26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਟੀਕਾਕਰਨ ਕਈ ਮਾਰੂ ਬਿਮਾਰੀਆਂ ਤੋਂ ਕਰਦਾ ਹੈ ਬਚਾਅ-ਡਾ. ਮਨਪ੍ਰੀਤ ਕੌਰ

ਅਜੀਤ ਡੈਸਕ 15-06-2026
ਹੁਸ਼ਿਆਰਪੁਰ, 14 ਜੂਨ (ਬਲਜਿੰਦਰਪਾਲ ਸਿੰਘ)-ਸਿਹਤ ਵਿਭਾਗ ਤੇ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਪ੍ਰੀਤ ਕੌਰ ਦੀ ਅਗਵਾਈ 'ਚ ਗਰਭਵਤੀ ਅÏਰਤਾਂ ਅਤੇ ਬੱਚਿਆਂ ਦਾ ਮਮਤਾ ਦਿਵਸ ਦੌਰਾਨ ਟੀਕਾਕਰਨ ਕੀਤਾ ਜਾਂਦਾ ਹੈ | ਇਸ ਮੌਕੇ ਐਸ. ਐਮ. ਓ. ਡਾ. ਮਨਪ੍ਰੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਗਰਭਵਤੀ ਅÏਰਤਾਂ ਤੇ ਬੱਚਿਆਂ ਦਾ ਮੁਫ਼ਤ ਵਿਚ ਟੀਕਾਕਰਨ ਕੀਤਾ ਜਾਂਦਾ ਹੈ | ਟੀਕਾਕਰਨ ਨਾਲ ਬੱਚਿਆਂ ਦਾ ਕਈ ਮਾਰੂ ਬਿਮਾਰੀਆਂ ਜਿਵੇਂ ਖਸਰਾ, ਰੁਬੇਲਾ, ਨਿਮੋਨੀਆ, ਟੈੱਟਨਸ, ਟੀ. ਬੀ., ਪੋਲੀਓ ਆਦਿ ਤੋਂ ਬਚਾਅ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਰੁਟੀਨ ਦੀਆਂ ਬਿਮਾਰੀਆਂ ਦੇ ਨਾਲ-ਨਾਲ ਬੱਚੇਦਾਨੀ ਦੇ ਕੈਂਸਰ ਤੋਂ ਬਚਾਅ ਲਈ ਐਚ. ਪੀ. ਵੀ. ਦੀ ਵੈਕਸੀਨ ਵੀ ਜ਼ਰੂਰ ਲਗਾਉਣੀ ਚਾਹੀਦੀ ਹੈ | ਇਸ ਮੌਕੇ ਬਾਗਪੁਰ ਦੀ ਮ. ਪ. ਹ. ਵ. ਫੀਮੇਲ ਹਰਪ੍ਰੀਤ ਕੌਰ ਨੇ ਬਾਗਪੁਰ ਵਿਚ ਬੱਚਿਆਂ ਤੇ ਗਰਭਵਤੀਆਂ ਦਾ ਮਮਤਾ ਦਿਵਸ ਦੌਰਾਨ ਰੁਟੀਨ ਟੀਕਾਕਰਨ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਮਨਜੀਤ ਕੌਰ, ਰਾਜ ਕੁਮਾਰੀ, ਗਗਨਦੀਪ ਕੌਰ ਤੇ ਪ੍ਰਵੀਨ ਕੁਮਾਰੀ ਦੇ ਉੱਦਮ ਸਦਕਾ 100 ਫ਼ੀਸਦੀ ਟੀਕਾਕਰਨ ਹੋ ਰਿਹਾ ਹੈ | ਇਸ ਮੌਕੇ ਸੀ. ਐਚ. ਓ. ਡਾ. ਨੇਹਾ ਨੇ ਲੋਕਾਂ ਨੂੰ ਐਚ. ਪੀ. ਵੀ. ਵੈਕਸੀਨ ਲਗਵਾਉਣ ਲਈ ਜਾਗਰੂਕ ਕੀਤਾ |
ਪਿਛਲੀ ਖ਼ਬਰ ਅੰਬੇਡਕਰ ਸੁਸਾਇਟੀ ਨੇ 2 ਵਿਦਿਆਰਥੀਆਂ ਦੇ ਪੂਰੇ ਸਾਲ ਦਾ ਖਰਚਾ ਕੀਤਾ ਅਦਾ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਵਧ ਰਹੀ ਗਰਮੀ ਨੂੰ ਲੈ ਕੇ ਐਡਵਾਈਜ਼ਰੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।