07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਡੋਗਰਾ ਪੈਰਾ ਮੈਡੀਕਲ ਫਾਊਂਡੇਸ਼ਨ ਵਲੋਂ ਨੰਗਲ ਬਿਹਾਲਾਂ ਵਿਖੇ ਸਵੱਛਤਾ ਅਭਿਆਨ ਦੀ ਸ਼ੁਰੂਆਤ

ਅਜੀਤ ਡੈਸਕ 24-07-2026
ਨੰਗਲ ਬਿਹਾਲਾਂ, 23 ਜੁਲਾਈ (ਵਿਨੋਦ ਮਹਾਜਨ)- ਨੰਗਲ ਬਿਹਾਲਾਂ ਦੇ ਆਦਰਸ਼ ਮੁਹੱਲਾ ਵਿੱਚ ਸਥਿਤ ਕਿਡਜ਼ ਪਾਰਕ ਵਿਖੇ ਡੋਗਰਾ ਪੈਰਾ ਮੈਡੀਕਲ ਫਾਉਂਡੇਸ਼ਨ ਦੇ ਚੇਅਰਮੈਨ ਡਾਕਟਰ ਰਜੇਸ਼ ਡੋਗਰਾ ਦੀ ਅਗਵਾਈ ਹੇਠ ਸਵੱਛਤਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਧੇਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਰਜੇਸ਼ ਡੋਗਰਾ ਨੇ ਦੱਸਿਆ ਕਿ ਇਸ ਸਵੱਛਤਾ ਅਭਿਆਨ ਦਾ ਮੁੱਖ ਮੰਤਵ ਪਿੰਡ ਦੀਆਂ ਜਨਤਕ ਥਾਂਵਾਂ ਨੂੰ ਸਾਫ਼ ਸੁਥਰਾ ਰੱਖਣਾ ਅਤੇ ਲੋਕਾਂ ਨੂੰ ਸਵੱਛਤਾ ਅਭਿਆਨ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਘਰ, ਗਲੀ, ਮੁਹੱਲੇ ਤੇ ਜਨਤਕ ਥਾਵਾਂ ਨੂੰ ਸਾਫ਼ ਸੁਥਰਾ ਰੱਖ ਕੇ ਵਾਤਾਵਰਨ ਨੂੰ ਸ਼ੁੱਧ ਕਰਨ ਵਿਚ ਯੋਗਦਾਨ ਪਾਈਏ। ਉਨ੍ਹਾਂ ਕਿਹਾ ਕਿ ਫਾਉਂਡੇਸ਼ਨ ਵਲੋਂ ਪਿਛਲੇ ਸਮੇਂ ਵਿਚ ਵੀ ਚੌਗਿਰਦੇ ਦੀ ਸਾਫ਼ ਸਫ਼ਾਈ ਲਈ ਵਿਸ਼ੇਸ਼ ਕੈਂਪ ਲਗਾਏ ਜਾਂਦੇ ਰਹੇ ਹਨ ਤੇ ਆਉਣ ਵਾਲੇ ਸਮੇਂ ਵਿਚ ਵੀ ਇਹ ਮੁਹਿੰਮ ਨੂੰ ਪਹਿਲ ਦੇ ਆਧਾਰ ’ਤੇ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਫੌਜਾ ਸਿੰਘ, ਕਾਲੂ ਠਾਕੁਰ, ਦੀਪੂ ਠਾਕੁਰ, ਪ੍ਰਿੰਸੀਪਲ ਸੁਸ਼ਮਾ ਡੋਗਰਾ, ਰਾਜੀਵ ਠਾਕੁਰ, ਮੁਹੱਲਾ ਵਾਸੀ ਤੇ ਮਾਤਾਵਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਪਿਛਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਦੀ ਮੈਰਿਟ ਸੂਚੀ ’ਚ ਹਾਸਲ ਕੀਤਾ ਦੂਜਾ ਤੇ ਪੰਜਵਾਂ ਸਥਾਨ ਅਗਲੀ ਖ਼ਬਰ ਵਿਦਿਆਰਥੀਆਂ ਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਦਬਾਉਣ ਦੀ ਬਜਾਏ ਹੱਲ ਕਰੇ ਸਰਕਾਰ : ਹਰਮੀਤ ਸਿੰਘ ਔਲਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।