11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਸਿਹਤ ਵਿਭਾਗ ਵਲੋਂ ਪੰਜਾਬ ਰੋਡਵੇਜ਼ ਵਰਕਸ਼ਾਪ ਤੇ ਕਬਾੜ ਦੀਆਂ ਦੁਕਾਨਾਂ 'ਚ ਡੇਂਗੂ ਲਾਰਵੇ ਦੀ ਚੈਕਿੰਗ

ਅਜੀਤ ਡੈਸਕ 13-06-2026
ਹੁਸ਼ਿਆਰਪੁਰ, 12 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਪੰਜਾਬ ਰੋਡਵੇਜ਼ ਵਰਕਸ਼ਾਪ ਤੇ ਕਬਾੜ ਦੀਆਂ ਦੁਕਾਨਾਂ 'ਚ 'ਹਰ ਸ਼ੁੱਕਰਵਾਰ ਡੇਂਗੂ ਤੇ ਵਾਰ' ਗਤੀਵਿਧੀਆਂ ਕੀਤੀਆਂ ਗਈਆਂ | ਇਸ ਮੌਕੇ ਕਰਮਚਾਰੀਆਂ ਅਤੇ ਦੁਕਾਨਦਾਰਾਂ ਨੂੰ ਡੇਂਗੂ, ਮਲੇਰੀਆ ਤੇ ਹੋਰ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਸਿਹਤ ਸਟਾਫ਼ ਤੇ ਨਰਸਿੰਗ ਵਿਦਿਆਰਥਣਾਂ ਵਲੋਂ ਲਾਰਵਾ ਚੈੱਕ ਕੀਤਾ | ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਤਰਸੇਮ ਲਾਲ ਨੇ ਦੱਸਿਆ ਕਿ ਡੇਂਗੂ ਦੀ ਰੋਕਥਾਮ ਅਤੇ ਕੰਟਰੋਲ ਲਈ ਸਿਹਤ ਵਿਭਾਗ ਵਲੋਂ ਸ਼ਹਿਰੀ ਤੇ ਸਲੱਮ ਖੇਤਰਾਂ ਵਿਚ ਡੋਰ-ਟੂ-ਡੋਰ ਮੱਛਰ ਲਾਰਵਾ ਚੈਕਿੰਗ ਮੁਹਿੰਮ ਵੀ ਚਲਾਈ ਜਾ ਰਹੀ ਹੈ | ਇਸ ਦੌਰਾਨ ਡਿਪਟੀ ਮਾਸ ਮੀਡੀਆ ਅਫ਼ਸਰ ਰਵਿੰਦਰ ਜੱਸਲ ਤੇ ਡਿਪਟੀ ਮਾਸ ਮੀਡੀਆ ਅਫ਼ਸਰ ਬਲਵੀਰ ਕੌਰ ਨੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡੇਂਗੂ ਦਾ ਮੱਛਰ ਸਾਫ਼ ਤੇ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ, ਇਸ ਲਈ ਹਰ ਵਿਅਕਤੀ ਨੂੰ ਆਪਣੇ ਘਰ, ਦਫ਼ਤਰ ਅਤੇ ਆਸ-ਪਾਸ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ | ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਵਲੋਂ ਵਰਕਸ਼ਾਪ ਤੇ ਕਬਾੜ ਦੀਆਂ ਦੁਕਾਨਾਂ ਵਿਖੇ ਨਿਰੀਖਣ ਵੀ ਕੀਤਾ | ਜਿਥੇ ਵੀ ਪਾਣੀ ਖੜ੍ਹਾ ਮਿਲਿਆ ਉਥੇ ਐਂਟੀ ਲਾਰਵਾ ਸਪਰੇਅ ਕੀਤਾ ਅਤੇ ਲੋਕਾਂ ਨੂੰ ਮੱਛਰਾਂ ਦੀ ਰੋਕਥਾਮ ਲਈ ਲੋੜੀਂਦੀਆਂ ਸਾਵਧਾਨੀਆਂ ਅਪਣਾਉਣ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਪੰਜਾਬ ਰੋਡਵੇਜ਼ ਦਫ਼ਤਰ ਤੋਂ ਜਸਬੀਰ ਸਿੰਘ ਜਨਰਲ ਮੈਨੇਜਰ, ਨਰਿੰਦਰ ਕੁਮਾਰ ਵਾ. ਮੈਨੇਜਰ, ਦਵਿੰਦਰ ਸਿੰਘ ਹੈੱਡ ਮਕੈਨਿਕ, ਅਮਰੀਕ ਰਾਜ ਏ. ਐਮ. ਓ., ਜਗਜੀਤ ਸਿੰਘ ਏ. ਐਮ. ਓ., ਕੁਲਵੀਰ ਸਿੰਘ ਏ. ਐਮ. ਓ., ਸੋਮ ਨਾਥ ਏ. ਐਮ. ਓ., ਸੰਜੀਵ ਠਾਕੁਰ ਐਚ. ਆਈ., ਵਿਸ਼ਾਲਪੁਰੀ ਐਚ. ਆਈ., ਗੁਰਦੀਪ ਸਿੰਘ ਐਮ. ਪੀ. ਐਚ. ਡਬਲਿਊ. (ਐੱਮ), ਬ੍ਰੀਡਿੰਗ ਚੈਕਰ, ਸੁਨੀਲ ਬ੍ਰੀਡਿੰਗ ਚੈਕਰ, ਅਤੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਹਾਜ਼ਰ ਸਨ |
ਪਿਛਲੀ ਖ਼ਬਰ ਸਿਵਲ ਸਰਜਨ ਡਾ. ਮਨਦੀਪ ਕਮਲ ਵਲੋਂ ਮੈਟਰਨਲ ਡੈੱਥ ਰੀਵਿਊ ਕਮੇਟੀ ਨਾਲ ਮੀਟਿੰਗ ਅਗਲੀ ਖ਼ਬਰ ਲਾਇਨਜ਼ ਕਲੱਬ ਨੇ ਰੇਲਵੇ ਮੰਡੀ ਸਕੂਲ 'ਚ ਬੂਟੇ ਲਗਾਉਣ ਸੰਬੰਧੀ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।