12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਵਲੋਂ ਪੇਪਰ ਮਿੱਲ ਸੈਲਾ ਖ਼ੁਰਦ ਖ਼ਿਲਾਫ਼ ਰਾਜਪਾਲ ਪੰਜਾਬ ਕੋਲ ਸ਼ਿਕਾਇਤ ਮਾਮਲਾ ਬਦਬੂ ਤੇ ਖ਼ਰਾਬ ਪੀਣ ਵਾਲੇ ਪਾਣੀ ਦਾ

ਅਜੀਤ ਡੈਸਕ 28-06-2026
ਗੜ੍ਹਸ਼ੰਕਰ, 27 ਜੂਨ (ਧਾਲੀਵਾਲ)-ਕੁਆਂਟਮ ਪੇਪਰ ਮਿੱਲ ਸੈਲਾ ਖ਼ੁਰਦ ਦਾ ਮਾਮਲਾ ਰਾਜਪਾਲ ਪੰਜਾਬ ਕੋਲ ਪਹੁੰਚ ਗਿਆ ਹੈ। ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਸੈਲਾ ਖ਼ੁਰਦ ਵਲੋਂ ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਦੀ ਅਗਵਾਈ ਹੇਠ ਪੇਪਰ ਮਿੱਲ ਦੀ ਬਦਬੂ ਤੇ ਖ਼ਰਾਬ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆਂ ਨੂੰ ਸ਼ਿਕਾਇਤ ਸੌਂਪੀ ਹੈ। ਸੰਘਰਸ਼ ਕਮੇਟੀ ਨੇ ਸ਼ਿਕਾਇਤ ਵਿਚ ਕਿਹਾ ਕਿ ਕੁਆਂਟਮ ਪੇਪਰ ਮਿੱਲ ਤੋਂ ਦਿਨ ਰਾਤ ਗੈਸਾਂ ਨਾਲ ਭਰੀ ਹੋਈ ਬਦਬੂ ਪੂਰੇ ਇਲਾਕੇ ਵਿਚ ਫੈਲਦੀ ਰਹਿੰਦੀ ਹੈ, ਜਿਸ ਕਾਰਨ ਕੁਝ ਮਹੀਨਿਆਂ ਤੋਂ ਖ਼ਾਸ ਕਰਕੇ ਦੇਰ ਰਾਤ ਤੇ ਸਵੇਰ ਸਮੇਂ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇਸ ਨਾਲ ਕੈਂਸਰ, ਪੀਲੀਆ ਤੇ ਚਮੜੀ ਆਦਿ ਦੀਆਂ ਭਿਆਨਕ ਬਿਮਾਰੀਆਂ ਵੀ ਜਨਮ ਲੈਂਦੀਆਂ ਹਨ। ਇਸ ਤੋਂ ਇਲਾਵਾ ਕੈਮੀਕਲ ਘੁਲਿਆ ਜ਼ਹਿਰੀਲਾ ਪਾਣੀ ਜੋ ਮਿੱਲ ਵਿਚੋਂ ਛੱਡਿਆਂ ਜਾਂਦਾ ਹੈ, ਉਹ ਧਰਤੀ ਵਾਲੇ ਪਾਣੀ ਨਾਲ ਰਲ ਜਾਂਦਾ ਹੈ ਜਿਸ ਕਾਰਨ ਉਲਟੀਆਂ ਤੇ ਦਸਤ ਆਦਿ ਦੀਆਂ ਭਿਆਨਕ ਬਿਮਾਰੀਆਂ ਫੈਲ ਜਾਂਦੀਆਂ ਹਨ। ਫ਼ੈਕਟਰੀ ’ਚੋਂ ਨਿਕਲਦੀ ਸਵਾਹ ਨਾਲ ਵੀ ਬਹੁਤ ਨੁਕਸਾਨ ਹੁੰਦਾ ਹੈ। ਮਿਲ ਪ੍ਰਬੰਧਕਾਂ ਨੂੰ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਲਈ ਬੇਨਤੀ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ। ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਨੇ ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆਂ ਦੇ ਸਮੁੱਚਾ ਮਾਮਲਾ ਧਿਆਨ ਵਿਚ ਲਿਆਂਦੇ ਹੋਈ ਯੋਗ ਕਾਰਵਾਈ ਦੀ ਮੰਗ ਕੀਤੀ, ਜਿਸ ਦੇ ਰਾਜਪਾਲ ਪੰਜਾਬ ਵਲੋਂ ਇਸ ਮਾਮਲੇ ’ਚ ਜਲਦ ਹੀ ਢੁੱਕਵੀ ਕਾਰਵਾਈ ਦਾ ਭਰੋਸਾ ਦਿੱਤਾ। ਸ਼ਿਕਾਇਤ ਪੱਤਰ ਦੇਣ ਸਮੇਂ ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ, ਸੰਜੀਵ ਕੁਮਾਰ ਬੌਵੀ ਸੈਲਾ, ਮੋਹਿਤਾ ਗੁਪਤਾ ਸੈਲਾ, ਸਰਪੰਚ ਗੋਲਡੀ ਸਿੰਘ ਬੀਹੜਾ, ਰਾਜੇਸ਼ ਪੰਚ ਸੈਲਾ ਕਲਾਂ, ਕਰਨਵੀਰ ਸੈਲਾ ਕਲਾਂ ਤੇ ਹੋਰ ਹਾਜ਼ਰ ਹੋਏ।
ਪਿਛਲੀ ਖ਼ਬਰ ਯੂਥ ਅਕਾਲੀ ਆਗੂ ਰਣਧੀਰ ਸਿੰਘ ਭਾਰਜ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ 431ਵੇਂ ਪ੍ਰਕਾਸ਼ ਪੁਰਬ ਸੰਬੰਧੀ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ-ਭਾਈ ਹਰਪ੍ਰੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।