10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਗਰੰਟੀਆਂ ਪੂਰੀਆਂ ਨਾ ਹੋਣ ਕਰਕੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਸਰਕਾਰ ਪ੍ਰਤੀ ਰੋਸ ਪ੍ਰਗਟ ਕਰਨ ਲਈ ਸੜਕਾਂ ਤੇ ਉੱਤਰੇ - ਪ੍ਰਿਥੀਪਾਲ ਸਿੰਘ ਦਾਤਾ

ਅਜੀਤ ਡੈਸਕ 29-07-2026

ਚੌਲਾਂਗ, 28 ਜੁਲਾਈ (ਸੁਖਦੇਵ ਸਿੰਘ)- ਆਮ ਆਦਮੀ ਪਾਰਟੀ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਪੰਜਾਬ ਦੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਕਰਨ ਆਸ਼ਾ ਅਤੇ ਮਿਡ-ਡੇ ਮੀਲ ਵਰਕਰਾਂ ਦੀਆਂ ਤਨਖ਼ਾਹ ਹਾਂ ਦੁਗਣੀਆਂ ਕਰਨ ਸਫ਼ਾਈ ਕਰਮਚਾਰੀਆਂ, ਕੱਚੇ ਅਤੇ ਠੇਕਾ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕਰਨ ਦੀਆਂ ਗਰੰਟੀਆਂ ਦਿੱਤੀਆਂ ਸਨ। ਪ੍ਰੰਤੂ ਸਾਢੇ ਚਾਰ ਸਾਲ ਸਰਕਾਰ ਦੇ ਬੀਤ ਜਾਣ ਉਪਰੰਤ ਗਰੰਟੀਆਂ ਪੂਰੀਆਂ ਨਾ ਹੋਣ ਕਰਕੇ ਉਪਰੋਕਤ ਵਿਭਾਗਾਂ ਦੇ ਮੁਲਾਜ਼ਮ ਸਰਕਾਰ ਪ੍ਰਤੀ ਰੋਸ ਪ੍ਰਗਟ ਕਰਨ ਲਈ ਸੜਕਾਂ ਤੇ ਉੱਤਰ ਆਏ ਹਨ। ਜਿਸ ਕਰਕੇ ਆਮ ਜਨਤਾ ਦੀ ਸਰਕਾਰੀ ਦਫ਼ਤਰਾਂ ਵਿਚ ਵੱਡੀ ਖੱਜਲ ਖ਼ੁਆਰੀ ਹੋ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਚੌਲਾਂਗ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਦਾਤਾ ਨੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਚੁਣੇ ਹੋਏ ਨੁਮਾਇੰਦੇ ਲੋਕਾਂ ਦੀ ਆਵਾਜ਼ ਬਣ ਲੋਕ ਪੱਖੀ ਅਤੇ ਮਜ਼ਬੂਤ ਰਾਜ ਪ੍ਰਬੰਧ ਦੇਣ ਲਈ ਨਿਸ਼ਚਿਤ ਸਮੇਂ ਲਈ ਲੋਕ ਪਾਤਰ ਵਜੋਂ ਕੰਮ ਕਰਦੇ ਹਨ। ਪਰੰਤੂ ਇਸ ਸਰਕਾਰ ਵਿਚ ਅਜਿਹਾ ਕੁੱਝ ਵੀ ਨਹੀਂ ਹੈ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਤੇ ਡਾਂਗਾਂ ਮਾਰੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਦੇ ਲੋਕੋ ਮੈਨੂੰ ਇੱਕ ਵਾਰ ਹਰਾ ਪੈੱਨ ਫੜਾ ਦਿਓ ਧਰਨੇ ਅਤੇ ਮੁਜ਼ਾਰੇ ਲੱਗਣੇ ਬੰਦ ਹੋ ਜਾਣਗੇ। ਪਰ ਆਪ ਸਰਕਾਰ ਦੀ ਅਣਦੇਖੀ ਕਰਕੇ ਸਭ ਤੋਂ ਵੱਧ ਧਰਨੇ ਅਤੇ ਰੋਸ ਮੁਜ਼ਾਰੇ ਲੱਗਣ ਦੇ ਰਿਕਾਰਡ ਵੀ ਇਸ ਝੂਠੀ ਸਰਕਾਰ ਦੇ ਨਾਮ ਤੇ ਬਣ ਰਹੇ ਹਨ। ਅਖੀਰ ਵਿਚ ਅਕਾਲੀ ਆਗੂ ਦਾਤਾ ਨੇ ਮੁੱਖ ਮੰਤਰੀ ਉਪ ਭਗਵੰਤ ਮਾਨ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਸਾਢੇ ਚਾਰ ਸਾਲਾਂ ਵਿਚ ਛੇ ਵਾਰ ਪੇਪਰ ਲੀਕ ਹੋਏ ਹਨ। ਜਿਸ ਦੀ ਜ਼ਿੰਮੇਵਾਰੀ ਲੈਂਦਿਆਂ ਨੈਤਿਕਤਾ ਦੇ ਆਧਾਰ ਤੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਮੌਕੇ ਤੇ ਅਕਾਲੀ ਆਗੂ ਸਰਜੀਤ ਸਿੰਘ ਜੌੜਾ, ਉਕਾਂਰ ਸਿੰਘ ਜੋਗਿੰਦਰ ਸਿੰਘ ਸਰਪੰਚ ਹਰਦਿਆਲ ਸਿੰਘ ਮੋਹਣ ਸਿੰਘ ਸੁਖਵਿੰਦਰ ਸਿੰਘ ਮੱਲੀ ਸੁਰਜੀਤ ਸਿੰਘ ਅਤੇ ਅਨੇਕਾਂ ਹੋਰ ਵਰਕਰ ਮੌਜੂਦ ਸਨ।

ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ’ਚ ਇਤਿਹਾਸਕ ਸੁਧਾਰ ਕੀਤੇ-ਕੈਬਨਿਟ ਮੰਤਰੀ ਡਾ. ਰਵਜੋਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।