07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸੇਵਾ ਮੁਕਤੀ 'ਤੇ ਵਿਸ਼ੇਸ਼- ਕੁਲਵਿੰਦਰ ਕੌਰ ਧਾਲੀਵਾਲ

ਅਜੀਤ ਡੈਸਕ 31-05-2026
ਬੁੱਲ੍ਹੋਵਾਲ-ਸਿੱਖਿਆ ਵਿਭਾਗ 'ਚ ਬਤੌਰ ਅਧਿਆਪਕ 32 ਸਾਲ 2 ਮਹੀਨੇ ਤੇ 1 ਦਿਨ ਦੀਆਂ ਸ਼ਾਨਦਾਰ ਸੇਵਾਵਾਂ ਅਰਪਣ ਕਰਦਿਆਂ, ਵਿਦਿਆਰਥੀਆਂ ਦੇ ਰਾਹ ਦਸੇਰਾ ਬਣ ਕੇ ਸਕੂਲ ਵਿਕਾਸ ਕਾਰਜਾਂ ਵਿਚ ਅਹਿਮ ਯੋਗਦਾਨ ਪਾਉਂਦਿਆਂ ਮੈਡਮ ਕੁਲਵਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫਤਿਹ ਸਿੰਘ ਤੋਂ ਸੇਵਾ ਮੁਕਤ ਹੋ ਰਹੇ ਹਨ | ਉਨ੍ਹਾਂ ਦਾ ਜਨਮ 1968 ਨੂੰ ਪਿੰਡ ਪੱਟੀ ਵਿਖੇ ਪਿਤਾ ਸੋਹਣ ਸਿੰਘ ਤੇ ਮਾਤਾ ਜਗਤਾਰ ਕੌਰ ਦੇ ਘਰ ਹੋਇਆ | ਉਨ੍ਹਾਂ ਮੁੱਢਲੀ ਪੜ੍ਹਾਈ ਤੇ ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਪੱਟੀ ਹਾਈ ਸਕੂਲ ਤੋਂ ਕੀਤੀ ਉਪਰੰਤ ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਵਿਚ ਬੀ. ਏ. ਪਾਸ ਕੀਤੀ, ਸਰਕਾਰੀ ਕਾਲਜ ਹੁਸ਼ਿਆਰਪੁਰ ਐਮ. ਏ. ਪਾਸ ਕੀਤੀ ਤੇ ਡੀ. ਏ. ਵੀ. ਕਾਲਜ ਐਜੂਕੇਸ਼ਨ ਤੋਂ ਬੀ. ਐੱਡ ਦੀ ਡਿਗਰੀ ਪਾਸ ਕੀਤੀ | ਉਪਰੰਤ ਸਿੱਖਿਆ ਵਿਭਾਗ ਵਿਚ ਉਨ੍ਹਾਂ ਆਪਣੀ ਸੇਵਾ ਬਤੌਰ ਪੰਜਾਬੀ ਮਿਸਟਰੈੱਸ 30 ਮਾਰਚ 1994 ਨੂੰ ਸਰਕਾਰੀ ਹਾਈ ਸਕੂਲ ਹਾਰਟਾ ਤੋਂ ਸ਼ੁਰੂ ਕੀਤੀ | ਆਪ ਦਾ ਵਿਆਹ ਨਰਿੰਦਰ ਸਿੰਘ ਨਾਲ ਹੋਇਆ ਤੇ ਆਪ ਦੇ ਘਰ ਇਕ ਬੇਟੇ ਤੇ ਬੇਟੀ ਨੇ ਜਨਮ ਲਿਆ ਜੋ ਉੱਚ ਵਿੱਦਿਆ ਗ੍ਰਹਿਣ ਕਰਕੇ ਉੱਚ ਅਹੁਦਿਆਂ ਤੇ ਸੇਵਾਵਾਂ ਨਿਭਾਅ ਰਹੇ ਹਨ | ਮੈਡਮ ਕੁਲਵਿੰਦਰ ਕੌਰ ਸੇਵਾ ਮੁਕਤ ਹੋ ਰਹੇ ਹਨ, ਜਿਸ 'ਤੇ 31 ਮਈ ਨੂੰ ਸਕੂਲ ਸਟਾਫ਼ ਵਲੋਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ | -ਲੁਗਾਣਾ
ਪਿਛਲੀ ਖ਼ਬਰ ਗੜ੍ਹਸ਼ੰਕਰ 'ਚ ਚੌਥਾ ਸਮਰ ਫੁੱਟਬਾਲ ਕੈਂਪ ਅੱਜ ਤੋਂ-ਰਾਏ ਅਗਲੀ ਖ਼ਬਰ ਕੋਚ ਅਲੀ ਹਸਨ ਦੀ ਯਾਦ 'ਚ ਸੈਵਨ-ਏ ਸਾਈਡ ਫੁੱਟਬਾਲ ਟੂਰਨਾਮੈਂਟ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।