09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਬੀ.ਬੀ.ਐਮ.ਬੀ. ਨੇ ਪਿੰਡ ਭੇੜਾ ਵਿਚ 17 ਸੋਲਰ ਐਲ.ਈ.ਡੀ. ਸਟਰੀਟ ਲਾਈਟਾਂ ਲਗਾਈਆਂ

ਅਜੀਤ ਡੈਸਕ 12-04-2026
ਤਲਵਾੜਾ, 11 ਅਪ੍ਰੈਲ (ਐੱਚ.ਐੱਸ.ਮਿੱਠੂ)- ਬੀ.ਬੀ.ਐਮ.ਬੀ. ਵਲੋਂ ਪੌਂਗ ਡੈਮ ਦੀਆਂ ਸੀ.ਐੱਸ.ਆਰ ਗਤੀਵਿਧੀਆਂ ਦੇ ਤਹਿਤ ਪਿੰਡ ਭੇੜਾ ਵਿਚ 17 ਸੋਲਰ ਐਲ.ਈ.ਡੀ. ਸਟਰੀਟ ਲਾਈਟਾਂ ਸਥਾਪਤ ਕੀਤੀਆਂ ਗਈਆਂ ਹਨ | ਇਹ ਲਾਈਟਾਂ ਪਿੰਡ ਭੇਰਾ ਰੋਡ 'ਤੇ ਲਗਾਈਆਂ ਗਈਆਂ ਹਨ, ਜਿਸ ਨਾਲ ਸਥਾਨਕ ਵਸਨੀਕਾਂ ਨੂੰ ਰਾਤ ਦੇ ਸਮੇਂ ਵਧੀਆ ਰੌਸ਼ਨੀ ਅਤੇ ਸੁਰੱਖਿਆ ਦੀ ਸਹੂਲਤ ਪ੍ਰਾਪਤ ਹੋਵੇਗੀ | ਇਨ੍ਹਾਂ ਸੋਲਰ ਸਟਰੀਟ ਲਾਈਟਾਂ ਦਾ ਉਦਘਾਟਨ ਸਮਾਰੋਹ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ | ਇਸ ਮੌਕੇ ਉਪ ਮੁੱਖ ਇੰਜੀਨੀਅਰ ਵਿਮਲ ਕੁਮਾਰ ਮੀਣਾ, ਉਪ ਮੁੱਖ ਇੰਜੀਨੀਅਰ ਪੋਂਗ ਡੈਮ ਸਰਕਲ ਮਨਵੀਨ ਚੌਧਰੀ, ਕਾਰਜਕਾਰੀ ਇੰਜੀਨੀਅਰ ਹਰਪ੍ਰੀਤ ਸਿੰਘ, ਵਿਨੈ ਕੁਮਾਰ ਕੁਟਲੇਰੀਆ ਸਮੇਤ ਹੋਰ ਬੀਬੀਐਮਬੀ ਅਧਿਕਾਰੀਆਂ ਤੇ ਪਿੰਡ ਭੇੜਾ ਦੇ ਪਿੰਡ ਵਾਸੀਆਂ ਨੇ ਭਾਗ ਲਿਆ | ਇਹ ਮੰਗ ਪਿੰਡ ਵਾਸੀਆਂ ਵਲੋਂ ਕਾਫ਼ੀ ਸਮੇਂ ਤੋਂ ਕੀਤੀ ਜਾ ਰਹੀ ਸੀ ਜਿਵੇਂ ਹੀ ਇਹ ਮਾਮਲਾ ਮੁੱਖ ਇੰਜੀਨੀਅਰ ਪੋਂਗ ਡੈਮ ਰਾਕੇਸ਼ ਕੁਮਾਰ ਗੁਪਤਾ ਦੇ ਧਿਆਨ ਵਿਚ ਆਇਆ | ਉਨ੍ਹਾਂ ਨੇ ਵਿਸ਼ੇਸ਼ ਯਤਨ ਕਰਕੇ ਇਸ ਪ੍ਰਸਤਾਵ ਨੂੰ ਬੀ.ਬੀ.ਐਮ.ਬੀ. ਬੋਰਡ ਦਫ਼ਤਰ ਤੋਂ ਮਨਜ਼ੂਰੀ ਦਿਵਾਈ, ਜਿਸ ਨਾਲ ਇਹ ਕਾਰਜ ਸੰਭਵ ਹੋ ਸਕਿਆ | ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਬੀ.ਬੀ.ਐਮ.ਬੀ. ਵਲੋਂ ਹਰ ਸਾਲ ਸੀ.ਐਸ.ਆਰ. ਗਤੀਵਿਧੀਆਂ ਰਾਹੀਂ ਜਨਹਿਤ ਵਿਚ ਇਸ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਹਨ, ਜਿਸ ਨਾਲ ਸਥਾਨਕ ਲੋਕਾਂ ਨੂੰ ਸਿੱਧਾ ਲਾਭ ਮਿਲਦਾ ਹੈ | ਸਮਾਰੋਹ ਦੌਰਾਨ ਕਰਨਲ ਰਾਹੁਲ ਹਰਚੰਦ ਆਪਣੇ ਪਿਤਾ, ਪਿੰਡ ਦੇ ਸਰਪੰਚ ਅਤੇ ਹੋਰ ਗ੍ਰਾਮੀਣਾਂ ਨਾਲ ਮੌਜੂਦ ਰਹੇ | ਉਨ੍ਹਾਂ ਨੇ ਬੀ.ਬੀ.ਐਮ.ਬੀ. ਪ੍ਰਸ਼ਾਸਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਕ ਸ਼ਲਾਘਾਯੋਗ ਅਤੇ ਜਨਹਿੱਤਕਾਰੀ ਪਹਿਲ ਹੈ, ਜਿਸ ਨਾਲ ਪਿੰਡ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ | ਉਨ੍ਹਾਂ ਨੇ ਖ਼ਾਸ ਤੌਰ 'ਤੇ ਮੁੱਖ ਇੰਜੀਨੀਅਰ ਰਾਕੇਸ਼ ਗੁਪਤਾ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ |
ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਰਿਟਾ. ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਹੋਈ ਅਗਲੀ ਖ਼ਬਰ ਬਾਬਾ ਨੰਦ ਲਾਲ ਸਕੂਲ ਸਹੌੜਾ ਡਡਿਆਲ ਦਾ ਨਤੀਜਾ ਸੌ ਫ਼ੀਸਦੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।