07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਐਡ: ਘੁੰਮਣ ਵਲੋਂ ਐਡਵੋਕੇਟ ਡਾ. ਰਜਨੀ ਨੰਦਾ ਨੂੰ ਬਾਰ ਕੌਂਸਲ ਪੰਜਾਬ ਤੇ ਹਰਿਆਣਾ ਦਾ ਮੈਂਬਰ ਬਣਨ 'ਤੇ ਵਧਾਈ ਦਿੱਤੀ

ਅਜੀਤ ਡੈਸਕ 12-04-2026
ਹੁਸ਼ਿਆਰਪੁਰ, 11 ਅਪ੍ਰੈਲ (ਬਲਜਿੰਦਰਪਾਲ ਸਿੰਘ)-ਐਡਵੋਕੇਟ ਡਾ: ਰਜਨੀ ਨੰਦਾ ਨੂੰ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਦਾ ਮੈਂਬਰ ਬਣਾਏ ਜਾਣ 'ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਪੀ.ਐਸ. ਘੁੰਮਣ ਨੇ ਕਿਹਾ ਕਿ ਹੁਸ਼ਿਆਰਪੁਰ ਲਈ ਮਾਣ ਦੀ ਗੱਲ ਹੈ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰ ਐਡਵੋਕੇਟ ਡਾ: ਰਜਨੀ ਨੰਦਾ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਮੈਂਬਰ ਚੁਣੇ ਗਏ ਹਨ | ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਬਾਰ ਕੌਂਸਲ ਦੀ ਮਹਿਲਾ ਮੈਂਬਰ ਮੀਟਿੰਗਾਂ 'ਚ ਬੈਠ ਕੇ ਵਕੀਲ ਭਾਈਚਾਰੇ ਦੀ ਬਿਹਤਰੀ ਅਤੇ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਲਈ ਆਵਾਜ਼ ਉਠਾਉਣਗੇ | ਉਨ੍ਹਾਂ ਕਿਹਾ ਕਿ ਐਡਵੋਕੇਟ ਡਾ: ਰਜਨੀ ਨੰਦਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਸੀਨੀਅਰ ਮੈਂਬਰ ਹਨ ਅਤੇ ਇਸ ਤੋਂ ਪਹਿਲਾਂ ਉਹ ਐਸੋਸੀਏਸ਼ਨ ਦੇ ਕਈ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ |
ਪਿਛਲੀ ਖ਼ਬਰ ਤਲਵਾੜਾ (ਦਸੂਹਾ) 'ਚ ਕਾਂਗਰਸ ਪਾਰਟੀ ਦੇ ਨਾਂਅ 'ਤੇ ਖੋਲ੍ਹੇ ਨਿੱਜੀ ਦਫ਼ਤਰ ਦਾ ਪਾਰਟੀ ਨਾਲ ਕੋਈ ਸਬੰਧ ਨਹੀਂ- ਐਡ: ਗਿਲਜੀ... ਅਗਲੀ ਖ਼ਬਰ ਕੋਟਫ਼ਤੂਹੀ ਬਿਜਲੀ ਘਰ ਵਿਚ ਦੇਰ ਰਾਤ ਚੋਰੀ-ਭਾਰੀ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।