05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਚਾਹਵਾਨ ਨਿਗਮ ਚੋਣਾਂ ਸਬੰਧੀ ਅਰਜ਼ੀਆਂ ਜ਼ਿਲ੍ਹਾ ਭਾਜਪਾ ਦਫ਼ਤਰ 'ਚ ਦੇਣ-ਨਿਪੁੰਨ ਸ਼ਰਮਾ

ਅਜੀਤ ਡੈਸਕ 17-05-2026
ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਿਪੰੁਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਸ਼ਿਆਰਪੁਰ ਨਗਰ ਨਿਗਮ ਦੇ 50 ਵਾਰਡਾਂ ਲਈ ਹੋਣ ਵਾਲੀਆਂ ਚੋਣਾਂ ਸੰਬੰਧੀ ਪਾਰਟੀ ਦੀ ਸੂਬਾ ਹਾਈਕਮਾਨ ਦੀਆਂ ਹਦਾਇਤਾਂ ਅਨੁਸਾਰ ਪਾਰਟੀ ਵਲੋਂ ਨਿਗਮ ਚੋਣਾਂ ਲੜਨ ਦੇ ਚਾਹਵਾਨ ਵਿਅਕਤੀ ਆਪਣਾ ਵੋਟਰ ਕਾਰਡ ਤੇ ਆਧਾਰ ਕਾਰਡ ਲੈ ਕੇ ਖ਼ੁਦ ਜ਼ਿਲ੍ਹਾ ਭਾਜਪਾ ਦਫ਼ਤਰ ਸ਼ਾਸਤਰੀ ਮਾਰਕੀਟ ਹੁਸ਼ਿਆਰਪੁਰ 'ਚ 17 ਤੇ 18 ਮਈ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਸੂਬਾ ਦਫ਼ਤਰ ਵਲੋਂ ਭੇਜੇ ਗਏ ਫਾਰਮ ਭਰ ਕੇ ਜਮ੍ਹਾਂ ਕਰਵਾਉਣ | ਉਨ੍ਹਾਂ ਕਿਹਾ ਕਿ ਐਸ. ਸੀ. ਤੇ ਓ. ਬੀ. ਸੀ. ਵਾਰਡਾਂ 'ਚ ਚੋਣ ਲੜਨ ਵਾਲੇ ਚਾਹਵਾਨ ਵਿਅਕਤੀ ਆਪਣੇ ਨਾਲ ਜਾਤੀ ਸੰਬੰਧੀ ਸਰਟੀਫਿਕੇਟ ਦੀ ਫ਼ੋਟੋ ਕਾਪੀ ਵੀ ਲੈ ਕੇ ਪਹੁੰਚਣ |
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਸੰਬੰਧੀ ਉਮੀਦਵਾਰਾਂ ਸਮੇਤ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਲਿਆ ਅਸ਼ੀਰਵਾਦ ਅਗਲੀ ਖ਼ਬਰ 'ਆਪ' ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।