09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਪਿੰਡ ਸੀਪਰੀਆਂ ਵਿਖੇ 5 ਪਰਿਵਾਰ ਭਾਜਪਾ 'ਚ ਸ਼ਾਮਿਲ

ਅਜੀਤ ਡੈਸਕ 12-04-2026
ਤਲਵਾੜਾ, 11 ਅਪ੍ਰੈਲ (ਮਨੀਸ਼ਾ ਮਹਿਤਾ)-ਪਿੰਡ ਸੀਪਰੀਆਂ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਿੰਡ ਦੇ ਪ੍ਰਮੁੱਖ 5 ਪਰਿਵਾਰ ਆਪਣੇ ਸੈਂਕੜੇ ਸਾਥੀਆਂ ਤੇ ਰਿਸ਼ਤੇਦਾਰਾਂ ਸਮੇਤ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ | ਪਿੰਡ ਸੀਪਰੀਆਂ ਵਿਖੇ ਇਕ ਸਮਾਗਮ ਦੌਰਾਨ ਸੀਨੀਅਰ ਭਾਜਪਾ ਨੇਤਾ ਸੁਸ਼ੀਲ ਕੁਮਾਰ ਪਿੰਕੀ ਸਾਬਕਾ ਮੈਂਬਰ ਭਾਜਪਾ ਕਾਰਜਕਾਰਨੀ ਪੰਜਾਬ ਨੇ ਸੂਬੇਦਾਰ ਨਾਨਕ ਸਿੰਘ, ਪੂਰਨ ਸਿੰਘ, ਸਾਬਕਾ ਸਰਪੰਚ ਸੋਮਰਾਜ, ਕੈਪਟਨ ਪਵਨ ਕੁਮਾਰ ਤੇ ਵਿਵੇਕ ਕੁਮਾਰ ਦਾ ਉਨ੍ਹਾਂ ਦੇ ਪਰਿਵਾਰਾਂ ਸਾਥੀਆਂ ਤੇ ਰਿਸ਼ਤੇਦਾਰਾਂ ਦਾ ਕਾਂਗਰਸ ਛੱਡ ਕੇ ਭਾਜਪਾ ਵਿੱਚ ਆਉਣ 'ਤੇ ਨਿੱਘਾ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਸਦਾ ਲਈ ਅਲਵਿਦਾ ਆਖ ਕੇ ਆਏ ਸਮੂਹ ਪਰਿਵਾਰਾਂ ਨੂੰ ਭਾਰਤੀ ਜਨਤਾ ਪਾਰਟੀ ਵਿਚ ਪੂਰਾ ਸਤਿਕਾਰ ਦਿੱਤਾ ਜਾਵੇਗਾ | ਇਸ ਮੌਕੇ ਮੰਡਲ ਪ੍ਰਧਾਨ ਕੈਪਟਨ ਨਰੇਸ਼, ਸੰਮਤੀ ਮੈਂਬਰ ਅਨੀਤਾ ਦੇਵੀ, ਸਾਬਕਾ ਪ੍ਰਧਾਨ ਨਗਰ ਪੰਚਾਇਤ ਤਲਵਾੜਾ ਡਾਕਟਰ ਧਰੂਬ ਸਿੰਘ, ਸਾਬਕਾ ਮੰਡਲ ਪ੍ਰਧਾਨ ਪ੍ਰੇਮ ਚੌਧਰੀ, ਅਨਿਲ ਸ਼ਰਮਾ ਸਿੰਘਪੁਰ, ਰਜੇਸ਼ ਠਾਕੁਰ, ਸਾਬਕਾ ਸਰਪੰਚ ਸੁਰਿੰਦਰ ਰਿੰਕੂ, ਸਰਪੰਚ ਰਜਨੀਸ਼ ਰਿੰਪੀ, ਵਿਪਨ ਠਾਕਰ ਸਰਪੰਚ ਸਵਾਰ ਤੇ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਬਾਵਾ ਸਿੰਘ ਵਲੋਂ ਕੰਨਿਆ ਵਿਦਿਆਲਿਆ ਸਕੂਲ ਲਈ 11 ਹਜ਼ਾਰ ਦਾ ਯੋਗਦਾਨ ਅਗਲੀ ਖ਼ਬਰ ਡਾ. ਤਜਿੰਦਰਪਾਲ ਸਿੰਘ ਨੇ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।