05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਗੜ੍ਹਦੀਵਾਲਾ ਨਗਰ ਕੌਂਸਲ ਚੋਣਾਂ ਲਈ ਸ਼ੋ੍ਰਮਣੀ ਅਕਾਲੀ ਦਲ ਨੇ 7 ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ

ਅਜੀਤ ਡੈਸਕ 17-05-2026
ਗੜ੍ਹਦੀਵਾਲਾ, 16 ਮਈ (ਚੱਗਰ)-ਗੜ੍ਹਦੀਵਾਲਾ ਨਗਰ ਕੌਂਸਲ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ 11 ਵਿਚੋਂ 7 ਵਾਰਡਾਂ ਲਈ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ, ਜਿਨ੍ਹਾਂ ਨੇ ਕਮਲਜੀਤ ਸਿੰਘ ਕੁਲਾਰ ਰਸੂਲਪੁਰ ਦੀ ਅਗਵਾਈ 'ਚ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ | ਇਸ ਮੌਕੇ ਕਮਲਜੀਤ ਸਿੰਘ ਕੁਲਾਰ ਨੇ ਦੱਸਿਆ ਕਿ ਵਾਰਡ ਨੰਬਰ-1 ਤੋਂ ਮਮਤਾ ਰਾਣੀ, ਵਾਰਡ ਨੰਬਰ-2 ਤੋਂ ਕਮਲਜੀਤ ਕੋਰ, ਵਾਰਡ ਨੰਬਰ-4 ਤੋਂ ਭੁਪਿੰਦਰ ਸਿੰਘ, ਵਾਰਡ ਨੰਬਰ-5 ਤੋਂ ਮਮਤਾ ਰਾਣੀ, ਵਾਰਡ ਨੰਬਰ-7 ਤੋਂ ਮਮਤਾ, ਵਾਰਡ ਨੰਬਰ-8 ਤੋਂ ਪੂਰਨ ਸਿੰਘ ਤੇ ਵਾਰਡ ਨੰਬਰ-11 ਤੋਂ ਗੁਰਮੁੱਖ ਸਿੰਘ ਨੇ ਅਕਾਲੀ ਦਲ ਦੇ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ | ਇਸ ਮੌਕੇ ਕੁਲਾਰ ਨੇ ਕਿਹਾ ਕਿ ਇਸ ਵਾਰ ਦੀਆਂ ਨਗਰ ਕੌਂਸਲ ਦੀਆਂ ਚੋਣਾਂ 'ਚ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ | ਇਸ ਮੌਕੇ ਸਿਮਰਜੀਤ ਸਿੰਘ ਅਟਵਾਲ, ਇੰਦਰਜੀਤ ਸਿੰਘ ਕੰਗ, ਵਰਿੰਦਰ ਗੋਇਲ ਗੁਪਤਾ, ਲਖਵਿੰਦਰ ਸਿੰਘ ਰਿਆੜ, ਬਲਵਿੰਦਰ ਸਿੰਘ ਚਿੱਪੜਾ, ਹਰਵਿੰਦਰ ਸਿੰਘ ਸਮਰਾ, ਸਰਪੰਚ ਸੰਜੀਵ ਸਿੰਘ ਕੋਈ, ਦਲਜੀਤ ਸਿੰਘ ਬਾਠ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਕੌਂਸਲ ਹਰਿਆਣਾ ਚੋਣਾਂ ਲਈ 43 ਨਾਮਜ਼ਦਗੀਆਂ ਦਾਖ਼ਲ ਹੋਈਆਂ-ਆਰ.ਓ. ਰੁਪਿੰਦਰ ਸਿੰਘ ਪਾਬਲਾ ਅਗਲੀ ਖ਼ਬਰ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਦੇ ਨਾਮਜ਼ਦਗੀ ਪੇਪਰ ਖੋਹੇ ਹਲਕਾ ਇੰਚਾਰਜ ਲਾਲੀ ਨੇ ਸੱਤਾਧਾਰੀ ਧਿਰ ਤੇ ਪ੍ਰਸ਼ਾਸਨ ਖ਼ਿਲਾਫ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।