26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸਿੰਗੜੀਵਾਲਾ ਨੇ ਫਗਵਾੜਾ ਦੇ ਬੇਗਮਪੁਰਾ ਦੇ ਪੰਥਕ ਇਕੱਠ ਲਈ ਸੰਗਤਾਂ ਨੂੰ ਕੀਤਾ ਲਾਮਬੰਦ

ਅਜੀਤ ਡੈਸਕ 15-06-2026
ਗੜ੍ਹਸ਼ੰਕਰ, 14 ਜੂਨ (ਧਾਲੀਵਾਲ)-ਗੁਰੂ ਸਾਹਿਬ ਵਲੋਂ ਬਖ਼ਸ਼ੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਕੁੱਝ ਫ਼ਿਰਕਾਪ੍ਰਸਤ ਤਾਕਤਾਂ ਵਲੋਂ ਸਿੱਖ ਸਮਾਜ ਅਤੇ ਦਲਿਤ ਸਮਾਜ ਵਿਚ ਵੰਡੀਆਂ ਪਾ ਕੇ ਇਕ ਦੂਜੇ ਤੋਂ ਦੂਰ ਕਰਨ ਲਈ ਬਹੁਤ ਗੰਭੀਰ ਸਾਜ਼ਿਸ਼ਾਂ ਹੋ ਰਹੀਆਂ ਹਨ ਜਿਨ੍ਹਾਂ ਨੂੰ ਗੁਰੂ ਮਹਾਰਾਜ ਦੀ ਬਖ਼ਸ਼ੀਸ਼ ਨਾਲ ਰੋਕਣ ਲਈ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਫਗਵਾੜਾ ਦਾਣਾ ਮੰਡੀ ਵਿਖੇ ਬੇਗਮਪੁਰਾ ਪੰਥਕ ਇਕੱਠ ਹੋ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਅਤੇ ਸੰਦੀਪ ਸਿੰਘ ਖ਼ਾਲਸਾ ਟਾਂਡਾ ਮੈਂਬਰ ਪੀ.ਏ.ਸੀ. ਨੇ ਰੋਡ ਮਜਾਰਾ ਵਿਖੇ ਕੁਲਵੀਰ ਸਿੰਘ ਰੋਡ ਮਜਾਰਾ ਦੀ ਅਗਵਾਈ ਹੇਠ ਇਕੱਠ ਵਿਚ ਸ਼ਾਮਿਲ ਹੋਣ ਲਈ ਸੰਗਤਾਂ ਨੂੰ ਲਾਮਬੰਦ ਕੀਤਾ | ਗੁਰਨਾਮ ਸਿੰਘ ਸਿੰਗੜੀਵਾਲਾ ਤੇ ਸੰਦੀਪ ਸਿੰਘ ਖ਼ਾਲਸਾ ਟਾਂਡਾ ਨੇ ਕਿਹਾ ਕਿ ਟੁੱਟ ਰਹੀਆਂ ਸਾਂਝਾ ਨੂੰ ਮੁੜ ਗੰਢਣਾ ਇਕ ਮਾਨਵਤਾ ਵਾਦੀ ਅਤੇ ਸਰਬੱਤ ਦੇ ਭਲੇ ਦਾ ਕਾਰਜ ਹੈ ਇਸ ਵਿਚ ਸਾਨੂੰ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ | ਇਸ ਮੌਕੇ ਨਿਰਮਲ ਸਿੰਘ ਰੋਡ ਮਜਾਰਾ, ਕੁਲਬੀਰ ਸਿੰਘ ਮੌਜੀਪੁਰ, ਜਸਵਿੰਦਰ ਸਿੰਘ ਕੁੱਕੜ ਮਜਾਰਾ, ਸਤਨਾਮ ਸਿੰਘ ਰੋਡ ਮਜਾਰਾ, ਬੂਟਾ ਸਿੰਘ ਰੋਡ ਮਜਾਰਾ, ਸਤਨਾਮ ਸਿੰਘ ਨੰਗਲਾਂ, ਗੋਗਾ ਰੋਡ ਮਜਾਰਾ, ਸ਼ਾਹਿਦ ਰੋਡ ਮਜਾਰਾ, ਨਿਰਮਲ ਸਿੰਘ ਨੰਗਲਾਂ, ਅਰਜਨ ਰੋਡ ਮਜਾਰਾ ਹਾਜ਼ਰ ਹੋਏ |
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਵਧ ਰਹੀ ਗਰਮੀ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਅਗਲੀ ਖ਼ਬਰ ਗੜ੍ਹਸ਼ੰਕਰ ਵਿਖੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।