18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਠੁਆਣਾ ਚੋਅ ਦੀ ਸਫ਼ਾਈ ਲਈ ਸਹਾਇਕ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ

ਅਜੀਤ ਡੈਸਕ 26-06-2026

 ਹੁਸ਼ਿਆਰਪੁਰ, 25 ਜੂਨ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਬਰਸਾਤ ਨੂੰ ਵੇਖਦਿਆਂ ਬਰਸਾਤੀ ਪਾਣੀ ਦੇ ਬਹਾਓ ਲਈ ਚੋਆਂ ‘ਚ ਪੈਦਾ ਹੋ ਚੁੱਕੇ ਭਾਰੀ ਸਰਕੰਡੇ ਨੂੰ ਕਰਵਾਉਣ ਅਤੇ ਚੋਆਂ ਦੇ ਬੰਨ੍ਹ ਮਜ਼ਬੂਤ ਕਰਨ ਲਈ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਕੁਲਵਰਨ ਸਿੰਘ ਤੇ ਰਾਮ ਚੰਦ ਦੀ ਅਗਵਾਈ ਵਿਚ ਅਤੇ ਪਿੰਡ ਠੁਆਣਾ, ਝੱਜਾਂ, ਬਹਿਬਲਪੁਰ, ਪੰਡੋਰੀ ਲੱਧਾ ਸਿੰਘ, ਕੋਟਫਤੂਹੀ ਆਦਿ ਸਰਪੰਚਾਂ ਦੀ ਸਹਿਮਤੀ ਨਾਲ ਸਹਾਇਕ ਕਮਿਸ਼ਨਰ ਗੁਰਪ੍ਰੀਤ ਕੌਰ ਮੰਗ-ਪੱਤਰ ਦਿੱਤਾ ਅਤੇ ਕਿਹਾ ਕਿ ਚੋਆਂ ਦੀ ਪਿੰਡਾਂ ‘ਚ ਹਾਲਤ ਬਹੁਤ ਖਸਤਾ ਹੈ। ਦੂਸਰੇ ਪਾਸੇ ਬਰਸਾਤ ਦੇ ਦਿਨ ਤੇਜ਼ੀ ਨਾਲ ਅੱਗੇ ਆ ਰਹੇ ਹਨ ਤੇ ਸਰਕਾਰ ਦਾ ਪਿੰਡਾਂ ‘ਚ ਸੁਰੱਖਿਅਤਾ ਸੰਬੰਧੀ ਪ੍ਰਬੰਧ ਬਹੁਤ ਹੀ ਮਾੜੇ ਹਨ। ਹਮੇਸ਼ਾ ਚੋਆ ਦੀ ਸਫ਼ਾਈ ਤੇ ਆਸ ਪਾਸ ਸੁਰੱਖਿਅਤ ਬੰਨ੍ਹ ਨਾ ਹੋਣ ਕਰਕੇ ਬਰਸਾਤੀ ਪਾਣੀ ਆਪਣੇ ਜ਼ੋਰ ਨਾਲ ਖੇਤਾਂ ਵਿਚ ਕਿਸਾਨਾਂ ਵਲੋਂ ਬੀਜੀਆਂ ਫ਼ਸਲਾਂ, ਬਿਜਲੀ ਘਰਾਂ, ਬਿਸਤ ਦੁਆਬ ਕਨਾਲ ਤੇ ਸੜਕਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ ਤੇ ਆਮ ਤੌਰ ‘ਤੇ ਬਰਸਾਤੀ ਪਾਣੀ ਦੇ ਵਹਾਅ ਦੀਆਂ ਰੁਕਾਵਟਾਂ ਕਾਰਨ ਇਹ ਪਾਣੀ ਲੋਕਾਂ ਦੇ ਘਰਾਂ ਵਿਚ ਵੀ ਦਾਖਲ ਹੋ ਕੇ ਭਾਰੀ ਨੁਕਸਾਨ ਕਰਦਾ ਹੈ ਤੇ ਬਾਅਦ ਵਿਚ ਇਨ੍ਹਾਂ ਗ਼ਲਤੀਆਂ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਬਿਸਤ ਦੁਆਬ ਕਨਾਲ ਹੇਠਾਂ ਬਰਸਾਤੀ ਪਾਣੀ ਲੰਘਣ ਦੇ ਸਾਰੇ ਰਸਤੇ ਲਗਪਗ ਬੰਦ ਹਨ ਅਤੇ ਤੁਰੰਤ ਸਫ਼ਾਈ ਵੱਲ ਧਿਆਨ ਦੇ ਕੇ ਭਵਿੱਖ ਦੇ ਖ਼ਤਰਿਆਂ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਗੁਰਦੀਪ ਸਿੰਘ, ਜਸਵਿੰਦਰ ਸਿੰਘ, ਚਰਨ ਸਿੰਘ ਆਦਿ ਸ਼ਾਮਿਲ ਸਨ।

ਪਿਛਲੀ ਖ਼ਬਰ ਪਿੰਡ ਮਜ਼ਾਰਾ ਡੀਂਗਰੀਆਂ ਵਿਖੇ 7-ਸਾਈਡ ਨਾਈਟ ਫੁੱਟਬਾਲ ਟੂਰਨਾਮੈਂਟ ਸਮਾਪਤ ਅਗਲੀ ਖ਼ਬਰ ਬੈਂਸ ਵਿਖੇ ਪੰਜ ਦਿਨਾਂ ਗੁਰਮਤਿ ਸਿਖਲਾਈ ਕੈਂਪ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।