ਕੋਟਫ਼ਤੂਹੀ, 23 ਜੁਲਾਈ (ਅਵਤਾਰ ਸਿੰਘ ਅਟਵਾਲ)- ਸਿੱਖਿਆ ਵਿਭਾਗ ਵਲੋਂ ਸ਼ੁਰੂ ਹੋਏ ਜ਼ੋਨ ਮੁਕਾਬਲਿਆਂ ਦੌਰਾਨ ਬੱਡੋਂ ਜ਼ੋਨ ਵਿਚ ਰੱਸਾਕਸ਼ੀ ਮੁਕਾਬਲੇ ਕਰਵਾਏ ਗਏ, ਅੰਡਰ-17 ਰੱਸਾਕਸ਼ੀ ਫਾਈਨਲ ਮੁਕਾਬਲਾ ਲੜਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੋਹਾ ਅਤੇ ਸੈਣੀਬਾਰ ਹਾਈ ਸਕੂਲ ਮੁੱਖਲਿਆਣਾ ਵਿਚਕਾਰ ਹੋਇਆ। ਇਸ ਫਾਈਨਲ ਮੈਚ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੋਹਾ ਦੀ ਟੀਮ ਨੇ ਸੈਣੀਬਾਰ ਹਾਈ ਸਕੂਲ ਮੁੱਖਲਿਆਣਾ ਦੀ ਟੀਮ ਨੂੰ 2-0 ਨਾਲ ਹਰਾਇਆ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੋਹਾ ਨੇ ਰੱਸਾਕਸ਼ੀ ਫਾਈਨਲ ਮੁਕਾਬਲਾ ਜਿੱਤ ਕੇ ਜ਼ੋਨ ਬੱਡੋਂ ਆਪਣੇ ਨਾਮ ਕਰ ਲਿਆ। ਇਸੇ ਤਰ੍ਹਾਂ ਅੰਡਰ-19 ਰੱਸਾਕਸ਼ੀ ਮੁਕਾਬਲੇ ਲੜਕੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੋਹਾ ਦੀ ਟੀਮ ਨੇ ਜ਼ੋਨ ਵਿਚੋਂ ਤੀਸਰਾ ਸਥਾਨ ਅੰਡਰ-17 ਰੱਸਾਕਸ਼ੀ ਲੜਕੀਆਂ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੋਹਾ ਦੀ ਟੀਮ ਨੇ ਜ਼ੋਨ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਹਰਮਨੋਜ ਕੁਮਾਰ ਤੇ ਸਮੂਹ ਸਟਾਫ਼ ਨੇ ਗਾਈਡ ਅਧਿਆਪਕ ਰਾਜਵਿੰਦਰ ਕੌਰ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਅਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਹਰਮਨੋਜ ਕੁਮਾਰ, ਪ੍ਰਿੰਸੀਪਲ ਸੁਖਇੰਦਰ ਸਿੰਘ ਰਿੱਕੀ, ਰਾਜਵਿੰਦਰ ਕੌਰ, ਨਰਿੰਦਰ ਅਜਨੋਹਾ, ਕੁਲਵਿੰਦਰ ਸਿੰਘ, ਗੁਰਦੇਵ ਸਿੰਘ, ਸਤਵਿੰਦਰ ਸਿੰਘ, ਡਿੰਪਲ ਰਾਜਾ, ਹਰਚਰਨ ਸਿੰਘ, ਪਰਵਿੰਦਰ ਸਿੰਘ, ਰੋਹਿਤ ਕੁਮਾਰ ਆਦਿ ਹਾਜ਼ਰ ਸਨ।