29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਵੁੱਡਲੈਂਡ �ਵਰਸੀਜ਼ ਸਕੂਲ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਯੋਗਾ ਸੈਸ਼ਨ ਲਗਾਇਆ

ਅਜੀਤ ਡੈਸਕ 22-06-2026

ਹੁਸ਼ਿਆਰਪੁਰ, 20 ਜੂਨ (ਬਲਜਿੰਦਰਪਾਲ ਸਿੰਘ)-ਵੁੱਡਲੈਂਡ �ਵਰਸੀਜ਼ ਸਕੂਲ ਹੁਸ਼ਿਆਰਪੁਰ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਵਿਸ਼ੇਸ਼ ਯੋਗਾ ਸੈਸ਼ਨ ਲਗਾਇਆ, ਜਿਸ ਦਾ ਉਦੇਸ਼ ਸਟਾਫ਼ ਮੈਂਬਰਾਂ ਨੂੰ ਯੋਗਾ ਦੇ ਸਰੀਰਕ, ਮਾਨਸਿਕ ਤੇ ਅਧਿਆਤਮਿਕ ਲਾਭਾਂ ਤੋਂ ਜਾਣੂ ਕਰਵਾਉਣਾ ਸੀ, ਜਿਸ ਨਾਲ ਉਹ ਆਪਣੇ ਜੀਵਨ ਵਿਚ ਸੰਤੁਲਨ ਤੇ ਸਥਿਰਤਾ ਦਾ ਅਨੁਭਵ ਕਰ ਸਕਣ। ਸਕੂਲ ਸਟਾਫ਼ ਨੇ ਵੱਖ-ਵੱਖ ਆਸਣ, ਪ੍ਰਾਣਾਯਾਮ ਤੇ ਧਿਆਨ ਤਕਨੀਕਾਂ ਦਾ ਅਭਿਆਸ ਕੀਤਾ। ਇਨ੍ਹਾਂ ਗਤੀਵਿਧੀਆਂ ‘ਚ ਇਕ ਯੋਗਾ ਸੈਸ਼ਨ ਸ਼ਾਮਿਲ ਸੀ, ਜਿਸ ‘ਚ ਸਕੂਲ ਦੇ ਸਾਰੇ ਸਟਾਫ਼ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਵੈਦਿਕ ਸ਼ਾਂਤੀ ਮੰਤਰਾਂ ਨਾਲ ਹੋਈ, ਜਿਸ ਤੋਂ ਬਾਅਦ ਸੂਰਜ ਨਮਸਕਾਰ, ਤਾੜ ਆਸਣ, ਵਜਰ ਆਸਣ, ਭੁਜੰਗ ਆਸਣ, ਸ਼ਵ ਆਸਣ ਤੇ ਇਕ ਧਿਆਨ ਸੈਸ਼ਨ ਹੋਇਆ। ਇਸ ਮੌਕੇ ਵੁੱਡਲੈਂਡ �ਵਰਸੀਜ਼ ਸਕੂਲ ਦੇ ਡੀਨ ਸਿਮਰਜੀਤ ਕੌਰ ਗਿੱਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਯੋਗਾ ਸਿਰਫ਼ ਕਸਰਤ ਨਹੀਂ ਹੈ, ਇਹ ਜੀਵਨ ਦਾ ਇਕ ਸੰਤੁਲਿਤ ਤਰੀਕਾ ਹੈ। ਇਹ ਸਾਡੇ ਵਿਚਾਰਾਂ, ਭਾਵਨਾਵਾਂ ਤੇ ਵਿਵਹਾਰ ਨੂੰ ਸਕਾਰਾਤਮਿਕ ਤੌਰ ‘ਤੇ ਨਿਰਦੇਸ਼ਤ ਕਰਦਾ ਹੈ। ਅੱਜ ਦੇ ਬੱਚਿਆਂ ਨੂੰ ਮਾਨਸਿਕ ਸਥਿਰਤਾ, ਭਾਵਨਾਤਮਿਕ ਸੰਤੁਲਨ ਅਤੇ ਇਕਾਗਰਤਾ ਦੀ ਵਿਸ਼ੇਸ਼ ਲੋੜ ਹੈ ਅਤੇ ਯੋਗਾ ਇਨ੍ਹਾਂ ਸਾਰਿਆਂ ਦਾ ਇਕ ਸਾਧਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਯੋਗ ਇਕ ਅਜਿਹਾ ਮਾਧਿਅਮ ਹੈ ਜੋ ਵਿਦਿਆਰਥੀਆਂ ਨੂੰ ਅਨੁਸ਼ਾਸਨ, ਸਵੈ-ਨਿਯੰਤਰਣ ਤੇ ਮਾਨਸਿਕ ਸੰਤੁਲਨ ਵੱਲ ਲੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ‘ਚ ਅਸੀਂ ਸਮੇਂ-ਸਮੇਂ ‘ਤੇ ਅਜਿਹੀਆਂ ਗਤੀਵਿਧੀਆਂ ਦਾ ਆਯੋਜਨ ਕਰਦੇ ਰਹਿੰਦੇ ਹਾਂ ਤਾਂ ਜੋ ਸਾਡੇ ਵਿਦਿਆਰਥੀਆਂ ਨੂੰ ਸਰੀਰਕ ਤੌਰ ‘ਤੇ ਸਿਹਤਮੰਦ, ਮਾਨਸਿਕ ਤੌਰ ‘ਤੇ ਸੁਚੇਤ ਅਤੇ ਨੈਤਿਕ ਤੌਰ ‘ਤੇ ਚੇਤੰਨ ਹੋਣ ‘ਚ ਮਦਦ ਮਿਲ ਸਕੇ। ਇਸ ਮੌਕੇ ਸਾਰੇ ਭਾਗੀਦਾਰਾਂ ਨੇ ਨਿਯਮਿਤ ਤੌਰ ‘ਤੇ ਯੋਗਾ ਅਭਿਆਸ ਕਰਨ ਤੇ ਇਸ ਨੂੰ ਆਪਣੇ ਜੀਵਨ ਦਾ ਇਕ ਅਨਿੱਖੜਵਾਂ ਅੰਗ ਬਣਾਉਣ ਦੀ ਸਹੁੰ ਚੁੱਕੀ।

ਪਿਛਲੀ ਖ਼ਬਰ ਗਲੀ ’ਚ ਖੜ੍ਹੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਮਹੱਲਾ ਵਾਸੀਆਂ ਵਲੋਂ ਝੋਨਾ ਲਗਾ ਕੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਡਾ. ਇਸ਼ਾਂਕ ਕੁਮਾਰ ਨੇ ਹੇੜੀਆਂ ਦੇ ਪੰਚਾਇਤ ਘਰ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।