06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਚੱਬੇਵਾਲ ਪੁਲਿਸ ਵਲੋਂ ਜ਼ਬਤ ਕਿੱਕਰ ਦਾ ਦਰੱਖਤ ਥਾਣੇ ’ਚੋਂ ਗ਼ਾਇਬ

ਅਜੀਤ ਡੈਸਕ 26-07-2026

ਚੱਬੇਵਾਲ, 25 ਜੁਲਾਈ (ਰਾਜੀਵ ਭਾਰਦਵਾਜ)-ਚੱਬੇਵਾਲ ਪੁਲਿਸ ਵਲੋਂ ਇਕ ਕਿੱਕਰ ਦਾ ਦਰੱਖਤ ਜ਼ਬਤ ਕੀਤਾ ਗਿਆ ਸੀ, ਜਿਸ ਦੇ ਸੰਬੰਧ ‘ਚ ਨਾ ਤਾਂ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਅਤੇ ਸਗੋਂ ਦਰੱਖਤ ਥਾਣੇ ਲਿਆਉਣ ਤੋਂ ਬਾਅਦ ਖ਼ੁਰਦ ਬੁਰਦ ਕਰ ਦਿੱਤਾ ਅਤੇ ਮਾਮਲੇ ਨੂੰ ਹਮੇਸ਼ਾ ਲਈ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਪਿੰਡ ਚੱਗਰਾਂ ਦੀ ਸਰਪੰਚ ਰੀਨਾ ਕੁਮਾਰੀ ਨੇ ਦੱਸਿਆ ਕਿ ਪਿੰਡ ਚੱਗਰਾਂ ਵਿਚ ਇੱਕ ਪੁਰਾਣਾ ਕਿੱਕਰ ਦਾ ਦਰੱਖਤ ਪਿੰਡ ਦੇ ਵਸਨੀਕ ਵਲੋਂ ਕਟਵਾਇਆ ਗਿਆ ਸੀ। ਉਸ ਸਮੇਂ ਮੌਕੇ ‘ਤੇ ਪਹੁੰਚ ਕੇ ਪੰਚਾਇਤ ਵਲੋਂ ਪੁਲਿਸ ਥਾਣਾ ਚੱਬੇਵਾਲ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਹੁਸ਼ਿਆਰਪੁਰ ਨੂੰ ਲਿਖਤੀ ਰੂਪ ਵਿਚ ਸ਼ਿਕਾਇਤ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਥਾਣਾ ਚੱਬੇਵਾਲ ਦੀ ਪੁਲਿਸ ਦੇ ਪਹੁੰਚਣ ਤੱਕ ਇਸ ਕੱਟੇ ਹੋਏ ਦਰੱਖਤ ਨੂੰ ਪੂਰੀ ਤਰਾਂ ਵੱਢ ਲਿਆ ਗਿਆ ਸੀ। ਥਾਣਾ ਚੱਬੇਵਾਲ ਦੀ ਪੁਲਿਸ ਇਸ ਕੱਟੇ ਹੋਏ ਕਿੱਕਰ ਦੇ ਦਰੱਖਤ ਨੂੰ ਟਰਾਲੀ ‘ਚ ਭਰਵਾ ਕੇ ਥਾਣੇ ਲੈ ਗਈ ਪਰ ਇਹ ਦਰੱਖਤ ਕਿੱਥੇ ਗਿਆ ਕਿਸੇ ਨੂੰ ਕੁੱਝ ਵੀ ਪਤਾ ਨਹੀਂ। ਥਾਣਾ ਚੱਬੇਵਾਲ ਦੀ ਪੁਲਿਸ ਨੇ ਦੋਸ਼ੀ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਕਿੱਕਰ ਦੇ ਕੱਟੇ ਹੋਏ ਦਰੱਖਤ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ। ਚੱਗਰਾਂ ਦੀ ਸਰਪੰਚ ਰੀਨਾ ਕੁਮਾਰੀ ਨੇ ਨਾਜਾਇਜ਼ ਵੱਡੇ ਦਰੱਖਤ ਨੂੰ ਚੱਬੇਵਾਲ ਪੁਲਿਸ ਵਲੋਂ ਖੁਰਦ-ਬੁਰਦ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਕਿੱਕਰ ਦਾ ਵੱਢੇ ਹੋਏ ਦਰੱਖਤ ਨਾਲ ਲੱਦੀ ਹੋਈ ਟਰਾਲੀ ਚੱਬੇਵਾਲ ਥਾਣੇ ਵਿਚ ਲਗਭਗ ਇੱਕ ਹਫ਼ਤੇ ਤੱਕ ਖੜੀ ਰਹੀ ਪਰ ਉਸ ਤੋਂ ਬਾਅਦ ਕਿੱਥੇ ਗਈ ਕੋਈ ਪਤਾ ਨਹੀਂ। ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ ਨਿਯਮਾਂ ਅਨੁਸਾਰ ਪੰਚਾਇਤ ਨੂੰ ਬੁਲਾ ਕੇ ਬਕਾਇਦਾ ਮਤਾ ਪਾਸ ਕੀਤਾ ਗਿਆ ਹੈ ਕਿ ਦੋਸ਼ੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਲਾਕ ਵਿਕਾਸ ਪੰਚਾਇਤ ਅਫ਼ਸਰ ਵੱਲੋਂ ਵੀ ਥਾਣਾ ਚੱਬੇਵਾਲ ਨੂੰ ਅਗਲੀ ਕਾਰਵਾਈ ਕਰਨ ਲਈ ਲਿਖਤੀ ਰੂਪ ‘ਚ ਭੇਜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਕਿੱਕਰ ਵੱਢਣ ਤੋਂ ਪਹਿਲਾਂ ਵੀ ਪਿੰਡ ਦੇ ਕਿਸੇ ਕਿਸਾਨ ਵੱਲੋਂ ਸੰਬੰਧਿਤ ਵਿਭਾਗ ਨੂੰ ਲਿਖਤੀ ਰੂਪ ਵਿਚ ਦਿੱਤਾ ਸੀ ਕਿ ਇਹ ਉਕਤ ਦਰੱਖਤ ਨੂੰ ਕਟਾਇਆ ਜਾਵੇ, ਕਿਉਂਕਿ ਉਸ ਨੂੰ ਫ਼ਸਲ ਦੀ ਕਟਾਈ ਸਮੇਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕੇਸ ਦੀ ਜਾਂਚ ਕਰ ਰਹੇ ਏ.ਐਸ.ਆਈ. ਪਰਮਜੀਤ ਸਿੰਘ ਨੂੰ ਅਨੇਕਾਂ ਵਾਰ ਫ਼ੋਨ ਕੀਤਾ ਗਿਆ ਪਰ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ। ਇਸ ਸਬੰਧੀ ਡੀ.ਐਸ.ਪੀ. ਚੱਬੇਵਾਲ ਭਾਰਤ ਭੂਸ਼ਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਬਾਰੇ ਪਤਾ ਕਰਕੇ ਹੀ ਕੁੱਝ ਦੱਸ ਸਕਦਾ ਹਾਂ।

ਪਿਛਲੀ ਖ਼ਬਰ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਪ੍ਰਦਰਸ਼ਨਕਾਰੀਆਂ ’ਤੇ ਕੀਤਾ ਲਾਠੀਚਾਰਜ ਮੰਦਭਾਗਾ – ਕਿਸ਼ੋਰ, ਸੁਧੀਰ ਅਗਲੀ ਖ਼ਬਰ ਲੋਕ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਲਈ ਉਤਾਵਲੇ - ਗੇਰਾ, ਟਿੰਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।