ਪੱਸੀ ਕੰਢੀ, 23 ਜੁਲਾਈ (ਜਗਤਾਰ ਸਿੰਘ ਰਜਪਾਲਮਾ)- ਕਮਿਊਨਿਟੀ ਹੈਲਥ ਸੈਂਟਰ ਪਿੰਡ ਮੰਡ ਪੰਧੇਰ ਵਿਖੇ ਮੈਡੀਕਲ ਸੇਵਾਵਾਂ ਨਿਭਾਅ ਰਹੇ ਡਾਕਟਰ ਸਾਹਿਲ ਪਵਨ ਆਦੀਆ ਦੀ ਪੰਜਾਬ ਸਰਕਾਰ ਵਲੋਂ ਕੀਤੇ ਤਬਾਦਲੇ ਖ਼ਿਲਾਫ਼ ਲੋਕਾਂ ਵਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਕਾਫ਼ੀ ਲੰਬੇ ਸਮੇਂ ਤੋਂ ਕਮਿਊਨਿਟੀ ਹੈਲਥ ਸੈਂਟਰ ਮੰਡ ਪੰਧੇਰ ਵਿਖੇ ਸੇਵਾਵਾਂ ਨਿਭਾ ਰਹੇ ਡਾਕਟਰ ਸਾਹਿਲ ਪਵਨ ਆਦੀਆ ਦੀ ਅਚਾਨਕ ਬਦਲੀ ਭੂੰਗੇ ਕਰ ਦਿੱਤੀ ਗਈ ਜਿਸ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਗਿਆ। ਕੰਢੀ ਇਲਾਕੇ ਦਾ ਇਹ ਸੈਂਟਰ ਜੋ ਕਿ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ, ਲਗਭਗ 250 ਦੇ ਕਰੀਬ ਵੱਖ-ਵੱਖ ਪਿੰਡਾਂ ਦੇ ਮਰੀਜ਼ ਇੱਥੇ ਸਿਹਤ ਸਹੂਲਤਾਂ ਲੈਣ ਲਈ ਆਉਂਦੇ ਹਨ ਅਤੇ ਡਾਕਟਰ ਸਾਹਿਲ ਦੀਆਂ ਸੇਵਾਵਾਂ ਲੈ ਰਹੇ ਸਨ ਅਤੇ ਲੋਕਾਂ ਵਿਚ ਉਨ੍ਹਾਂ ਲਈ ਹਰਮਨ ਪਿਆਰਤਾ ਵੀ ਵਧ ਗਈ ਸੀ ਕਿਉਂਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰ ਰਹੇ ਸਨ। ਇਸ ਦੌਰਾਨ ਲੋਕਾਂ ਵੱਲੋਂ ਸਿਵਲ ਸਰਜਨ ਮਨਦੀਪ ਕਮਲ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਦੌਰਾਨ ਡਾਕਟਰ ਸਾਹਿਲ ਦੀ ਦੁਬਾਰਾ ਇਸ ਕਮਿਊਨਿਟੀ ਹੈਲਥ ਸੈਂਟਰ ਵਿਖੇ ਬਹਾਲੀ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਸਥਾਨਕ ਲੋਕਾਂ ਵੱਲੋਂ ਪੰਜਾਬ ਸਰਕਾਰ ਤੇ ਸੰਬੰਧਿਤ ਵਿਭਾਗ ਖ਼ਿਲਾਫ਼ ਵੱਡੇ ਪ੍ਰਦਰਸ਼ਨ ਤੇ ਕਰਕੇ ਰੋਡ ਜਾਮ ਕੀਤੇ ਜਾਣਗੇ ਜਿਸ ਦੀ ਜ਼ਿੰਮੇਵਾਰੀ ਪੂਰਨ ਤੌਰ ’ਤੇ ਪੰਜਾਬ ਸਰਕਾਰ ਤੇ ਸੰਬੰਧਿਤ ਵਿਭਾਗ ਦੀ ਹੋਵੇਗੀ। ਇਸ ਸਾਬਕਾ ਸਰਪੰਚ ਹਰਜੀਤ ਸਿੰਘ ਪੰਧੇਰ, ਨੰਬਰਦਾਰ ਸੁੱਚਾ ਸਿੰਘ, ਸਾਬਕਾ ਸਰਪੰਚ ਪਵਨ ਕੁਮਾਰ ਮੋਰੀਆਂ, ਐਸ. ਐਮ. ਓ. ਡਾ. ਰੋਹਿਤ ਬਰੂਟਾ, ਤਰਲੋਚਨ ਸਿੰਘ, ਸਰਪੰਚ ਬਲਵੀਰ ਸਿੰਘ ਸੱਜਣ, ਅੰਮ੍ਰਿਤਪਾਲ ਸਿੰਘ, ਪੰਡਿਤ ਪ੍ਰੇਮ ਕੁਮਾਰ, ਜਗਦੀਸ਼ ਸਿੰਘ ਸੋਈ ਗੈਸ ਏਜੰਸੀ ਦਸੂਹਾ, ਸਤਿੰਦਰ ਸਿੰਘ ਮਿੱਠੀ ਗਿੱਲ, ਰਾਣਾ ਕੱਲੋਵਾਲ, ਪਲਵਿੰਦਰ ਸਿੰਘ ਭਿੰਦਾ ਪੰਧੇਰ, ਰਾਜੀਵ ਕੁਮਾਰ ਸਾਬਕਾ ਪੰਚ ਪੰਧੇਰ, ਭਿੰਦਾ ਆਦਿ ਹਾਜ਼ਰ ਸਨ।