09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਅਕਾਲ ਅਕੈਡਮੀ ਖੇੜਾ ਵਿਖੇ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 12-04-2026
ਮਾਹਿਲਪੁਰ, 11 ਅਪ੍ਰੈਲ (ਰਜਿੰਦਰ ਸਿੰਘ)-ਅਕਾਲ ਅਕੈਡਮੀ ਖੇੜਾ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ , ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਨਵੇਂ ਸੈਸ਼ਨ ਦੀ ਅਰੰਭਤਾ ਮੌਕੇ ਪਿ੍ੰ ਮਨਦੀਪ ਕੌਰ ਦੀ ਅਗਵਾਈ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੈਂਬਰ , ਬੱਚਿਆਂ ਤੇ ਸਟਾਫ਼ ਵਲੋਂ ਸ੍ਰੀ ਸਹਿਜ ਸਾਹਿਬ ਪਾਠ ਦੇ ਭੋਗ ਪਾਏ ਗਏ | ਉਪਰੰਤ ਸਕੂਲ ਦੇ ਵਿਦਿਆਰਥਣ ਅਮਨਜੋਤ ਕੌਰ, ਭਵਨੂਰ ਕੌਰ ਤੇ ਕਰਮਨਜੀਤ ਕੌਰ ਵਲੋਂ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਗਿਆ | ਇਸ ਮੌਕੇ ਪਿ੍ੰ ਮਨਦੀਪ ਕੌਰ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ 'ਤੇ ਚਾਨਣਾਂ ਪਾਉਂਦੇ ਹੋਏ ਗੁਰਬਾਣੀ ਨਾਲ ਜੁੜਨ ਦਾ ਉਪਦੇਸ਼ ਦਿੱਤਾ | ਇਸ ਮੌਕੇ ਪ੍ਰਭਜੋਤ ਸਿੰਘ, ਅਮਨਦੀਪ ਕੌਰ ਗਿੱਲ, ਮਨਦੀਪ ਕੌਰ, ਪ੍ਰਭਜੋਤ ਕੌਰ, ਅਮਨਦੀਪ ਕੌਰ ਬਰਿਆ, ਸੰਦੀਪ ਧਾਮੀ, ਨਵਪ੍ਰੀਤ ਕੌਰ, ਸੁਖਜੀਤ ਕੌਰ, ਹਰਪ੍ਰੀਤ ਕੌਰ, ਦਿਕਸਾ, ਕਰੀਨਾ, ਦਲਜੀਤ ਕੌਰ, ਤਰਨਜੀਤ ਕੌਰ, ਰਮਨਦੀਪ ਕੌਰ, ਜਸਪ੍ਰੀਤ ਕੌਰ,ਆਂਚਲ ਕੁਮਾਰੀ , ਗੁਰਦੀਪ ਸਿੰਘ, ਜਸਕਰਨ ਸਿੰਘ, ਗੁਰਪ੍ਰੀਤ ਕੌਰ, ਮੰਨਥਨ ਸੰਧੂ, ਬੱਚਿਆਂ ਦੇ ਮਾਪੇ ਸਮੇਤ ਸਮੂਹ ਸਟਾਫ਼ ਹਾਜ਼ਰ ਸਨ |
ਪਿਛਲੀ ਖ਼ਬਰ ਲਿਵਾਸਾ ਹਸਪਤਾਲ ਹੁਸ਼ਿਆਰਪੁਰ ਵਲੋਂ ਮੂਵਮੈਂਟ ਡਿਸਆਰਡਰ ਕਲੀਨਿਕ ਦੀ ਸ਼ੁਰੂਆਤ ਅਗਲੀ ਖ਼ਬਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦਾ ਵਿੱਦਿਅਕ ਤੇ ਧਾਰਮਿਕ ਟੂਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।