26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪਿੰਡ ਡੱਫਰ 'ਚ ਗੁਰਮਤਿ ਵਿੱਦਿਆ, ਸੰਗੀਤ, ਦਸਤਾਰ ਅਤੇ ਦੁਮਾਲਾ ਸਿਖਲਾਈ ਕੈਂਪ ਆਰੰਭ

ਅਜੀਤ ਡੈਸਕ 15-06-2026
ਗੜ੍ਹਦੀਵਾਲਾ, 14 ਜੂਨ (ਚੱਗਰ)-ਭਾਈ ਘਨੱਈਆ ਜੀ ਸੇਵਾ ਸਿਮਰਨ ਅਤੇ ਵੈੱਲਫੇਅਰ ਸੁਸਾਇਟੀ ਪਿੰਡ ਡੱਫਰ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਦਰੇਲਾ ਵਿਖੇ ਗੁਰਮਤਿ ਸਿੱਖਿਆ, ਗੁਰਮਤਿ ਸੰਗੀਤ ਵਿੱਦਿਆ, ਦਸਤਾਰ ਅਤੇ ਦੁਮਾਲਾ ਸਿਖਲਾਈ ਦੀ ਆਰੰਭਤਾ ਹੋਈ ਜਿਸ ਦਾ ਉਦਘਾਟਨ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਅਰਦਾਸ ਬੇਨਤੀ ਕਰਨ ਉਪਰੰਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਗੁਰਦੀਪ ਸਿੰਘ ਖ਼ਾਲਸਾ ਨੇ ਦੱਸਿਆ ਕਿ ਸੰਤ ਹਰਚਰਨ ਸਿੰਘ ਖ਼ਾਲਸਾ ਰਮਦਾਸਪੁਰ ਵਾਲਿਆਂ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਏ ਜਾ ਰਹੇ ਇਸ ਸਿਖਲਾਈ ਕੈਂਪ ਦੌਰਾਨ ਬੱਚਿਆਂ ਨੂੰ ਗੁਰਮਤਿ ਸਿੱਖਿਆ (ਸ਼ੁੱਧ ਬਾਣੀ ਉਚਾਰਨ), ਗੁਰਮਤਿ ਸੰਗੀਤ (ਹਰਮੋਨੀਅਮ ਤੇ ਤਬਲਾ), ਦਸਤਾਰ ਅਤੇ ਦੁਮਾਲਾ ਮਾਹਿਰ ਉਸਤਾਦਾਂ ਵੱਲੋਂ ਪੂਰਨ ਤੌਰ 'ਤੇ ਸਿਖਲਾਈ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਅਜਿਹੇ ਸਿਖਲਾਈ ਕੈਂਪ ਕਰਵਾਉਣ ਦਾ ਮੁੱਖ ਮੰਤਵ ਬੱਚਿਆਂ ਨੂੰ ਮੋਬਾਈਲ ਅਤੇ ਅਨੇਕਾਂ ਹੋਰ ਕੁਰੀਤੀਆਂ ਤੋਂ ਦੂਰ ਰੱਖਦੇ ਹੋਏ ਸਿੱਖੀ, ਸਿੱਖ ਇਤਿਹਾਸ ਅਤੇ ਸਿੱਖ ਵਿਰਸੇ ਨਾਲ ਜੋੜਨਾ ਹੈ | ਕੈਂਪ ਦੇ ਪਹਿਲੇ ਦਿਨ ਬੱਚਿਆਂ ਨੇ ਵਧੇਰੇ ਗਿਣਤੀ ਵਿਚ ਉਤਸ਼ਾਹ ਦਿਖਾਉਂਦੇ ਹੋਏ ਇਸ ਕੈਂਪ ਵਿਚ ਸ਼ਿਰਕਤ ਕੀਤੀ | ਉਨ੍ਹਾਂ ਦੱਸਿਆ ਕਿ 20 ਜੂਨ ਤੱਕ ਲਗਾਏ ਜਾ ਰਹੇ ਇਸ ਕੈਂਪ ਦੇ ਆਖ਼ਰੀ ਦਿਨ ਕਰਵਾਏ ਜਾ ਰਹੇ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਜਾਵੇਗਾ |
ਪਿਛਲੀ ਖ਼ਬਰ ਫ਼ੌਜ 'ਚ ਭਰਤੀ ਹੋਣ 'ਤੇ ਅਗਨੀਵੀਰ ਰਾਜ ਸਿੰਘ ਤੇ ਉਸ ਦੇ ਪਰਿਵਾਰ ਦਾ ਸਨਮਾਨ ਅਗਲੀ ਖ਼ਬਰ ਅੰਬੇਡਕਰ ਸੁਸਾਇਟੀ ਨੇ 2 ਵਿਦਿਆਰਥੀਆਂ ਦੇ ਪੂਰੇ ਸਾਲ ਦਾ ਖਰਚਾ ਕੀਤਾ ਅਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।