12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਖੇਤਾਂ ’ਚੋਂ 10 ਦੇ ਕਰੀਬ ਮੋਟਰਾਂ ਦੀਆਂ ਕੇਬਲਾਂ ਵੱਢੀਆਂ

ਅਜੀਤ ਡੈਸਕ 04-07-2026
ਕੋਟਫ਼ਤੂਹੀ, 3 ਜੁਲਾਈ (ਅਵਤਾਰ ਸਿੰਘ ਅਟਵਾਲ)- ਇਸ ਇਲਾਕੇ ਵਿਚ ਸਰਗਰਮ ਨਸ਼ਈ ਚੋਰਾਂ ਦੇ ਟੋਲੇ ਨੇ ਬੀਤੀ ਦੇਰ ਰਾਤ ਨਜ਼ਦੀਕੀ ਪਿੰਡ ਈਸਪੁਰ, ਭਾਣਾ ਤੇ ਨਗਦੀਪੁਰ ਆਦਿ ਪਿੰਡਾਂ ਤੋ 10 ਦੇ ਕਰੀਬ ਟਿਊਬਵੈੱਲਾਂ ਤੋਂ ਸਬਮਰਸੀਬਲ ਮੋਟਰਾਂ ਦੀਆ ਕੇਬਲਾਂ ਤੇ ਹੋਰ ਮੋਟਰਾਂ ਤੇ ਪਿਆ ਸਾਮਾਨ ਚੋਰੀ ਕਰਨ ਦੀ ਖ਼ਬਰ ਪ੍ਰਾਪਤ ਹੋਈ। ਜਾਣਕਾਰੀ ਅਨੁਸਾਰ ਭੋਰਾ ਗਿੱਲ ਈਸਪੁਰ, ਹਰਵਿੰਦਰ ਸਿੰਘ ਗਿੱਲ, ਗੁਰਵਿੰਦਰ ਸਿੰਘ ਗਿੱਲ, ਸੇਵਾ ਸਿੰਘ ਨਿਵਾਸੀ ਈਸਪੁਰ ਆਦਿ ਨੇ ਦੱਸਿਆ ਬੀਤੀ ਦੇਰ ਰਾਤ ਇਸ ਇਲਾਕੇ ਵਿਚ ਸਰਗਰਮ ਚੋਰਾਂ ਨੇ ਈਸਪੁਰ ਪੁਲੀ ਤੋ ਪਿੰਡ ਭਾਣਾ ਨੂੰ ਜਾਣ ਵਾਲੀ ਸੜਕ ਤੇ ਸੰਦੀਪ ਸਿੰਘ, ਭੋਰਾ ਗਿੱਲ, ਸੇਵਾ ਸਿੰਘ, ਮਨਵੀਰ ਸਿੰਘ ਸਾਰੇ ਨਿਵਾਸੀ ਈਸਪੁਰ ਤੇ ਗੁਰਮੁਖ ਸਿੰਘ ਭਾਣਾ, ਨਗਦੀਪੁਰ ਤੇ ਪਿੰਡ ਭਾਣਾ ਵਿਚ ਲਗਭਗ 10 ਦੇ ਕਰੀਬ ਕਿਸਾਨਾਂ ਦੇ ਟਿਊਬਵੈੱਲਾਂ ਦੇ ਕਮਰਿਆਂ ਤੇ ਤਾਲੇ ਤੋੜ ਕੇ ਸਬਮਰਸੀਬਲ ਮੋਟਰਾਂ ਦੀਆ ਕੇਬਲਾਂ ਤੇ ਮੋਟਰਾਂ ਦੇ ਕਮਰਿਆਂ ਦੇ ਅੰਦਰ ਪਿਆ ਕੁੱਝ ਹੋਰ ਸਾਮਾਨ ਚੋਰ ਚੋਰੀ ਕਰ ਕੇ ਲੈ ਗਏ ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ।
ਪਿਛਲੀ ਖ਼ਬਰ ਆਸ਼ਾ ਵਰਕਰ ਯੂਨੀਅਨ ਸੀਟੂ ਨੇ ਐੱਸ.ਐੱਮ.ਓ. ਪੋਸੀ ਨੂੰ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਮੁਕੇਰੀਆਂ ਹਲਕੇ ਅੰਦਰ ਨਾਜਾਇਜ਼ ਮਾਈਨਿੰਗ ਦਾ ਧੰਦਾ ਜ਼ੋਰਾਂ ’ਤੇ - ਜਥੇਦਾਰ ਗੇਰਾ, ਟਿੰਮੀ ‘ਆਪ’ ਸਰਕਾਰ ਤੇ ਪ੍ਰਸ਼ਾਸਨ ਸੁੱਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।