12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

20ਵੀਂ ਏਸ਼ੀਅਨ ਖੇਡਾਂ ਲਈ ਚੁਣੇ ਗਏ ਸਾਬਕਾ ਵਿਦਿਆਰਥੀ ਨੀਰਜ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 04-07-2026
ਤਲਵਾੜਾ, 3 ਜੁਲਾਈ (ਐੱਚ.ਐੱਸ.ਮਿੱਠੂ)- ਐੱਸ.ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਵਿਚ ਸਾਬਕਾ ਵਿਦਿਆਰਥੀ ਨੀਰਜ ਕੁਮਾਰ ਨੂੰ 20ਵੀਂ ਏਸ਼ੀਅਨ ਖੇਡਾਂ ਲਈ ਚੁਣੇ ਜਾਣ ’ਤੇ ਸਕੂਲ ਵਲੋਂ ਨਿੱਘਾ ਸਵਾਗਤ ਅਤੇ ਸਨਮਾਨ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਨੀਰਜ ਨੂੰ ਸਤੰਬਰ ਵਿਚ ਜਾਪਾਨ ਵਿਚ ਹੋਣ ਵਾਲੀਆਂ 20ਵੀਆਂ ਏਸ਼ੀਅਨ ਖੇਡਾਂ ਲਈ ਚੁਣਿਆ ਗਿਆ ਹੈ। ਉਸ ਦੀ ਇਤਿਹਾਸਕ ਪ੍ਰਾਪਤੀ ਨੇ ਨਾ ਸਿਰਫ਼ ਸਕੂਲ ਅਤੇ ਖੇਤਰ ਲਈ, ਬਲਕਿ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਸਕੂਲ ਕੈਂਪਸ ਵਿਚ ਕਰਵਾਏ ਸਮਾਰੋਹ ’ਚ ਨੀਰਜ ਕੁਮਾਰ ਦੇ ਨਾਲ ਰਿਲਾਇੰਸ ਸਪੋਰਟਸ ਫਾਊਂਡੇਸ਼ਨ ਦੇ ਮੈਂਬਰ ਅਤੇ ਹਵਲਦਾਰ ਤਰਸੇਮ ਸਿੰਘ ਵੀ ਸਨ। ਸਮਾਰੋਹ ਦੌਰਾਨ ਮਾਤਰੀ ਭਾਰਤੀ ਪੰਜਾਬ ਪ੍ਰਮੁੱਖ ਅੰਜੂ ਸ਼ਰਮਾ ਅਤੇ ਸਕੂਲ ਪ੍ਰਿੰਸੀਪਲ ਜਨੇਸ਼ ਬਾਲਾ ਨੇ ਨੀਰਜ ਕੁਮਾਰ ਨੂੰ ਯਾਦਗਾਰੀ ਚਿੰਨ੍ਹ ਅਤੇ ਸ਼ੁੱਭਕਾਮਨਾਵਾਂ ਦੇ ਕੇ ਸਨਮਾਨਿਤ ਕੀਤਾ। ਨੀਰਜ ਕੁਮਾਰ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਅੰਜੂ ਸ਼ਰਮਾ ਨੇ ਕਿਹਾ ਕਿ ਨੀਰਜ ਦੀ ਸਫਲਤਾ ਸਾਲਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ, ਸਮਰਪਣ ਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਨੀਰਜ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਟੀਚਾ ਸਪਸ਼ਟ ਹੈ ਤੇ ਉਸ ਨੂੰ ਪ੍ਰਾਪਤ ਕਰਨ ਲਈ ਨਿਰੰਤਰ ਯਤਨ ਕੀਤੇ ਜਾਣ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਨੀਰਜ ਏਸ਼ੀਅਨ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰੇਗਾ, ਭਾਰਤ ਲਈ ਤਗਮਾ ਜਿੱਤੇਗਾ ਤੇ ਅੰਤਰਰਾਸ਼ਟਰੀ ਪੱਧਰ ’ਤੇ ਸਕੂਲ, ਰਾਜ ਤੇ ਦੇਸ਼ ਦਾ ਨਾਮ ਹੋਰ ਉੱਚਾ ਕਰੇਗਾ। ਪ੍ਰਿੰਸੀਪਲ ਜਨੇਸ਼ ਬਾਲਾ ਨੇ ਕਿਹਾ ਕਿ ਇਹ ਸਕੂਲ ਲਈ ਬਹੁਤ ਮਾਣ ਦਾ ਪਲ ਹੈ। ਉਨ੍ਹਾਂ ਅੱਗੇ ਕਿਹਾ ਕਿ ਨੀਰਜ ਕੁਮਾਰ ਦੀ ਪ੍ਰਾਪਤੀ ਸਕੂਲ ਦੇ ਮੌਜੂਦਾ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹੈ। ਇਸ ਸਨਮਾਨ ਤੋਂ ਪ੍ਰਭਾਵਿਤ ਨੀਰਜ ਕੁਮਾਰ ਨੇ ਸਕੂਲ ਪਰਿਵਾਰ, ਆਪਣੇ ਅਧਿਆਪਕਾਂ ਤੇ ਆਪਣੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਵਿਚ ਪ੍ਰਾਪਤ ਕੀਤੀ ਸਿੱਖਿਆ, ਪਰਿਵਾਰ ਦਾ ਨਿਰੰਤਰ ਸਮਰਥਨ ਉਸ ਦੀ ਸਫਲਤਾ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਸਨ।
ਪਿਛਲੀ ਖ਼ਬਰ ਸੰਜੀਵਨੀ ਸਾਧਕਾਂ ਨੇ ਆਨਲਾਈਨ ਕੀਤਾ ‘ਪੂਰਨਿਮਾ ਮੈਡੀਟੇਸ਼ਨ’ ਅਗਲੀ ਖ਼ਬਰ ਆਸ਼ਾ ਵਰਕਰ ਯੂਨੀਅਨ ਸੀਟੂ ਨੇ ਐੱਸ.ਐੱਮ.ਓ. ਪੋਸੀ ਨੂੰ ਮੰਗ ਪੱਤਰ ਸੌਂਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।