05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਕੌਂਸਲ ਗੜ੍ਹਦੀਵਾਲਾ ਲਈ ਕਾਂਗਰਸ ਦੇ 11 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ

ਅਜੀਤ ਡੈਸਕ 17-05-2026
ਗੜ੍ਹਦੀਵਾਲਾ, 16 ਮਈ (ਚੱਗਰ)-ਨਗਰ ਕੌਂਸਲ ਗੜ੍ਹਦੀਵਾਲਾ ਦੀਆਂ 11 ਵਾਰਡਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਕਾਂਗਰਸ ਪਾਰਟੀ ਦੇ 11 ਤੇ 2 ਕਵਰਿੰਗ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਆਰ. ਓ. ਅਮਨਦੀਪ ਸਿੰਘ ਕੋਲ ਦਾਖਲ ਕਰਵਾਏ ਗਏ | ਨਗਰ ਕੌਂਸਲ ਚੋਣਾ ਲੜ ਰਹੇ 11 ਉਮੀਦਵਾਰਾਂ ਦੇ ਨਾਲ ਆਏ ਪ੍ਰਦੇਸ਼ ਕਾਂਗਰਸ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ ਨੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਵੀ ਗੜ੍ਹਦੀਵਾਲਾ ਦੇ ਵੋਟਰ ਕਾਂਗਰਸ ਨੂੰ ਭਾਈ ਬਹੁਮਤ ਨਾਲ ਜਿਤਾਉਣਗੇ | ਉਨ੍ਹਾਂ ਕਿਹਾ ਕਿ ਗੜ੍ਹਦੀਵਾਲਾ ਦੇ ਵਾਰਡ ਨੰਬਰ-1 ਲਈ ਸੁਨੀਤਾ ਚੌਧਰੀ, ਵਾਰਡ ਨੰਬਰ-2 ਲਈ ਸਰੋਜ ਕੁਮਾਰੀ, ਵਾਰਡ ਨੰਬਰ-3 ਲਈ ਪ੍ਰਵੀਨ ਕੁਮਾਰੀ, ਵਾਰਡ ਨੰਬਰ-4 ਲਈ ਹਰਵਿੰਦਰ ਕੁਮਾਰ, ਵਾਰਡ ਨੰਬਰ-5 ਲਈ ਬ੍ਰਹਮਾ ਕੌਰ, ਵਾਰਡ ਨੰਬਰ-6 ਲਈ ਸੋਨੂੰ ਸ਼ੀਹਰਾ, ਵਾਰਡ ਨੰਬਰ-7 ਲਈ ਨੀਸ਼ਾ ਸੇਠ, ਵਾਰਡ ਨੰਬਰ-8 ਲਈ ਜਸਵਿੰਦਰ ਸਿੰਘ, ਵਾਰਡ ਨੰਬਰ-9 ਲਈ ਪ੍ਰਵੀਨ ਲਤਾ, ਵਾਰਡ ਨੰਬਰ 10 ਲਈ ਪੰਕਜ ਕੁਮਾਰ ਅਤੇ ਵਾਰਡ ਨੰਬਰ 11 ਲਈ ਸਰੋਜ ਕੌਰ ਵਲੋਂ ਆਪਣੇ ਕਾਗ਼ਜ਼ ਦਾਖਲ ਕਰਵਾਏ ਗਏ, ਜਦਕਿ ਇਨ੍ਹਾਂ ਦੇ ਨਾਲ ਕਵਰਿੰਗ ਉਮੀਦਵਾਰਾਂ ਦੇ ਵੀ ਕਾਗ਼ਜ਼ ਦਾਖਲ ਕਰਵਾਏ ਹਨ |
ਪਿਛਲੀ ਖ਼ਬਰ 'ਆਪ' ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ ਅਗਲੀ ਖ਼ਬਰ ਨਗਰ ਕੌਂਸਲ ਹਰਿਆਣਾ ਚੋਣਾਂ ਲਈ 43 ਨਾਮਜ਼ਦਗੀਆਂ ਦਾਖ਼ਲ ਹੋਈਆਂ-ਆਰ.ਓ. ਰੁਪਿੰਦਰ ਸਿੰਘ ਪਾਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।