28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਗੁਰੂ ਗੋਬਿੰਦ ਸਿੰਘ ਸਕੂਲ ਦੇ ਵਿਦਿਆਰਥੀ ਐੱਨ. ਸੀ. ਸੀ. ਕੈਂਪ ਲਈ ਹੋਏ ਰਵਾਨਾ

ਅਜੀਤ ਡੈਸਕ 05-04-2026
ਅੱਡਾ ਸਰਾਂ, 4 ਅਪ੍ਰੈਲ (ਹਰਜਿੰਦਰ ਸਿੰਘ ਮਸੀਤੀ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਐੱਨ. ਸੀ.ਸੀ. ਕੈਡਿਟ ਐੱਨ. ਸੀ. ਸੀ. ਅਕੈਡਮੀ ਰੋਪੜ ਵਿਖੇ ਲੱਗ ਰਹੇ ਟਰੇਨਿੰਗ ਕੈਂਪ ਵਿਚ ਭਾਗ ਲੈਣ ਲਈ ਰਵਾਨਾ ਹੋਏ | ਰਵਾਨਗੀ ਤੋਂ ਪਹਿਲਾਂ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਵੱਲੋਂ ਕੈਡਟਾਂ ਨੂੰ ਸ਼ੁੱਭਕਾਮਨਾਵਾਂ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ | ਉਨ੍ਹਾਂ ਨੂੰ ਕੈਂਪ ਦੌਰਾਨ ਅਨੁਸ਼ਾਸਨ, ਸਮੇਂ ਦੀ ਪਾਬੰਦੀ, ਦੇਸ਼-ਭਗਤੀ, ਲੀਡਰਸ਼ਿਪ ਅਤੇ ਟੀਮ ਵਰਕ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਹਰਜੀਤ ਸਿੰਘ ਨੇ ਕਿਹਾ ਕਿ ਐੱਨ. ਸੀ. ਸੀ. ਕੈਂਪ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ | ਅੰਤ ਵਿਚ ਪਿ੍ੰਸੀਪਲ ਹਰਜੀਤ ਸਿੰਘ ਨੇ ਸਾਰੇ ਕੈਡਟਾਂ ਨੂੰ ਕੈਂਪ ਦੌਰਾਨ ਅਨੁਸ਼ਾਸਿਤ ਰਹਿਣ ਅਤੇ ਹਰ ਸਿੱਖਣ ਦੇ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਲਈ ਸੁਰੱਖਿਅਤ ਤੇ ਸਫਲ ਕੈਂਪ ਦੀ ਕਾਮਨਾ ਕੀਤੀ |
ਪਿਛਲੀ ਖ਼ਬਰ ਗੁਰਸੇਵਾ ਮਿਸ਼ਨ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਪਿੰਡ ਡੱਫਰ ਵਿਖੇ ਦੋ ਰੋਜ਼ਾ ਰਾਤਰੀ ਦੀਵਾਨ ਸਜਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।