨਵਤਾ ਦੀ ਸੇਵਾ ਅਤੇ ਨੇਤਰਦਾਨ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਖੇਤਰ ਵਿੱਚ ਲਗਾਤਾਰ ਸ਼ਲਾਘਾਯੋਗ ਕੰਮ ਕਰ ਰਹੇ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਨੇ ਇੱਕ ਹੋਰ ਵੱਡੀ ਉਪਲਬਧੀ ਆਪਣੇ ਨਾਮ ਦਰਜ ਕਰਵਾਈ ਹੈ। ਕਲੱਬ ਦੇ ਯਤਨਾਂ ਸਦਕਾ ਹੁਣ ਤੱਕ 1276 ਕਾਰਨੀਅਲ ਬਲਾਈਂਡ ਮਰੀਜ਼ਾਂ ਦੇ ਸਫ਼ਲ ਅਤੇ ਮੁਫ਼ਤ ਕਾਰਨੀਆ ਟਰਾਂਸਪਲਾਂਟ ਕਰਵਾ ਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਅਤੇ ਰੌਸ਼ਨੀ ਪ੍ਰਦਾਨ ਕੀਤੀ ਗਈ ਹੈ। ਇਸ ਉਪਲਬਧੀ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਇੱਕ ਵੱਡਾ ਮੀਲ ਪੱਥਰ ਮੰਨਿਆ ਜਾ ਰਿਹਾ ਹੈ। ਅੱਜ ਇੱਥੇ ਹੋਏ ਇਕ ਸਮਾਗਮ ਦੌਰਾਨ ਇਸ ਪ੍ਰੋਜੈਕਟ ਨਾਲ ਜੁੜੇ ਡਾਕਟਰਾਂ, ਸਹਿਯੋਗੀਆਂ ਅਤੇ ਰੋਟੇਰੀਅਨਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਪ੍ਰੋਜੈਕਟ ਚੇਅਰਮੈਨ ਮਨੋਜ ਓਹਰੀ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਮੋਹਾਲੀ ਤੋਂ ਡਾ. ਰੋਹਿਤ ਗੁਪਤਾ, ਜਲੰਧਰ ਤੋਂ ਡਾ. ਅਮਨਦੀਪ ਸਿੰਘ ਅਰੋੜਾ ਅਤੇ ਅੰਮ੍ਰਿਤਸਰ ਤੋਂ ਡਾ. ਸ਼ਕੀਨ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਇੰਟਰਨੈਸ਼ਨਲ ਚੇਅਰ ਰੋਟੇਰੀਅਨ ਸੰਜੀਵ ਖੰਨਾ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਜਿਨ੍ਹਾਂ ਦੇ ਯਤਨਾਂ ਨਾਲ ਭਾਰਤ ਅਤੇ ਅਮਰੀਕਾ ਦੇ ਰੋਟਰੀ ਕਲੱਬ ਇਸ ਮਨੁੱਖੀ ਸੇਵਾ ਦੇ ਕਾਰਜ ਨਾਲ ਜੁੜੇ। ਇਸ ਮੌਕੇ ਡਾ. ਅਮਨਦੀਪ ਸਿੰਘ ਅਰੋੜਾ ਵੱਲੋਂ ਕੀਤੇ ਗਏ ਓਪਰੇਸ਼ਨ ਉਪਰੰਤ ਤਿੰਨ ਕਾਰਨੀਅਲ ਬਲਾਈਂਡ ਮਰੀਜ਼ਾਂ ਦੀਆਂ ਅੱਖਾਂ ਤੋਂ ਪੱਟੀ ਖੋਲ੍ਹੀ ਗਈ। ਪ੍ਰੋਜੈਕਟ ਚੇਅਰਮੈਨ ਮਨੋਜ ਓਹਰੀ ਨੇ ਕਿਹਾ ਕਿ 1276 ਕਾਰਨੀਆ ਟਰਾਂਸਪਲਾਂਟ ਦਾ ਅੰਕੜਾ ਕਲੱਬ ਲਈ ਮਾਣ ਵਾਲੀ ਗੱਲ ਹੈ ਪਰ ਉਨ੍ਹਾਂ ਦਾ ਟੀਚਾ ਆਉਣ ਵਾਲੇ ਸਮੇਂ ਵਿੱਚ ਦੋ ਹਜ਼ਾਰ ਤੋਂ ਵੱਧ ਮਰੀਜ਼ਾਂ ਤੱਕ ਇਹ ਸੇਵਾ ਪਹੁੰਚਾਉਣ ਦਾ ਹੈ। ਰੋਹਿਤ ਓਬਰਾਏ ਨੇ ਕਲੱਬ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਪ੍ਰਵੀਨ ਪੱਬੀ, ਸਤੀਸ਼ ਗੁਪਤਾ, ਪ੍ਰਵੀਨ ਪਲਿਆਲ, ਸਪਨਾ ਠਾਕੁਰ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੇ ਯਤਨਾਂ ਸਦਕਾ ਇਲਾਕੇ ਦਾ ਹੋ ਰਿਹਾ ਵਿਕਾਸ - ਕੈਪਟਨ ਸੁਖਦੇਵ ਅਗਲੀ ਖ਼ਬਰ ਪਿੰਡ ਨਗਰ ਦੀਆਂ ਗਲੀਆਂ-ਨਾਲੀਆਂ ਦੇ ਨਿਰਮਾਣ ਲਈ 4 ਲੱਖ ਰੁਪਏ ਦਾ ਚੈੱਕ ਵਿਧਾਇਕ ਘੁੰਮਣ ਨੇ ਪੰਚਾਇਤ ਨੂੰ ਸੌਂਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।