07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਨਗਰ ਵਿਖੇ ਬਾਂਦਰਾ ਨੇ ਮਚਾਇਆ ਆਂਤਕ

ਅਜੀਤ ਡੈਸਕ 31-05-2026
ਤਲਵਾੜਾ, 30 ਮਈ (ਮਹਿਤਾ)-ਦਾਤਾਰਪੁਰ ਦੇ ਗੁਆਂਢੀ ਪਿੰਡ ਨਗਰ ਤੇ ਨੇੜਲੇ ਹੋਰ ਪਿੰਡਾਂ ਵਿਚ ਵੀ ਪਿਛਲੇ ਲੰਬੇ ਸਮੇਂ ਤੋਂ ਬਾਂਦਰਾਂ ਨੇ ਖ਼ੂਬ ਆਂਤਕ ਮਚਾਇਆ ਹੋਇਆ ਹੈ | ਪਿੰਡ ਨਗਰ ਦਾ ਐਲੀਮੈਂਟਰੀ ਸਕੂਲ ਜੋ ਕਿ ਮੇਨ ਰੋਡ 'ਤੇ ਸਥਿਤ ਹੈ, ਬਾਂਦਰ ਸਕੂਲ ਦੀ ਚਾਰਦੀਵਾਰੀ 'ਤੇ ਹਰ ਸਮੇਂ ਬੈਠੇ ਰਹਿੰਦੇ ਹਨ, ਜਿਸ ਨਾਲ ਸਕੂਲ ਦੇ ਵਿਦਿਆਰਥੀਆਂ ਤੇ ਹੋਰ ਰਾਹਗੀਰਾਂ ਨੂੰ ਹਰ ਸਮੇਂ ਖਤਰਾ ਬਣਿਆ ਹੋਇਆ ਹੈ | ਇਸ ਤੋਂ ਇਲਾਵਾ ਬਾਂਦਰ ਪਿੰਡ ਦੇ ਘਰਾਂ ਵਿਚ ਜਾ ਕੇ ਪੀਣ ਦੇ ਪਾਣੀ ਦੀਆਂ ਟੈਂਕੀਆਂ, ਹੋਰ ਘਰਾਂ ਦਾ ਜ਼ਰੂਰੀ ਸਾਮਾਨ ਤੋੜ ਜਾਂਦੇ ਹਨ | ਜੇਕਰ ਇਨ੍ਹਾਂ ਦਾ ਸਾਹਮਣਾ ਕੀਤਾ ਜਾਵੇ ਤਾਂ ਇਹ ਹਮਲਾ ਕਰ ਦਿੰਦੇ ਹਨ | ਪਿੰਡ ਨਗਰ ਦੇ 2 ਵਿਅਕਤੀ ਪਿਛਲੇ ਦਿਨੀਂ ਜ਼ਖ਼ਮੀ ਵੀ ਹੋ ਚੁੱਕੇ ਹਨ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਖ਼ੁਖਾਂਰ ਬਾਂਦਰਾਂ 'ਤੇ ਲਾਗਾਮ ਕੱਸੀ ਜਾਵੇ |
ਪਿਛਲੀ ਖ਼ਬਰ ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਨੇ ਵਰਧਮਾਨ ਥਰੈਡ ਯਾਰਡ 'ਚ ਵਿਸ਼ਵ ਨੋ ਤੰਬਾਕੂ ਦਿਵਸ ਮਨਾਇਆ ਅਗਲੀ ਖ਼ਬਰ ਗੜ੍ਹਸ਼ੰਕਰ 'ਚ ਚੌਥਾ ਸਮਰ ਫੁੱਟਬਾਲ ਕੈਂਪ ਅੱਜ ਤੋਂ-ਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।