29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਭਾਜਪਾ ਨੇਤਾ ਸੁਸ਼ੀਲ ਨੇ ਪਿੰਡ ਭੋਲ ਬਦਮਾਨੀਆ ਵਿਖੇ ਜਾਗਰਣ 'ਚ ਲਗਵਾਈ ਹਾਜ਼ਰੀ

ਅਜੀਤ ਡੈਸਕ 05-04-2026
ਤਲਵਾੜਾ, 4 ਅਪ੍ਰੈਲ (ਮਹਿਤਾ)- ਬਲਾਕ ਤਲਵਾੜਾ ਦੇ ਇਤਿਹਾਸਕ ਪਿੰਡ ਭੋਲ ਬਦਮਾਨੀਆ (ਸੁਖਚੈਨਪੁਰ) ਦੇ ਮੁਹੱਲਾ ਹਰੜਵਾੜਾ ਵਿਖੇ ਐਮ.ਬੀ.ਡੀ. ਗਰੁੱਪ ਦੇ ਕਾਰਜਕਾਰੀ ਡਾਇਰੈਕਟਰ ਬਲਵੰਤ ਸ਼ਰਮਾ ਦੇ ਨਿਵਾਸ ਸਥਾਨ ਵਿਖੇ ਮਹਾਂਮਾਈ ਦਾ ਜਾਗਰਣ ਕਰਵਾਇਆ ਗਿਆ | ਇਸ ਜਾਗਰਣ ਵਿਚ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸ੍ਰੀ ਸੁਸ਼ੀਲ ਪਿੰਕੀ ਕਾਰਜਕਾਰੀ ਮੈਂਬਰ ਭਾਜਪਾ ਪੰਜਾਬ ਸਾਬਕਾ ਉਚੇਚੇ ਤੌਰ 'ਤੇ ਆਪਣੀ ਹਾਜ਼ਰੀ ਲਗਵਾਉਣ ਲਈ ਪਹੁੰਚੇ | ਉਨ੍ਹਾਂ ਪੰਡਾਲ ਵਿਖੇ ਬਣਾਏ ਗਏ ਸੁੰਦਰ ਭਵਨ ਵਿਖੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ | ਜਾਗਰਣ ਦੇ ਮੁੱਖ ਪ੍ਰਬੰਧਕ ਬਲਦੇਵ ਸ਼ਰਮਾ ਨੇ ਪਹੁੰਚੀਆਂ ਸਾਰੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ 'ਤੇ ਮਹੰਤ ਰਮੇਸ਼ ਦਾਸ ਸ਼ਾਸਤਰੀ, ਮਹੰਤ ਰਾਜਗਿਰੀ, ਸਾਬਕਾ ਵਿਧਾਇਕ ਅਰੁਣ ਡੋਗਰਾ, ਕੁਲਦੀਪ ਧੀਮਾਨ ਸਾਬਕਾ ਕੈਬਨਿਟ ਮੰਤਰੀ ਹਿ.ਪ੍ਰ., ਵਿਕਰਮ ਠਾਕੁਰ ਸਾਬਕਾ ਕੈਬਨਿਟ ਮੰਤਰੀ ਹਿ.ਪ੍ਰ., ਠਾਕੁਰ ਰਘੂਨਾਥ ਸਿੰਘ ਰਾਣਾ ਹਲਕਾ ਇੰਚਾਰਜ ਭਾਜਪਾ ਦਸੂਹਾ, ਭਾਜਪਾ ਨੇਤਾ ਅੰਕਿਤ ਰਾਣਾ, ਦੇਸ ਰਾਜ ਸ਼ਰਮਾ ਮਹਾਂਮੰਤਰੀ ਸਰਵਹਿੱਤਕਾਰੀ ਗਰੁੱਪ ਆਫ਼ ਐਜੂਕੇਸ਼ਨ, ਡਾ. ਅਨਿਲ, ਡਾ. ਸਤਪਾਲ ਸ਼ਾਸਤਰੀ, ਐੱਸ.ਪੀ. ਗੁਪਤਾ ਆਦਿ ਤੋਂ ਇਲਾਵਾ ਬਲਵੰਤ ਸ਼ਰਮਾ ਦੇ ਪਰਿਵਾਰਕ ਮੈਂਬਰ, ਕੰਢੀ ਖੇਤਰ ਦੇ ਸਰਪੰਚ, ਪੰਚ, ਲੰਬੜਦਾਰ, ਸੰਮਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਡਿਊਟੀ 'ਤੇ ਤਾਇਨਾਤ ਪੁਰਾਣੇ ਅਧਿਆਪਕਾਂ ਨੂੰ ਅਧਿਆਪਕ ਯੋਗਤਾ ਟੈਸਟ ਦੀ ਲਾਜ਼ਮੀ ਸ਼ਰਤ ਤੋਂ ਮਿਲੇਗੀ ਛੋਟ! <br/> ਅਗਲੀ ਖ਼ਬਰ 'ਵਰਸਿਟੀ 'ਚੋਂ ਪੰਜਵਾਂ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।