11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪ੍ਰਧਾਨ ਆਸ਼ੂ ਅਰੋੜਾ ਨੇ ਬੱਸ ਸੈਲਟਰ ਦੇ ਨਿਰਮਾਣ ਕਾਰਜ ਦਾ ਰੱਖਿਆ ਨੀਂਹ ਪੱਥਰ

ਅਜੀਤ ਡੈਸਕ 13-04-2026
ਤਲਵਾੜਾ, 12 ਅਪ੍ਰੈਲ (ਮਨੀਸ਼ਾ ਮਹਿਤਾ)- ਤਲਵਾੜਾ ਦੇ ਸੈਕਟਰ ਤਿੰਨ ਵਿਖੇ ਨਗਰ ਪੰਚਾਇਤ ਤਲਵਾੜਾ ਵਲੋਂ ਬੱਸ ਸੈਲਟਰ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿਸ ਦਾ ਰੱਸਮੀ ਨੀਂਹ ਪੱਥਰ ਨਗਰ ਪੰਚਾਇਤ ਤਲਵਾੜਾ ਦੇ ਪ੍ਰਧਾਨ ਸ੍ਰੀ ਹਰਸ ਕੁਮਾਰ ਆਸ਼ੂ ਅਰੋੜਾ ਨੇ ਰੱਖਿਆ | ਪ੍ਰਧਾਨ ਅਰੋੜਾ ਨੇ ਬਾਅਦ 'ਚ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ ਦੀ ਯੋਗ ਰਹਿਨੁਮਾਈ ਹੇਠ ਇਹ ਨਿਰਮਾਣ ਕਾਰਜ ਆਰੰਭ ਕੀਤਾ ਜਾ ਰਿਹਾ ਹੈ | ਇਸ ਬੱਸ ਸੈਲਟਰ ਦੇ ਨਿਰਮਾਣ ਤੇ ਲਗਭਗ ਪੰਜ ਲੱਖ ਰੁਪਏ ਖਰਚ ਆਉਣਗੇ |
ਉਨ੍ਹਾਂ ਕਿਹਾ ਕਿ ਵਿਧਾਇਕ ਐਡ. ਘੁੰਮਣ ਦੇ ਆਸ਼ੀਰਵਾਦ ਸਦਕਾ ਨਗਰ ਪੰਚਾਇਤ ਤਲਵਾੜਾ ਦੇ ਸਾਰੇ ਹੀ ਵਰਡਾਂ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਅੰਕੁਸ਼ ਸੂਦ ਮੀਤ ਪ੍ਰਧਾਨ, ਪ੍ਰਧੀਪ ਸਰਫੀ ਐੱਮ. ਸੀ, ਪਿ੍ੰਸ ਗਿੱਲ ਐਮ. ਸੀ, ਐੱਮ. ਸੀ. ਕਲਾਵਤੀ, ਬਲਾਕ ਪ੍ਰਧਾਨ ਵਿਕਰਾਂਤ ਯੋਤੀ, ਯੋਤੀ ਸ਼ਰਮਾ, ਦਕਸ਼, ਜਿੰਦਲ, ਸੁਭਮ ਪਰਮਾਰ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਨਾਮ ਅਭਿਆਸ ਕਮਾਈ ਸਮਾਗਮ ਸਮਾਪਤ ਅਗਲੀ ਖ਼ਬਰ ਡੀ. ਏ. ਵੀ. ਕਾਲਜ 'ਚ ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਵਸ ਸੰਬੰਧੀ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।