06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਲਾਲੀ ਬਾਜਵਾ ਵਲੋਂ ਜ਼ਿਲ੍ਹਾ ਸ਼ਹਿਰੀ ਜਥੇਬੰਦੀ 'ਚ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ

ਅਜੀਤ ਡੈਸਕ 12-04-2026
ਹੁਸ਼ਿਆਰਪੁਰ, 11 ਅਪ੍ਰੈਲ (ਬਲਜਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਤੇ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਜ਼ਿਲ੍ਹਾ ਪੱਧਰ 'ਤੇ ਸ਼ਹਿਰੀ ਜਥੇਬੰਦੀ ਦਾ ਵਿਸਥਾਰ ਕਰਦਿਆਂ ਵੱਖ-ਵੱਖ ਆਗੂਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਲਾਲੀ ਬਾਜਵਾ ਨੇ ਦੱਸਿਆ ਕਿ ਨਵੀਆਂ ਨਿਯੁਕਤੀਆਂ ਤਹਿਤ ਮਨਪ੍ਰੀਤ ਸਿੰਘ ਸੈਣੀ, ਕਿਸ਼ਨ ਗੋਪਾਲ ਬੱਧਣ, ਬਲਵਿੰਦਰ ਸਿੰਘ ਬੱਬੀ ਤੇ ਜਸਵੀਰ ਸਿੰਘ ਮਠਾੜੂ ਨੂੰ ਜਨਰਲ ਸਕੱਤਰ, ਤਿਰਲੋਕ ਸਿੰਘ ਨਾਗਪਾਲ, ਧਰਮਿੰਦਰ ਪਾਲ ਮਹੇ, ਅਮਰਜੀਤ ਸਿੰਘ ਤੇ ਮਨਜੀਤ ਸਿੰਘ ਰੌਬੀ ਨੂੰ ਸੀਨੀਅਰ ਮੀਤ ਪ੍ਰਧਾਨ, ਪ੍ਰਕਾਸ਼ ਬਘਾਨੀਆ, ਸੁਖਵਿੰਦਰ ਸਿੰਘ ਸੈਣੀ, ਵਿਕਰਮਜੀਤ ਸਿੰਘ ਕਾਹਲੋਂ, ਪੁਨੀਤ ਅਰੋੜਾ, ਇੰਦਰਜੀਤ ਸਿੰਘ, ਮੋਹਿਤ ਭਾਟੀਆ, ਗੁਰਮੀਤ ਸਿੰਘ ਚੱਢਾ, ਭੁਪਿੰਦਰਪਾਲ ਸਿੰਘ, ਬਚਿੱਤਰ ਸਿੰਘ, ਗੁਰਪ੍ਰਤਾਪ ਸਿੰਘ ਤੇ ਸੰਜੀਵ ਕੁਮਾਰ ਨੂੰ ਮੀਤ ਪ੍ਰਧਾਨ, ਮੰਗਲ ਸਿੰਘ ਟਿੱਬਾ ਸਾਹਿਬ, ਰਾਹੁਲ ਸ਼ਰਮਾ ਨੂੰ ਸਕੱਤਰ, ਬਲਬੀਰ ਸਿੰਘ ਨੂੰ ਜਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ | ਲਾਲੀ ਬਾਜਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਨੀਤੀ ਸਦਾ ਹੀ ਲੋਕ-ਹਿਤ 'ਚ ਰਹੀ ਹੈ ਅਤੇ ਪਾਰਟੀ ਪੰਜਾਬ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ ਅਤੇ ਦੂਰਦਰਸ਼ੀ ਹੈ ਅਤੇ ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਹੋਰ ਮਜ਼ਬੂਤ ਹੋ ਰਹੀ ਹੈ |
ਪਿਛਲੀ ਖ਼ਬਰ ਕੋਟਫ਼ਤੂਹੀ ਬਿਜਲੀ ਘਰ ਵਿਚ ਦੇਰ ਰਾਤ ਚੋਰੀ-ਭਾਰੀ ਨੁਕਸਾਨ ਅਗਲੀ ਖ਼ਬਰ ਦੱਖਣੀ ਏਸ਼ੀਆਈ ਯੁਵਾ ਟੇਬਲ ਟੈਨਿਸ ਚੈਂਪੀਅਨਸ਼ਿਪ 'ਚ ਭਾਰਤ ਨੇ ਜਿੱਤੇ 13 ਸੋਨ ਤਗਮੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।