10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸਵ. ਪਿ੍ੰ. ਸਤਪਾਲ ਸੇਲ ਨੂੰ ਸ਼ਰਧਾ ਦੇ ਫੁੱਲ ਭੇਟ

ਅਜੀਤ ਡੈਸਕ 13-04-2026
ਤਲਵਾੜਾ, 12 ਅਪ੍ਰੈਲ (ਮਨੀਸ਼ਾ ਮਹਿਤਾ)-ਕੰਢੀ ਖੇਤਰ ਦੀ ਮਹਾਨ ਸ਼ਖ਼ਸੀਅਤ, ਉੱਘੇ ਸਿੱਖਿਆ ਸ਼ਾਸਤਰੀ ਅਤੇ ਦਾਨਵੀਰ ਸੇਵਾ ਮੁਕਤ ਪਿ੍ੰਸੀਪਲ ਸਤਪਾਲ ਸੇਲ (87) ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੇ ਨਮਿੱਤ ਰੱਖੇ ਗਏ ਸ੍ਰੀ ਪਾਠ ਦੇ ਭੋਗ, ਰਸਮ ਪਗੜੀ ਅਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਨਿਵਾਸ ਸਥਾਨ ਮੇਨ ਬਾਜ਼ਾਰ ਦਾਤਾਰਪੁਰ ਵਿਖੇ ਸੰਪੰਨ ਹੋਈ | ਸਵ. ਪਿ੍ੰ. ਸਤਪਾਲ ਸੇਲ ਨੂੰ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ, ਸਾਬਕਾ ਕੇਂਦਰੀ ਮੰਤਰੀ ਸ਼ੰਤੋਸ਼ ਚੌਧਰੀ, ਸਿੱਖਿਆ ਸ਼ਾਸਤਰੀ ਡਾ. ਸਤਪਾਲ ਸ਼ਾਸਤਰੀ, ਸੇਵਾ ਮੁਕਤ ਪਿ੍ੰ. ਕੇ. ਕੇ. ਕਸ਼ਯਪ, ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ, ਸੀਨੀਅਰ ਪੱਤਰਕਾਰ ਡੀ. ਸੀ ਭਾਰਦਵਾਜ ਅਤੇ ਸੀਨੀਅਰ ਪੱਤਰਕਾਰ ਸੁਦਰਸ਼ਨ ਵਸ਼ਿਸ਼ਟ ਹਾਜੀਪੁਰ ਨੇ ਆਪਣੇ-ਆਪਣੇ ਸ਼ਰਧਾ ਸੁਮਨ ਭੇਟ ਕਰਦਿਆਂ ਕਿਹਾ ਕਿ ਉਹ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ | ਐਡ. ਘੁੰਮਣ ਨੇ ਕਿਹਾ ਕਿ ਸਵ. ਸਤਪਾਲ ਸੇਲ ਦੀ ਯਾਦ 'ਚ ਇੱਕ ਦਾਤਾਰਪੁਰ ਵਿਖੇ ਯਾਦਗਾਰ ਬਣਾਈ ਜਾਵੇਗੀ | ਇਸ ਮੌਕੇ ਸਰਪੰਚ ਦਾਤਾਰਪੁਰ ਪ੍ਰਭਾਤ ਹੈਪੀ, ਵਿਨੈ ਠਾਕੁਰ, ਸਾਬਕਾ ਸੰਮਤੀ ਮੈਂਬਰ ਅਨਿਲ ਬਿੱਟੂ, ਸੀਨੀਅਰ ਕਾਂਗਰਸ ਨੇਤਾ ਮੁਨੀਸ਼ ਚੱਢਾ, ਕਾਂਗਰਸੀ ਆਗੂ ਤਿਰਲੋਕ ਸਾਹੀ, ਮੈਨੇਜਰ ਯਾਦਵਿੰਦਰ ਕੰਵਰ, ਵਿਨੋਦ ਵਿਹਾਲ ਦਸੂਹਾ, ਠਾਕੁਰ ਬਲਦੇਵ ਸਿੰਘ, ਡਾ. ਧਰੁੱਵ ਸਿੰਘ ਸਾਬਕਾ ਪ੍ਰਧਾਨ ਨਗਰ ਪੰਚਾਇਤ ਤਲਵਾੜਾ, ਸਾਬਕਾ ਸੰਮਤੀ ਮੈਂਬਰ ਕੈ. ਰਵਿੰਦਰ ਸ਼ਰਮਾ, ਰਾਜੀਵ ਸ਼ਰਮਾ ਕਾਂਗਰਸੀ ਨੇਤਾ, ਪੰਡਿਤ ਜੈ ਸ਼ੰਕਰ ਸ਼ਾਸਤਰੀ, ਸੁਰਿੰਦਰ ਪੱਪੀ, ਸੇਵਾ ਮੁਕਤ ਮੁੱਖ ਅਧਿਆਪਕ ਅਸ਼ੋਕ ਸ਼ਰਮਾ, ਐਡ. ਰਿਸੇਤ ਕਸ਼ਯਪ, ਮਹੇਸ਼ ਮਹਿਤਾ, ਰਵਿਨੰਦਨ ਲਵਲੀ, ਉਮੇਸ਼ ਪਠਾਨੀਆ, ਪਵਨ ਮਹਿਤਾ, ਮੌਂਟੀ ਸ਼ਰਮਾ, ਯੋਤੀ ਸ਼ਰਮਾ, ਮੋਨੂੰ ਪਠਾਨੀਆ, ਰਾਕੇਸ਼ ਮਹਿਤਾ ਬਹਿ ਲੱਖਣ, ਪਿ੍ੰ. ਦੀਪਕ ਸ਼ਰਮਾ, ਮੋਨੂੰ ਸ਼ਰਮਾ, ਮਦਨ ਸੇਲ, ਹਰਿ ਉਮ ਸੇਲ, ਡਾ. ਪ੍ਰਤੀਕ ਸ਼ਰਮਾ, ਰਾਜਿੰਦਰ ਪ੍ਰਸ਼ਾਦ ਸ਼ਰਮਾ, ਪੰਕਜ ਸ਼ਰਮਾ, ਸੇਵਾ ਮੁਕਤ ਪਿ੍ੰ. ਸੰਜੀਵ ਠਾਕੁਰ, ਉਮੇਸ਼ ਕੁਮਾਰ, ਦੀਪਕ ਸ਼ਰਮਾ, ਸੁਭਾਸ਼ ਕੁਮਾਰ, ਠਾ. ਪਵਨ ਲੈਕਚਰਾਰ, ਗੁਰਸ਼ਰਨ ਸਿੰਘ, ਮੈਡਮ ਕਿਰਨ ਬਾਲਾ, ਸਰਜੀਵਨ ਕੁਮਾਰੀ, ਜਤਿੰਦਰ ਸਿੰਘ, ਸੰਜੀਵ ਕਪਿਲ, ਬਚਿੱਤਰ ਸਿੰਘ, ਨਰੇਸ਼ ਮਿੱਢਾ, ਲੇਖਕ ਮਹਿਤਾ, ਬਜ਼ੁਰਗ ਨੇਤਾ ਡਾ. ਸੁਦਰਸ਼ਨ ਚੌਹਾਨ, ਮੈਨੇਜਰ ਰਾਕੇਸ਼ ਸ਼ਰਮਾ, ਸੰਜੂ ਚੌਹਾਨ, ਵਿਪਨ ਚੰਦ ਭਾਖਨ ਨਿਊਜ਼ ਪੇਪਰ ਏਜੰਟ, ਰੋਹਿਤ ਮਿੱਕੀ ਡੋਗਰਾ, ਲੈਕ. ਯੋਗੇਸ਼ ਸ਼ਰਮਾ, ਉਮੇਸ਼ ਸ਼ਰਮਾ (ਪੁੱਤਰ), ਗੀਤਾ ਸ਼ਰਮਾ (ਸਪੁੱਤਰੀ), ਮੁਨੀਸ਼ਾ ਸ਼ਰਮਾ, ਪ੍ਰਵੀਨ ਸ਼ਰਮਾ (ਨੂੰਹ) ਆਦਿ ਤੋਂ ਇਲਾਵਾ ਧਾਰਮਿਕ, ਸਮਾਜਿਕ, ਰਾਜਨੀਤਿਕ, ਵਿੱਦਿਅਕ ਅਦਾਰਿਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਸਟਾਫ਼ ਮੈਂਬਰਜ਼ ਅਤੇ ਵੱਡੀ ਗਿਣਤੀ 'ਚ ਦਾਤਾਰਪੁਰ ਖੇਤਰ ਨਿਵਾਸੀ ਹਾਜ਼ਰ ਸਨ | ਮੰਚ ਦਾ ਸੰਚਾਲਨ ਸੁਦਰਸ਼ਨ ਵਸ਼ਿਸ਼ਟ ਨੇ ਬਾਖ਼ੂਬੀ ਨਿਭਾਇਆ |
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਐਥਲੀਟ ਤੇ ਜੂਡੋ ਖਿਡਾਰਨ ਇੰਦਰਜੀਤ ਕੌਰ ਦਾ ਸਨਮਾਨ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਵਿਸਾਖੀ ਦਾ ਪੁਰਬ ਸ਼ਾਨੋ-ਸ਼ੌਕਤ ਨਾਲ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।