07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਸਰਕਾਰ ਤੋਂ ਮੰਗਾਂ ਤੁਰੰਤ ਹੱਲ ਕਰਨ ਦੀ ਕੀਤੀ ਮੰਗ

ਅਜੀਤ ਡੈਸਕ 12-04-2026
ਹੁਸ਼ਿਆਰਪੁਰ, 11 ਅਪ੍ਰੈਲ (ਬਲਜਿੰਦਰਪਾਲ ਸਿੰਘ)-ਸੰਘਰਸ਼ਸ਼ੀਲ ਅਧਿਆਪਕ ਯੂਨੀਅਨਾਂ ਵਲੋਂ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਦੇ ਨਿਵਾਸ ਵੱਲ ਕੀਤੇ ਜਾਣ ਵਾਲੇ 'ਵਾਅਦਾ-ਖਿਲਾਫੀ ਮਾਰਚ' 'ਚ ਭਾਗ ਲੈਣ ਲਈ ਹੁਸ਼ਿਆਰਪੁਰ ਤੋਂ ਅਧਿਆਪਕਾਂ ਦਾ ਜਥਾ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ਼.) ਦਾ ਜਥਾ ਸੂਬਾ ਸੰਯੁਕਤ ਸਕੱਤਰ ਮੁਕੇਸ਼ ਗੁਜਰਾਤੀ, ਜ਼ਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ, ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਪੰਜਾਬ (ਪੀ.ਪੀ.ਪੀ.ਐੱਫ਼.) ਦੇ ਦੋਆਬਾ ਜੋਨ ਦੇ ਕਨਵੀਨਰ ਇੰਦਰ ਸੁਖਦੀਪ ਸਿੰਘ ਓਢਰਾ, ਜੁਆਇੰਟ ਸਕੱਤਰ ਪ੍ਰਵੀਨ ਸ਼ੇਰਪੁਰ ਅਤੇ ਮੀਤ ਪ੍ਰਧਾਨ ਰਜਿੰਦਰ ਹੇਜਮਾਂ ਆਦਿ ਆਗੂਆਂ ਦੀ ਅਗਵਾਈ ਹੇਠ ਸੰਗਰੂਰ ਲਈ ਰਵਾਨਾ ਹੋਇਆ | ਰਵਾਨਾ ਹੋਣ ਸਮੇਂ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਅਧਿਆਪਕਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਵਿਧਾਨ ਸਭਾ ਦੇ ਸੈਸ਼ਨ 'ਚ ਉਹ ਟੈੱਟ ਖ਼ਿਲਾਫ਼ ਮਤਾ ਪਾਸ ਕਰਨਗੇ ਅਤੇ ਨਾਲ ਹੀ ਇਸ ਸੰਬੰਧੀ ਸੁਪਰੀਮ ਕੋਰਟ 'ਚ ਰੀਵਿਊ ਪਟੀਸ਼ਨ ਦਾਇਰ ਕਰਨਗੇ, ਪਰ ਸਰਕਾਰ ਨੇ ਇਸ ਸਬੰਧੀ ਕੁੱਝ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਕਰੇ | ਇਸ ਮੌਕੇ ਮਨਜੀਤ ਸਿੰਘ ਬਾਬਾ, ਰੇਸ਼ਮ ਸਿੰਘ ਧੁੱਗਾ, ਵਰਿੰਦਰ ਸੈਣੀ, ਬਲਜਿੰਦਰ ਸਹੋਤਾ, ਅਸ਼ਨੀ ਕੁਮਾਰ ਬਸੀ ਦੌਲਤ ਖ਼ਾਂ, ਬਲਬੀਰ ਸਿੰਘ ਧਾਮੀ, ਪ੍ਰਦੀਪ ਗੁਰੂ, ਰਮੇਸ਼ ਮਲਕੋਵਾਲ, ਜਗਦੀਪ ਸਿੰਘ, ਖੁਸ਼ਵਿੰਦਰ, ਇੰਦਰਜੀਤ ਕੌਰ, ਕਰਨੈਲ ਸਿੰਘ ਖ਼ਾਨਪੁਰ, ਦਲਜੀਤ ਸਿੰਘ ਮਾਹਿਲਪੁਰ, ਹਰੀਸ਼ ਕੁਮਾਰ, ਅਸ਼ਵਨੀ ਕੁਮਾਰ, ਰਮੇਸ਼ ਬੱਗਾ ਤੇ ਦਿਨੇਸ਼ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬੁੱਤ ਦੀ ਬੇਅਦਬੀ ਕਰਨ ਦੇ ਰੋਸ 'ਚ ਬਸਪਾ ਦਾ ਧਰਨਾ ਨੌਵੇਂ ਦਿਨ ਵੀ ਜਾਰੀ ਰਿਹਾ ਅਗਲੀ ਖ਼ਬਰ ਖਪਤਕਾਰ ਗੈਸ ਏਜੰਸੀ ਨਾਲ ਸਹਿਯੋਗ ਕਰਨ- ਭੇਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।