12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਕਾਂਗਰਸੀ ਨੇਤਾ ਸੰਨੀ ਰਾਜਪੂਤ ਨੇ ਧਰਮਪੁਰ ਮਾਤਾ ਮੰਦਰ ਵਿਖੇ ਮੱਥਾ ਟੇਕਿਆ

ਅਜੀਤ ਡੈਸਕ 20-07-2026

ਤਲਵਾੜਾ, 19 ਜੁਲਾਈ (ਮਹਿਤਾ)- ਸਾਬਕਾ ਪ੍ਰਧਾਨ ਯੂਥ ਕਾਂਗਰਸ ਦਸੂਹਾ ਨੇ ਪਿਛਲੇ ਦਿਨੀਂ ਬਲਾਕ ਤਲਵਾੜਾ ਦੇ ਪਿੰਡ ਧਰਮਪੁਰ ਵਿਖੇ ਪਹੁੰਚ ਕੇ ਮਾਤਾ ਧਰਮਪੁਰ ਦੇਵੀ ਦੇ ਦਰਬਾਰ ਵਿਖੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਤੋਂ ਪਹਿਲਾਂ ਪਿੰਡ ਧਰਮਪੁਰ ਵਿਖੇ ਪਹੁੰਚਣ ਤੇ ਸਰਪੰਚ ਅਜੈ ਪਰਮਾਰ ਵਸੀਕਾ ਨਬੀਸ ਵਲੋਂ ਸਾਬਕਾ ਪ੍ਰਧਾਨ ਯੂਥ ਕਾਂਗਰਸ ਸੰਨੀ ਰਾਜਪੂਤ ਸੀਨੀਅਰ ਕਾਂਗਰਸੀ ਨੇਤਾ ਹਲਕਾ ਦਸੂਹਾ ਐਡ. ਭੁਪਿੰਦਰ ਸਿੰਘ ਘੁੰਮਣ, ਸੀਨੀਅਰ ਕਾਂਗਰਸੀ ਨੇਤਾ ਹਲਕਾ ਦਸੂਹਾ ਸ. ਜਗਦੀਸ਼ ਸਿੰਘ ਸੋਈ ਐਮ. ਡੀ. ਦਸੂਹਾ ਗੈਸ ਸਰਵਿਸ ਦਸੂਹਾ, ਕਾਂਗਰਸੀ ਨੇਤਾ ਗੁਰਜੀਤ ਸਿੰਘ ਮਿੱਠੀ ਗਿੱਲ ਅਤੇ ਸ. ਮੰਗਜੀਤ ਸਿੰਘ ਗੰਭੋਆਲ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ। ਮੰਦਰ ਦੀ ਪ੍ਰਬੰਧਕੀ ਕਮੇਟੀ ਵਲੋਂ ਸਮੂਹ ਕਾਂਗਰਸੀ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ। ਸਾਬਕਾ ਪ੍ਰਧਾਨ ਸੰਨੀ ਰਾਜਪੂਤ ਨੇ ਕਿਹਾ ਇਸ ਧਾਰਮਿਕ ਸਥਾਨ ’ਤੇ ਪਹੁੰਚ ਕੇ ਮੰਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ। ਇਸ ਮੌਕੇ ਉਨ੍ਹਾਂ ਪਿੰਡ ਧਰਮਪੁਰ ਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ।

ਪਿਛਲੀ ਖ਼ਬਰ ਕਸਬਾ ਹਰਿਆਣਾ ਵਿਖੇ ਜੀ.ਟੀ.ਯੂ. ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ ਅਗਲੀ ਖ਼ਬਰ ਪ੍ਰਧਾਨ ਮੰਤਰੀ ਪੁਰਾਣੀ ਪੈਨਸ਼ਨ ਬਹਾਲ ਕਰ ਕੇ ਮੁਲਾਜ਼ਮ ਹਿਤੈਸ਼ੀ ਹੋਣ ਦਾ ਸਬੂਤ ਦੇਣ- ਜੀ. ਟੀ. ਯੂ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।