28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਡੀ. ਏ. ਵੀ. ਸਕੂਲ ਦੇ ਬੱਚਿਆਂ ਦੀਆਂ ਫ਼ੀਸਾਂ ਲਈ ਮਹਿੰਦਰੂ ਪਰਿਵਾਰ ਵਲੋਂ 21 ਹਜ਼ਾਰ ਦੀ ਰਾਸ਼ੀ ਭੇਟ

ਅਜੀਤ ਡੈਸਕ 18-04-2026
ਟਾਂਡਾ ਉੜਮੁੜ, 17 ਅਪ੍ਰੈਲ (ਭਗਵਾਨ ਸਿੰਘ ਸੈਣੀ)-ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਉੜਮੁੜ ਟਾਂਡਾ ਵਿਚ ਪ੍ਰਭਾ ਰਾਣੀ ਮਹਿੰਦਰੂ ਪਤਨੀ ਸਵਰਗਵਾਸੀ ਦੌਲਤ ਰਾਮ ਮਹਿੰਦਰੂ ਅਤੇ ਮਾਤਾ ਬਲਰਾਜ ਮਹਿੰਦਰੂ ਦੇ ਪਰਿਵਾਰ ਵਲੋਂ ਸਕੂਲ ਅਤੇ ਜ਼ਰੂਰਤਮੰਦ ਵਿਦਿਆਰਥੀਆਂ ਲਈ 21,000 ਦੀ ਰਕਮ ਜ਼ਰੂਰਤਮੰਦ ਵਿਦਿਆਰਥੀਆਂ ਦੀ ਫ਼ੀਸ ਲਈ ਦਾਨ ਕੀਤੀ ਗਈ, ਜਿਸ ਨਾਲ ਕਈ ਬੱਚਿਆਂ ਦੀ ਪੜ੍ਹਾਈ ਵਿਚ ਆ ਰਹੀਆਂ ਰੁਕਾਵਟਾਂ ਦੂਰ ਹੋਣਗੀਆਂ | ਇਸ ਤੋਂ ਇਲਾਵਾ ਲਗਭਗ 5,000 ਮੁੱਲ ਦਾ ਜ਼ਰੂਰੀ ਸਮਾਨ ਵੀ ਸਕੂਲ ਨੂੰ ਭੇਟ ਕੀਤਾ ਗਿਆ | ਇਸ ਉੱਤਮ ਉਪਰਾਲੇ ਵਿਚ ਰਾਮ ਮਹਿੰਦਰੂ ਅਤੇ ਵਿਕਾਸ ਮਹਿੰਦਰੂ ਵੱਲੋਂ ਵੀ ਜ਼ਰੂਰਤਮੰਦ ਵਿਦਿਆਰਥੀਆਂ ਲਈ ਸਟੇਸ਼ਨਰੀ ਸਮਗਰੀ ਦਾਨ ਕੀਤੀ ਗਈ | ਸਕੂਲ ਪ੍ਰਬੰਧਨ ਵਲੋਂ ਇਸ ਉਪਰਾਲੇ ਲਈ ਮਹਿੰਦਰੂ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਹਰਦੀਪ ਖੁੱਡਾ ਸਰਪ੍ਰਸਤ, ਲੋਕ ਇਨਕਲਾਬ ਮੰਚ, ਸਕੂਲ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸੁਰੇਸ਼ ਜੈਨ, ਅਸ਼ੋਕ ਬਹਿਲ ਉਪ-ਪ੍ਰਧਾਨ, ਸਤੀਸ਼ ਚੱਢਾ ਮੈਂਬਰ ਅਤੇ ਸੁਭਾਸ਼ ਸ਼ਰਮਾ ਮੈਂਬਰ ਮੌਜੂਦ ਸਨ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਕੰਵਲਜੀਤ ਸ਼ਰਮਾ ਅਤੇ ਮੈਨੇਜਮੈਂਟ ਕਮੇਟੀ ਵਲੋਂ ਪ੍ਰਭਾ ਰਾਣੀ ਮਹਿੰਦਰੂ ਤੇ ਮਹਿੰਦਰੂ ਪਰਿਵਾਰ ਦੇ ਇਸ ਸਰਾਹਣਯੋਗ ਯੋਗਦਾਨ ਨੂੰ ਸਮਾਜ ਲਈ ਇੱਕ ਪ੍ਰੇਰਣਾਦਾਇਕ ਕਦਮ ਦੱਸਿਆ ਗਿਆ |
ਪਿਛਲੀ ਖ਼ਬਰ ਐੱਸ. ਪੀ. ਐੱਨ. ਕਾਲਜ 'ਚ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਵਾਇਆ ਅਗਲੀ ਖ਼ਬਰ ਮੁਕੇਰੀਆਂ ਹਾਈਡਲ ਨਹਿਰ ਦੇ ਖਸਤਾ ਹਾਲਤ ਪੁਲ ਦਾ ਐੱਸ. ਡੀ. ਐੱਮ. ਵਲੋਂ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।