07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਪੀ. ਏ. ਯੂ.-ਕਿ੍ਸ਼ੀ ਵਿਗਿਆਨ ਕੇਂਦਰ 'ਚ ਮੱਕੀ ਤੇ ਸਾਉਣੀ ਦੀਆਂ ਦਾਲਾਂ ਦੇ ਬੀਜ ਵਿਕਰੀ ਲਈ ਉਪਲਬਧ-ਡਾ. ਬੌਂਸ <br/>

ਅਜੀਤ ਡੈਸਕ 16-06-2026

ਹੁਸ਼ਿਆਰਪੁਰ, 15 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੀ. ਏ. ਯੂ.-ਕਿ੍ਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਿਖੇ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਦੀ ਆਮਦਨ 'ਚ ਵਾਧਾ ਕਰਨ ਦੇ ਉਦੇਸ਼ ਨਾਲ ਸਾਉਣੀ ਰੁੱਤ ਦੀਆਂ ਦਾਲਾਂ-ਸੋਇਆਬੀਨ ਤੇ ਮਾਂਹ ਅਤੇ ਮੱਕੀ ਦਾ ਉੱਚ ਗੁਣਵੱਤਾ ਵਾਲਾ ਬੀਜ ਕਿਸਾਨਾਂ ਲਈ ਵਿੱਕਰੀ ਵਾਸਤੇ ਉਪਲਬਧ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿ੍ਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਮਨਿੰਦਰ ਸਿੰਘ ਬੌਂਸ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿ ਉਹ ਰਵਾਇਤੀ ਫ਼ਸਲੀ ਚੱਕਰ ਤੋਂ ਇਲਾਵਾ ਮੱਕੀ, ਮਾਂਹ ਤੇ ਸੋਇਆਬੀਨ ਵਰਗੀਆਂ ਫ਼ਸਲਾਂ ਨੂੰ ਅਪਣਾ ਕੇ ਪਾਣੀ ਦੀ ਬੱਚਤ ਤੇ ਕੁਦਰਤੀ ਸਰੋਤਾਂ ਦੀ ਸੰਭਾਲ 'ਚ ਯੋਗਦਾਨ ਪਾਉਣ | ਉਨ੍ਹਾਂ ਕਿਹਾ ਕਿ ਕਿਸਾਨ ਸਮੇਂ ਸਿਰ ਬੀਜ ਖ਼ਰੀਦ ਕੇ ਇਨ੍ਹਾਂ ਫ਼ਸਲਾਂ ਦੀ ਕਾਸ਼ਤ ਕਰਨ | ਡਾ. ਬੌਂਸ ਨੇ ਦੱਸਿਆ ਕਿ ਮੱਕੀ ਤੇ ਸੋਇਆਬੀਨ ਦੀ ਬਿਜਾਈ ਦਾ ਸਮਾਂ ਚੱਲ ਰਿਹਾ ਹੈ | ਮਾਂਹ ਲਈ ਨੀਮ ਪਹਾੜੀ ਇਲਾਕਿਆਂ ਵਿਚ, ਸੇਂਜੂ ਹਾਲਤਾਂ ਵਿਚ ਬਿਜਾਈ 15 ਤੋਂ 25 ਜੁਲਾਈ ਤੱਕ ਕੀਤੀ ਜਾਵੇ | ਦੂਜੇ ਇਲਾਕਿਆਂ 'ਚ ਬਿਜਾਈ ਜੂਨ ਦੇ ਆਖ਼ਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਕੀਤੀ ਜਾ ਸਕਦੀ ਹੈ ਅਤੇ ਬਰਾਨੀ ਹਾਲਾਤਾਂ 'ਚ ਬਿਜਾਈ ਮਾਨਸੂਨ ਸ਼ੁਰੂ ਹੋਣ 'ਤੇ ਕਰੋ | ਮੱਕੀ ਦੀ ਫ਼ਸਲ ਬਾਰੇ ਉਨ੍ਹਾਂ ਦੱਸਿਆ ਕਿ ਮੱਕੀ ਦੀਆਂ ਪੀ. ਏ. ਯੂ. ਵਲੋਂ ਵਿਕਸਿਤ ਦੋਗਲੀਆਂ ਕਿਸਮਾਂ-ਪੀ. ਐਮ. ਐਚ.-17 ਅਤੇ ਪੀ.ਐਮ.ਐਚ.-14 ਵਧੀਆ ਝਾੜ ਵਾਲੀਆਂ ਹਨ | ਸੋਇਆਬੀਨ ਦੀ ਫ਼ਸਲ ਵਿਚ ਜੰਗਲੀ ਜਾਨਵਰ ਵੀ ਘੱਟ ਨੁਕਸਾਨ ਕਰਦੇ ਹਨ ਤੇ ਇਸ ਦੀ ਪਾਣੀ ਦੀ ਲੋੜ ਵੀ ਘੱਟ ਹੈ | ਇਨ੍ਹਾਂ ਫ਼ਸਲਾਂ ਦੀ ਕਾਸ਼ਤ ਕਿਸਾਨਾਂ ਲਈ ਆਮਦਨ ਵਧਾਉਣ ਦੇ ਨਾਲ-ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਸੁਧਾਰ ਕਰਨ ਦਾ ਵੀ ਇੱਕ ਵਧੀਆ ਸਾਧਨ ਹੈ |

ਪਿਛਲੀ ਖ਼ਬਰ ਜ਼ਿਲ੍ਹੇ ਦੇ ਪੰਜ ਬਲਾਕਾਂ 'ਚ ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ ਦੀ ਰਜਿਸਟ੍ਰੇਸ਼ਨ ਸ਼ੁਰੂ <br/> ਅਗਲੀ ਖ਼ਬਰ ਚੋਰਾਂ ਨੇ ਦੁਕਾਨ ਦੀ ਕੰਧ ਪਾੜ ਕੇ ਨਕਦੀ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।