28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪੰਜਾਬ ਕਲਾ ਪਰਿਸ਼ਦ ਵਲੋਂ ਨਾਵਲਕਾਰ ਮੁਖਤਿਆਰ ਸਿੰਘ ਅਤੇ ਸੰਦੀਪ ਨਈਅਰ ਨਾਲ ਸੰਵਾਦ ਸਮਾਰੋਹ

ਅਜੀਤ ਡੈਸਕ 05-04-2026
ਗੜ੍ਹਸ਼ੰਕਰ, 4 ਅਪ੍ਰੈਲ (ਧਾਲੀਵਾਲ)-ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਪੰਜਾਬ ਸਾਹਿਤ ਅਕੈਡਮੀ ਵਲੋਂ ਪੰਜਾਬ ਦੀ ਨਵ-ਸਿਰਜਨਾ ਲਈ ਆਰੰਭ ਕੀਤੀ 'ਸਿਰਜਣਾ ਅਤੇ ਸੰਵਾਦ' ਗੋਸ਼ਟੀ ਲੜੀ ਤਹਿਤ ਸ੍ਰੀ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਬਕਾਪੁਰ ਧਮਾਈ ਵਿਖੇ ਪੰਜਾਬੀ ਦੇ ਦੋ ਨਾਵਲਕਾਰਾਂ ਮੁਖਤਿਆਰ ਸਿੰਘ ਅਤੇ ਸੰਦੀਪ ਨਈਅਰ ਨਾਲ ਸੰਵਾਦ ਸਮਾਰੋਹ ਕਰਵਾਇਆ ਗਿਆ | ਸਮਾਰੋਹ ਦੇ ਆਰੰਭ ਮੌਕੇ ਪ੍ਰੋਗਰਾਮ ਦੇ ਕੋਆਰੀਨੇਟਰ ਡਾ. ਜੇ.ਬੀ. ਸੇਖੋਂ ਨੇ ਦੱਸਿਆ ਕਿ ਪੰਜਾਬ ਕਲਾ ਪਰਿਸ਼ਦ ਵਲੋਂ ਆਰੰਭ ਕੀਤੀ ਇਸ ਸੰਵਾਦ ਲੜੀ ਨਾਲ ਪੰਜਾਬੀ ਨਾਵਲ ਖੇਤਰ ਵਿਚ ਪਾਠਕ ਅਤੇ ਲੇਖਕ ਵਿਚਕਾਰ ਸਿੱਧੇ ਸੰਵਾਦ ਨਾਲ ਚਿੰਤਨ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ | ਇਸ ਮੌਕੇ ਨਾਵਲਕਾਰ ਮੁਖਤਿਆਰ ਸਿੰਘ ਨੇ ਆਪਣੇ ਨਾਵਲਾਂ ਦੀ ਰਚਨਾ ਪ੍ਰਕਿਰਿਆ ਬਾਰੇ ਵਿਚਾਰ ਪੇਸ਼ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਆਪਣੇ ਨਾਵਲਾਂ ਵਿਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬੀ ਸਮਾਜ ਵਿਚ ਆਏ ਬਦਲਾਅ ਨੂੰ ਪੇਸ਼ ਕੀਤਾ ਹੈ | ਉਨ੍ਹਾਂ ਨਾਵਲ ਦੇ ਵੱਡੇ ਕੈਨਵਸ ਨੂੰ ਸਮਾਜ ਦੀ ਆਤਮਾ ਦਾ ਸੱਚਾ ਪਤੀਬਿੰਬ ਦੱਸਿਆ ਅਤੇ ਆਪਣੇ ਨਾਵਲਾਂ ਦੇ ਵਿਸ਼ੇ ਵਸਤੂ ਦੀ ਚੋਣ, ਪਾਤਰ, ਭਾਸ਼ਾ ਅਤੇ ਪੇਸ਼ਕਾਰੀ ਨਾਲ ਜੁੜੇ ਵੱਖ-ਵੱਖ ਪੱਖਾਂ ਬਾਰੇ ਦੱਸਿਆ | ਇਸ ਮੌਕੇ ਨੌਜਵਾਨ ਨਾਵਲਕਾਰ ਸੰਦੀਪ ਨੀਅਰ ਨੇ ਕਿਹਾ ਕਿ ਆਪਣੇ ਨਾਵਲਾਂ ਵਿਚ ਉਨ੍ਹਾਂ ਨੇ ਵੀਹਵੀਂ ਸਦੀ ਦੇ ਆਖਰੀ ਦਹਾਕੇ ਦੌਰਾਨ ਵਿਦਿਅਕ ਸੰਸਥਾਵਾਂ ਵਿਚ ਵਿਦਿਆਰਥੀ ਰਾਜਨੀਤੀ ਦੇ ਅੰਦਰੂਨੀ ਟਕਰਾਅ ਦੇ ਮਾਧਿਅਮ ਨਾਲ ਸਮਾਜਵਾਦੀ ਅਤੇ ਪੂੰਜੀਵਾਦੀ ਵਿਵਸਥਾ ਦੀ ਆਪਸੀ ਟੱਕਰ ਨੂੰ ਪੇਸ਼ ਕੀਤਾ ਹੈ | ਇਸ ਮੌਕੇ ਹਾਜ਼ਰ ਲੇਖਕਾਂ ਕਹਾਣੀਕਾਰ ਅਜਮੇਰ ਸਿੱਧੂ ਨੇ ਕਮਿਊਨਿਸਟ ਵਿਚਾਰ ਧਾਰਾ ਦੀ ਉਤਰਾਅ ਚੜਾਅ ਦੇ ਪ੍ਰਸੰਗ ਵਿਚ ਨਾਵਲਕਾਰਾਂ ਨਾਲ ਸੰਵਾਦ ਰਚਾਇਆ | ਇਸ ਮੌਕੇ ਕਾਮਰੇਡ ਜਰਨੈਲ ਸਿੰਘ ਜਾਫਰਪੁਰ, ਸਿਮਰਨਜੀਤ ਸਿੰਘ ਕੰਗ, ਪਵਨ ਕੁਮਾਰ ਭੰਮੀਆਂ, ਪਿ੍ੰਸੀਪਲ ਵਿਜੇ ਭੱਟੀ, ਮੈਡਮ ਯਤਿੰਦਰ ਕੌਰ ਮਾਹਲ, ਜਸਵੀਰ ਮੋਰੋਂ, ਜੋਗਿੰਦਰ ਕੁੱਲੇਵਾਲ, ਕਾਹਣੀਕਾਰ ਮਨਦੀਪ ਡਡਿਆਣਾ, ਕਹਾਣੀਕਾਰ ਰੁਪਿੰਦਰ ਕੌਲਗੜ੍ਹ, ਕੁਲਵਿੰਦਰ ਚਾਹਲ, ਗੁਰਦੀਪ ਕੋਮਲ, ਪ੍ਰੋ. ਅਸ਼ੋਕ ਕੁਮਾਰ, ਪ੍ਰੋ. ਮਨਦੀਪ ਕੁਮਾਰ, ਮਾ. ਮੁਕੇਸ਼ ਕੁਮਾਰ, ਗੁਰਦੀਪ ਮਹੌਰ ਆਦਿ ਲੇਖਕਾਂ, ਪਾਠਕਾਂ ਨੇ ਸਵਾਲ ਜਵਾਬ ਸੈਸ਼ਨ ਦੌਰਾਨ ਮਹਿਮਾਨ ਨਾਵਲਕਾਰਾਂ ਨਾਲ ਨਾਵਲ ਅਤੇ ਸਮਾਜ, ਨਾਵਲ ਅਤੇ ਵਿਚਾਰਧਾਰਾ, ਕਮਿਊਨਿਸਟ ਅਤੇ ਸਿੱਖ ਚਿੰਤਨ ਸਮੇਤ ਨਾਵਲ ਵੱਖ-ਵੱਖ ਪਹਿਲੂਆਂ ਬਾਰੇ ਸਵਾਲ ਪੁੱਛੇ ਜਿਨ੍ਹਾਂ ਦੇ ਨਾਵਲਕਾਰ ਮੁਖਤਿਆਰ ਸਿੰਘ ਅਤੇ ਸੰਦੀਪ ਨਈਅਰ ਨੇ ਸੰਵਾਦਪੂਰਨ ਜਵਾਬ ਦਿੱਤੇ | ਮੈਡਮ ਯਤਿੰਦਰ ਕੌਰ ਮਾਹਲ ਨੇ ਇਸ ਸੰਵਾਦ ਨੂੰ ਲੇਖਕ ਅਤੇ ਪਾਠਕ ਦੋਵੇਂ ਧਿਰਾਂ ਨੂੰ ਸਿੱਖਣ ਸਿਖਾਉਣ ਦਾ ਵਧੀਆ ਮੰਚ ਦੱਸਿਆ | ਇਸ ਮੌਕੇ ਬਗੀਚਾ ਸਿੰਘ, ਗੁਰਪਾਲ ਸਿੰਘ, ਮਲਕੀਤ ਸਿੰਘ, ਸਿਮਰਨਦੀਪ ਸਿੰਘ, ਸਤਪਾਲ ਸਿੰਘ ਕਲੇਰ, ਭਜਨ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਹੋਏ |
ਪਿਛਲੀ ਖ਼ਬਰ ਪਿੰਡ ਡੱਫਰ ਵਿਖੇ ਦੋ ਰੋਜ਼ਾ ਰਾਤਰੀ ਦੀਵਾਨ ਸਜਾਏ ਅਗਲੀ ਖ਼ਬਰ ਬਾਬਾ ਨੰਦ ਲਾਲ ਸਕੂਲ ਵਿਖੇ ਹਵਨ ਯੱਗ ਨਾਲ ਨਵੇਂ ਸਿੱਖਿਆ ਸੈਸ਼ਨ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।