13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਟੀ.ਬੀ. ਮੁਕਤ ਅਭਿਆਨ ਤਹਿਤ ਜਾਗਰੂਕਤਾ ਕੈਂਪ ਲਗਾਇਆ

ਅਜੀਤ ਡੈਸਕ 11-07-2026
ਹੁਸ਼ਿਆਰਪੁਰ, 10 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਸੀਨੀਅਰ ਮੈਡੀਕਲ ਅਫਸਰ ਚੱਕੋਵਾਲ ਡਾ. ਮਨਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀ.ਬੀ. ਅਫਸਰ ਡਾ. ਸ਼ਕਤੀ ਸ਼ਰਮਾ ਦੀ ਅਗਵਾਈ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡੇ ਫ਼ਤਿਹ ਸਿੰਘ ਵਿਖੇ ਟੀ.ਬੀ. ਮੁਕਤ ਅਭਿਆਨ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਸ਼ਕਤੀ ਸ਼ਰਮਾ ਨੇ ਦੱਸਿਆ ਕਿ ਟੀ.ਬੀ. ਇੱਕ ਛੂਤ ਦੀ ਬਿਮਾਰੀ ਹੈ ਅਤੇ ਇਹ ਬਹੁਤ ਖ਼ਤਰਨਾਕ ਹੈ। ਟੀ.ਬੀ. ਸਿਰਫ਼ ਫੇਫੜਿਆਂ ਦੀ ਹੀ ਨਹੀਂ ਹੁੰਦੀ ਇਹ ਸਰੀਰ ਦੇ ਕਿਸੇ ਵੀ ਵਿਚ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ 2 ਹਫ਼ਤਿਆਂ ਤੋਂ ਲਗਾਤਾਰ ਖਾਂਸੀ, ਬੁਖ਼ਾਰ, ਕਮਜ਼ੋਰੀ, ਭਾਰ ਦਾ ਘਟਣਾ ਆਦਿ ਇਸਦੇ ਮੁੱਖ ਲੱਛਣ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਟੀ.ਬੀ. ਦੇ ਲੱਛਣ ਵਿਖਾਈ ਦਿੰਦੇ ਹਨ ਤਾਂ ਉਸ ਨੂੰ ਤੁਰੰਤ ਸੀ.ਐੱਚ.ਸੀ. ਸ਼ਾਮ ਚੁਰਾਸੀ ਜਾਂ ਟੀ.ਬੀ. ਹਸਪਤਾਲ ਵਿਖੇ ਜਾ ਕੇ ਮਾਹਿਰ ਡਾਕਟਰ ਕੋਲੋਂ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਟੀ.ਬੀ. ਦਾ ਇਲਾਜ ਅਧੂਰਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਇਹ ਬਹੁਤ ਖ਼ਤਰਨਾਕ ਹੋ ਸਕਦਾ ਹੈ। ਉਨ੍ਹਾਂ ਟੀ.ਬੀ. ਦਾ ਇਲਾਜ ਕਦੇ ਵੀ ਵਿਚਕਾਰ ਨਹੀਂ ਛੱਡਣਾ ਚਾਹੀਦਾ। ਇਸ ਮੌਕੇ ਸੰਜੀਵ ਧਰਵਾਲ ਟੀ.ਬੀ.ਐਚ.ਵੀ., ਨਰਿੰਦਰ ਸਿੰਘ, ਦਵਿੰਦਰ ਸਿੰਘ, ਕੁਲਵੰਤ ਸਿੰਘ ਪ੍ਰਿੰਸੀਪਲ, ਮਨਜੀਤ ਸਿੰਘ ਲੈਕਚਰਾਰ, ਅਨਿਲ ਐਰੀ, ਪ੍ਰਦੀਪ ਸਿੰਘ, ਮੈਟੀ ਸੈਣੀ, ਆਸ਼ਾ ਰਾਣੀ, ਬਲਜਿੰਦਰ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਰਪੰਚ ਠਾਕੁਰ ਰਮਨਦੀਪ ਕੰਵਰ ਵਾਈਸ ਪ੍ਰਧਾਨ ਰੈਸਲਿੰਗ ਐਸੋਸੀਏਸ਼ਨ ਜ਼ਿਲ੍ਹਾ ਹੁਸ਼ਿਆਰਪੁਰ ਨਿਯੁਕਤ ਅਗਲੀ ਖ਼ਬਰ ਪਾਵਰ ਤੇ ਟਰਾਂਸਕੋ ਸੰਘਰਸ਼ ਕਮੇਟੀ ਦੇ ਝੰਡੇ ਹੇਠਾਂ ਕੱਚੇ ਬਿਜਲੀ ਕਾਮਿਆਂ ਵਲੋਂ ਪੁਤਲਾ ਸਾੜ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।