05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਗਜ਼ਟਿਡ ਐਂਡ ਨਾਨ ਗਜ਼ਟਿਡ ਐਸ.ਸੀ./ਬੀ.ਸੀ. ਵੈੱਲਫੇਅਰ ਫੈਡਰੇਸ਼ਨ ਪੰਜਾਬ ਦਾ ਵਫ਼ਦ ਡੀ. ਪੀ. ਆਈ. ਪੰਜਾਬ ਨੂੰ ਮਿਲਿਆ

ਅਜੀਤ ਡੈਸਕ 17-05-2026
ਪੱਸੀ ਕੰਢੀ, 16 ਮਈ (ਜਗਤਾਰ ਸਿੰਘ ਰਜਪਾਲਮਾ)- ਗਜ਼ਟਿਡ ਐਂਡ ਨਾਨ ਗਜ਼ਟਿਡ ਐੱਸ. ਸੀ./ਬੀ. ਸੀ. ਵੈੱਲਫੇਅਰ ਫੈਡਰੇਸ਼ਨ ਪੰਜਾਬ ਦੇ ਸੂਬਾ ਚੇਅਰਮੈਨ ਜਸਵੀਰ ਸਿੰਘ ਪਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬਾ ਵਾਈਸ ਚੇਅਰਮੈਨ ਬਲਰਾਜ ਕੁਮਾਰ, ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਦੀ ਅਗਵਾਈ ਹੇਠ ਸਟੇਟ ਕਮੇਟੀ ਦਾ ਇੱਕ ਵਫ਼ਦ ਨੇ ਡੀ. ਪੀ. ਆਈ. (ਸੈਕੰਡਰੀ ਸਿੱਖਿਆ) ਸਕੱਤਰ ਸਿੰਘ ਬੱਲ ਨੂੰ ਮਿਲਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਧੁੱਗਾ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਸਟੇਟ ਕਮੇਟੀ ਦੇ ਇਸ ਵਫ਼ਦ ਨੇ ਲੈਕਚਰਾਰਾਂ ਤੋਂ ਪਿ੍ੰਸੀਪਲ ਦੀਆਂ ਤਰੱਕੀਆਂ ਕਰਨ, ਮਾਸਟਰ ਕਾਡਰ ਤੋਂ ਹੈੱਡ ਮਾਸਟਰਾਂ ਦੀਆਂ ਅਤੇ ਲੈਕਚਰਾਰਾਂ ਦੀਆਂ ਤਰੱਕੀਆਂ ਕਰਨ, ਈ. ਟੀ. ਟੀ./ ਜੇ. ਬੀ. ਟੀ. ਤੋਂ ਹੈੱਡ ਟੀਚਰ, ਹੈੱਡ ਟੀਚਰ ਤੋਂ ਸੀ. ਐੱਚ. ਟੀਚਰ, ਸੀ. ਐੱਚ. ਟੀ. ਤੋਂ ਬੀ. ਪੀ. ਈ. ਓ. ਤੋਂ ਹੈੱਡ ਮਾਸਟਰ/ਮਿਸਟਰੈੱਸ, ਈ. ਟੀ. ਟੀ./ਜੇ. ਬੀ. ਟੀ./ ਹੈੱਡ ਟੀਚਰ/ਸੀ.ਐੱਚ. ਟੀ., ਤੋਂ ਮਾਸਟਰ ਕਾਡਰ, 41 61 ਅਧਿਆਪਕਾਂ ਨੂੰ ਨੋਟਿਸ ਦੇ ਕੇ ਸਿੱਖਿਆ ਵਿਭਾਗ ਵਿਚੋਂ ਟਰਮੀਨੇਟ ਕਰਨ ਦੀ ਗੱਲ ਦਾ ਵਿਰੋਧ ਕਰਨ ਸਬੰਧੀ ਅਤੇ ਪ੍ਰਭਾਵਿਤ ਅਧਿਆਪਕਾਂ ਨੂੰ ਰਾਹਤ ਦੇ ਕੇ ਉਨ੍ਹਾਂ ਦੀਆਂ ਸੇਵਾਵਾਂ ਜਾਰੀ ਰੱਖਣ, 2024 ਵਿਚ ਪ੍ਰਮੋਟ ਹੋਏ ਲੈਕਚਰਾਰਾਂ ਨੂੰ ਨਜ਼ਦੀਕੀ ਸਟੇਸ਼ਨ ਤੇ ਬਦਲੀ ਕਰਾਉਣ ਦਾ ਵਿਸ਼ੇਸ਼ ਮੌਕਾ ਦੇਣ, ਵਿਦਿਆਰਥੀ ਦੀਆਂ ਮੁਫ਼ਤ ਕਿਤਾਬਾਂ ਸਮੇਂ ਸਿਰ ਸਕੂਲ ਵਿਚ ਪਹੁੰਚਾਉਣ, ਬਦਲੀਆਂ ਦੇ ਸਮੇਂ ਦੋ ਲਿਸਟਾਂ ਜਾਰੀ ਕਰਨ ਆਦਿ ਵੱਖ-ਵੱਖ ਮਸਲਿਆਂ ਉੱਤੇ ਡੂੰਘਾਈ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ | ਵਫ਼ਦ ਵਲੋਂ ਸਾਂਝੇ ਕੀਤੇ ਗਏ ਉਕਤ ਵੱਖ-ਵੱਖ ਮਸਲਿਆਂ ਉੱਪਰ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕਰਦਿਆਂ ਹੋਇਆਂ ਡੀ. ਪੀ. ਆਈ. (ਸੈਕੰਡਰੀ ਸਿੱਖਿਆ) ਸਕੱਤਰ ਸਿੰਘ ਬੱਲ ਵਲੋਂ ਸਾਰੀਆਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਵਾਇਆ ਗਿਆ | ਇਸ ਮੌਕੇ ਸਤਵੰਤ ਸਿੰਘ ਟੂਰਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਬਲਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਹੁਸ਼ਿਆਰਪੁਰ, ਮਨਜੀਤ ਸਿੰਘ, ਵਿਨੋਦ ਕੁਮਾਰ, ਜੋਗਿੰਦਰ ਪਾਲ ਅਤੇ ਗਿਆਨ ਸਿੰਘ ਵਾਹਦ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਧਾਰਮਿਕ ਪ੍ਰੀਖਿਆ 'ਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸਫ਼ਾਈ ਕਰਮਚਾਰੀ ਯੂਨੀਅਨ ਵਲੋਂ ਮੰਗਾਂ ਦਾ ਹੱਲ ਨਾ ਹੋਣ 'ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।