11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਵਣ ਵਿਭਾਗ ਵਲੋਂ ਸੀਜ਼ਨ 'ਚ 6.5 ਲੱਖ ਬੂਟੇ ਲਗਾਉਣ ਦਾ ਟੀਚਾ-ਡੀ. ਐੱਫ. ਓ. ਧਰਮਵੀਰ ਧੇਰੂ

ਅਜੀਤ ਡੈਸਕ 13-06-2026
ਹੁਸ਼ਿਆਰਪੁਰ, 12 ਜੂਨ (ਬਲਜਿੰਦਰਪਾਲ ਸਿੰਘ)-ਵਣ ਰੇਂਜ ਦਫ਼ਤਰ ਮਾਲ ਰੋਡ ਵਿਖੇ ਵਣ ਮਹਾਂਉਤਸਵ ਮਨਾਇਆ | ਇਸ ਮੌਕੇ ਡੀ. ਐੱਫ. ਓ. ਧਰਮਵੀਰ ਧੇਰੂ (ਆਈ. ਐੱਫ. ਐੱਸ.) ਨੇ ਬੂਟਾ ਲਗਾ ਕੇ ਸਾਰਿਆਂ ਨੂੰ ਬਰਸਾਤ ਦੇ ਦਿਨਾਂ 'ਚ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੰਦੇਸ਼ ਦਿੱਤਾ | ਉਨ੍ਹਾਂ ਕਿਹਾ ਕਿ ਇਸ ਸੀਜ਼ਨ ਦੌਰਾਨ ਵਿਭਾਗ ਵਲੋਂ ਸਾਢੇ 6 ਲੱਖ ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ | ਇਸ ਟੀਚੇ ਨੂੰ ਪੂਰਾ ਕਰਨ ਲਈ ਵਿਭਾਗ ਦੀਆਂ ਨਰਸਰੀਆਂ 'ਚ ਕਰੀਬ 30 ਲੱਖ ਬੂਟੇ ਤਿਆਰ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਬੂਟੇ ਲੈਣ ਲਈ ਲਈ ਸੰਸਥਾਵਾਂ ਵਿਭਾਗ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੀਆਂ ਹਨ | ਇਸ ਮੌਕੇ ਵਣ ਰੇਂਜ ਅਫ਼ਸਰ ਜਸਪਾਲ ਸਿੰਘ ਤੇ ਮਨਜਿੰਦਰ ਸਿੰਘ, ਬੀ. ਓ. ਅਵਤਾਰ ਸਿੰਘ, ਬੀ. ਓ. ਜਸਵੀਰ ਸਿੰਘ, ਬੀ. ਓ. ਬਲਵੰਤ ਕੁਮਾਰ, ਆਕਾਸ਼ ਅੰਗੁਰਾਲ, ਗੁਰਪ੍ਰੀਤ ਸਿੰਘ, ਦੀਪਕ ਬਹਿਲ, ਗੁਰਪ੍ਰੀਤ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਕੌਰ, ਬਲਜੀਤ ਕੌਰ, ਕਿ੍ਸ਼ਨ ਕੁਮਾਰ, ਪਿੱਪਲ ਸਿੰਘ, ਦਿਨੇਸ਼ ਕੁਮਾਰ, ਹਿਮਾਂਸ਼ੂ ਸਲਾਰੀਆ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਤੇ ਵਣ ਰੱਖਿਅਕ ਹਾਜ਼ਰ ਸਨ |
ਪਿਛਲੀ ਖ਼ਬਰ ਮੰਨਣਹਾਨਾ 'ਚ 38ਵਾਂ ਸੰਤ ਸਮਾਗਮ 16 ਨੂੰ ਅਗਲੀ ਖ਼ਬਰ ਕੰਢੀ ਦੇ ਇਲਾਕਿਆਂ 'ਚ ਮੋਬਾਈਲ ਦਾ ਸਿਗਨਲ ਨਾ ਹੋਣ ਸੰਬੰਧੀ ਜ਼ਿਲ੍ਹਾ ਰੈਵੀਨਿਊ ਅਫ਼ਸਰ ਨੂੰ ਦਿੱਤਾ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।