29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

18ਵੇਂ ਸੂਫ਼ੀ ਤੇ ਸੱਭਿਆਚਾਰਕ ਮੇਲੇ ਸੰਬੰਧੀ ਪੋਸਟਰ ਜਾਰੀ

ਅਜੀਤ ਡੈਸਕ 30-05-2026
ਦਸੂਹਾ, 29 ਮਈ (ਭੁੱਲਰ)-ਦਰਗਾਹ ਸਈਯਦ ਬਾਬਾ ਪੀਰ ਗਾਜੀ ਨੂੰ ਸਮਰਪਿਤ ਮੁੱਖ ਪ੍ਰਬੰਧਕ ਨਰੋਤਮ ਕੁਮਾਰ ਦੀ ਅਗਵਾਈ ਹੇਠ ਕਰਵਾਏ ਜਾ ਰਹੇ 18ਵੇਂ ਸੂਫੀ ਤੇ ਸੱਭਿਆਚਾਰਕ ਮੇਲੇ ਸੰਬੰਧੀ ਪੋਸਟਰ ਜਾਰੀ ਕੀਤਾ | ਇਸ ਸੰਬੰਧੀ ਮੁੱਖ ਪ੍ਰਬੰਧਕ ਨਰੋਤਮ ਕੁਮਾਰ ਨੇ ਦੱਸਿਆ ਕਿ ਦਰਗਾਹ ਸਈਯਦ ਬਾਬਾ ਪੀਰ ਗਾਜੀ ਦੇ ਸਥਾਨ ਪਿੰਡ ਗੰਭੋਵਾਲ ਵਿਖੇ 7 ਜੂਨ ਨੂੰ ਵਿਸ਼ਾਲ ਸੂਫੀ ਤੇ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਪੰਜਾਬ ਦੇ ਪ੍ਰਸਿੱਧ ਗਾਇਕ ਸਤਵਿੰਦਰ ਬੁੱਗਾ, ਨਿੱਕ ਨਿਸ਼ੂ, ਹਸਨ ਮਾਣਕ, ਅਮਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਗਾਇਕਕਾਰ ਪਹੁੰਚਣਗੇ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਸ ਮੌਕੇ ਵੱਖ-ਵੱਖ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਆਗੂ ਵੀ ਪਹੁੰਚਣਗੇ | ਇਸ ਮੌਕੇ ਪ੍ਰਧਾਨ ਜਗਤਾਰ ਸਿੰਘ, ਸੈਕਟਰੀ ਤੇ ਗਾਇਕ ਨਿੱਕ ਨਿਸ਼ੂ, ਮਾਸਟਰ ਰਣਵੀਰ ਸਿੰਘ, ਕਰਮਜੀਤ ਸਿੰਘ, ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ ਜਰਮਨ, ਲੱਖਾ ਸਿੰਘ, ਸੁਰਿੰਦਰ ਸਿੰਘ, ਗੁਰਜੀਤ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਭਗਵਤੀ ਵਾਸੂਦੇਵਾ, ਪ੍ਰੀਤਪਾਲ ਸਿੰਘ, ਟਿੰਕੂ ਤੋਂ ਇਲਾਵਾ ਹੋਰ ਵੀ ਕਮੇਟੀ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਪਾਮਾ ਗੋਤ ਦੇ ਜਠੇਰਿਆਂ ਦਾ ਮੇਲਾ ਕੱਲ੍ਹ-ਐਡ. ਬਲਵਿੰਦਰ ਸਿੰਘ ਅਗਲੀ ਖ਼ਬਰ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਭੁੱਲਰ ਦੀ ਅਗਵਾਈ ਹੇਠ ਅੱਜ ਕੀਤਾ ਜਾਵੇਗਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।